ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਅੱਤਵਾਦ ਵਿਰੋਧੀ ਦਿਵਸ ਮਨਾਇਆ

ਪੰਜਾਬ ’ਚ ਅੱਤਵਾਦ ਵਿਰੋਧੀ ਦਿਵਸ ਮਨਾਇਆ

ਪੰਜਾਬ ਵਿਚ ਅੱਜ ਦਾ ਦਿਨ ਅੱਤਵਾਦੀ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਤਵਾਦ ਵਿਰੋਧੀ ਦਿਵਸ ਮੌਕੇ ਖਤਰਾ ਪਹੁੰਚਾਉਣ ਵਾਲੀਆਂ ਤਾਕਤਾਂ ਦਾ ਵਿਰੋਧ ਕਰਨ ਦੀ ਸਹੁੰ ਚੁਕਾਈ।

 

ਵਿਜੀਲੈ਼ਸ ਬਿਊਰੋ ਦੇ ਮੁੱਖ ਨਿਰਦੇਸ਼ਕ ਤੇ ਏਡੀਜੀਪੀ ਬੀ ਕੇ ਉਪਲ ਨੇ ਵੀ ਮੁੱਖ ਦਫ਼ਤਰ ’ਚ ਅੱਤਾਵਦ ਅਤੇ ਹਿੰਸਾ ਦਾ ਮੁਕਾਬਲਾ ਕਰਨ ਦੀ ਸਹੁੰ ਚੁਕਾਈ।  ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 21 ਮਈ 1991 ਨੂੰ ਤਾਮਿਲਨਾਡੂ ਦੇ ਸ੍ਰੀਪੇਰੰਬਦੂਰ ਵਿਚ ਚੋਣ ਪ੍ਰਚਾਰ ਸਭਾ ਵਿਚ ਆਤਮਘਾਤੀ ਹਮਲੇ ਵਿਚ ਸ਼ਹੀਦ ਹੋ ਗਏ ਸਨ। ਉਸਦੇ ਬਾਅਦ ਇਸ ਦਿਨ ਨੂੰ ਪੂਰੇ ਦੇਸ਼ ਵਿਚ ਅੱਤਵਾਦੀ ਵਿਰੋਧੀ ਦਿਵਸ ਦੇ ਰੂਪ ਵਿਚ ਮਨਾਏ ਜਾਣ ਦਾ ਫੈਸਲਾ ਲਿਆ ਸੀ। ਪੰਜਾਬ ਸਰਕਾਰ ਨੇ ਵੀ ਅੱਤਵਾਦੀ ਵਿਰੋਧੀ ਦਿਵਸ ਮਨਾਇਆ।

 

ਇਸ ਦੌਰਾਨ ਪੰਜਾਬ ਸਿਵਿਲ ਸਕੱਤਰੇਤ–1 ਦੇ ਮਰਚਾਰੀਆਂ ਨੇ ਅੱਤਵਾਦ ਖਿਲਾਫ ਲੜਨ ਦਾ ਸੰਕਲਪ ਲਿਆ। ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੇ ਪੰਜਾਬ ਸਿਵਿਲ ਸਕੱਤਰੇਤ–1 ਵਿਚ ਕਰਮਚਾਰੀਆਂ ਨੂੰ ਅੱਤਵਾਦ ਜਾਂ ਹਿੰਸਾ ਖਿਲਾਫ ਸਹੁੰ ਚੁਕਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Celebrated Anti-Terrorism Day in Punjab