ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਤੂ ਕੈਨੇਡੀਅਨ MPs ਦੇ ਪੰਜਾਬ ਸਥਿਤ ਜੱਦੀ ਪਿੰਡਾਂ ’ਚ ਜਸ਼ਨ

ਜੇਤੂ ਕੈਨੇਡੀਅਨ MPs ਦੇ ਪੰਜਾਬ ਸਥਿਤ ਜੱਦੀ ਪਿੰਡਾਂ ’ਚ ਜਸ਼ਨ

ਕੈਨੇਡਾ ਦੀਆਂ ਸੰਸਦੀ ਚੋਣਾਂ ’ਚ ਸ਼ਾਨਦਾਰ ਜਿੱਤਾਂ ਹਾਸਲ ਕਰਨ ਵਾਲੇ ਐੱਮਪੀਜ਼ ਦੇ ਪੰਜਾਬ ਸਥਿਤ ਉਨ੍ਹਾਂ ਦੇ ਜੱਦੀ ਪਿੰਡਾਂ ’ਚ ਡਾਢੇ ਜਸ਼ਨਾਂ ਵਾਲਾ ਮਾਹੌਲ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਮਿੱਤਰ–ਪਿਆਰੇ ਇਸ ਵੇਲੇ ਖ਼ੂਬ ਖ਼ੁਸ਼ੀਆਂ ਮਨਾ ਰਹੇ ਹਨ।

 

 

ਜਲੰਧਰ ਤੋਂ ਗਗਨਦੀਪ ਜੱਸੋਵਾਲ ਅਨੁਸਾਰ – ਕੈਨੇਡੀਅਨ ਸੂਬੇ ਉਨਟਾਰੀਓ ਦੇ ਬਰੈਂਪਟਨ–ਕੇਂਦਰੀ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੇ ਰਮੇਸ਼ਵਰ ਸਿੰਘ ਸੰਘਾ ਜਿੱਤੇ ਹਨ; ਜਿਸ ਕਾਰਨ ਜਲੰਧਰ ਜ਼ਿਲ੍ਹੇ ’ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਲੇਸੜੀਵਾਲ ’ਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸ੍ਰੀ ਸੰਘਾ ਦੀ ਜਾਇਦਾਦ ਦੀ ਦੇਖਭਾਲ ਕਰਨ ਵਾਲੇ ਸ੍ਰੀ ਮਨੋਜ ਅਰੋੜਾ ਨੇ ਪਿੰਡ ’ਚ ਮਿਠਾਈਆਂ ਵੰਡੀਆਂ।

 

 

ਸ੍ਰੀ ਸੰਘਾ ਦੇ ਸਹੁਰਿਆਂ ਦਾ ਪਿੰਡ ਆਦਮਪੁਰ ਲਾਗੇ ਖੁਰਦਪੁਰ ਹੈ। ਕੱਲ੍ਹ ਸ਼ਾਮੀਂ ਜਿਵੇਂ ਹੀ ਸ੍ਰੀ ਸੰਘਾ ਦੀ ਕੈਨੇਡਾ ’ਚ ਜਿੱਤ ਦੀ ਖ਼ਬਰ ਪੁੱਜੀ, ਤਦ ਉੱਥੇ ਵੀ ਉਨ੍ਹਾਂ ਦੇ ਘਰ ’ਚ 300 ਤੋਂ ਵੀ ਵੱਧ ਲੋਕਾਂ ਦਾ ਇਕੱਠ ਹੋ ਗਿਆ ਤੇ ਸਭ ਮੁਬਾਰਕਾਂ ਦੇਣ ਲੱਗੇ। ਸ੍ਰੀ ਸੰਘਾ ਸਾਲ 1995 ਦੌਰਾਨ ਕੈਨੇਡਾ ਜਾ ਵੱਸੇ ਸਨ। ਉਹ ਪਹਿਲੀ ਵਾਰ 2015 ’ਚ ਸੰਸਦੀ ਚੋਣ ਜਿੱਤੇ ਸਨ।

 

 

ਇੰਝ ਹੀ ਲਿਬਰਲ ਪਾਰਟੀ ਦੇ ਸ੍ਰੀ ਮਨਿੰਦਰ ਸਿੰਘ ਸਿੱਧੂ ਬਰੈਂਪਟਨ–ਪੂਰਬੀ ਹਲਕੇ (ਉਨਟਾਰੀਓ) ਤੋਂ ਜਿੱਤੇ ਹਨ। ਉਨ੍ਹਾਂ ਦਾ ਜੱਦੀ ਪਿੰਡ ਮਲਸੀਆਂ ਖ਼ਾਸ (ਜ਼ਿਲ੍ਹਾ ਜਲੰਧਰ) ਹੈ। ਸ੍ਰੀ ਮਨਿੰਦਰ ਸਿੰਘ ਦੇ ਤਾਇਆ ਸ੍ਰੀ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੈਨੇਡੀਅਨ ਭਤੀਜਾ ਪਿੰਡ ਦੀ ਚੈਰਿਟੀ ਸੁਸਾਇਟੀ ਦਾ ਵੀ ਹਿੱਸਾ ਹੈ। ਇਹ ਸੁਸਾਇਟੀ ਹਰ ਮਹੀਨੇ ਅੱਖਾਂ ਦੇ ਕੈਂਪ ਲਵਾਉਂਦੀ ਹੈ ਤੇ ਸਰਕਾਰੀ ਸਕੂਲਾਂ ਨੁੰ ਦਾਨ ਵੀ ਕਰਦੀ ਹੈ।

 

 

ਪਿੰਡ ਦੇ ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਮਨਿੰਦਰ ਸਿੰਘ ਪਿੰਡਾਂ ਦੇ ਨੌਜਵਾਨਾਂ ਲਈ ਆਦਰਸ਼ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਮਨਿੰਦਰ ਸਿੰਘ ਦੇ ਪਿਤਾ ਨਰਿੰਦਰ ਸਿੰਘ ਸਿੱਧੂ 40 ਸਾਲ ਪਹਿਲਾਂ ਕੈਨੇਡਾ ਚਲੇ ਗਏ ਸਨ। ਉਹ ਪਿਛਲੇ ਸਾਲ ਹੀ ਪਿੰਡ ਦਾ ਗੇੜਾ ਮਾਰ ਕੇ ਗਏ ਹਨ।

 

 

ਹੁਸ਼ਿਆਰਪੁਰ ਤੋਂ ਹਰਪ੍ਰੀਤ ਕੌਰ ਦੀ ਰਿਪੋਰਟ ਮੁਤਾਬਕ – ਇੰਝ ਹੀ ਕੈਨੇਡਾ ਦੇ ਰੱਖਿਆ ਮੰਤਰੀ ਸ੍ਰੀ ਹਰਜੀਤ ਸਿੰਘ ਸੱਜਣ ਦੇ ਜੱਦੀ ਪਿੰਡ ਬੰਬੇਲੀ (ਜ਼ਿਲ੍ਹਾ ਹੁਸ਼ਿਆਰਪੁਰ) ’ਚ ਵੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਸ੍ਰੀ ਸੱਜਣ 16 ਸਾਲਾਂ ਪਿੱਛੋਂ ਪਿੰਡ ਆਏ ਸਨ; ਤਦ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਤਹਿ ਦਿਲੋਂ ਸੁਆਗਤ ਕੀਤਾ ਸੀ।

 

 

ਸਾਬਕਾ ਸਰਪੰਚ ਸੁਖਦੇਵ ਸਿੰਘ ਹੁਰਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸ੍ਰੀ ਹਰਜੀਤ ਸਿੰਘ ਸੱਜਣ ਕੈਨੇਡਾ ’ਚ ਦੋਬਾਰਾ ਚੋਣ ਜਿੱਤ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Celebrations in Canadian victorious MPs Punjab villages