ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ‘ਆਪ’ ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ

ਦਿੱਲੀ ’ਚ ‘ਆਪ’ ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ

ਦਿੱਲੀ ਵਿਧਾਨ ਸਭਾ ਚੋਣਾਂ ਲਈ ਬੀਤੀ 8 ਫ਼ਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਇਸ ਵੇਲੇ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 53 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ; ਜਦ ਕਿ ਭਾਰਤੀ ਜਨਤਾ ਪਾਰਟੀ 17 ਸੀਟਾਂ ਉੱਤੇ ਅੱਗੇ। ਇੰਝ ਦਿੱਲੀ ’ਚ ਤੀਜੀ ਵਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਦੀ ਦਿਸ ਰਹੀ ਹੈ।

 

 

ਆਮ ਆਦਮੀ ਪਾਰਟੀ ਦੇ ਦਿੱਲੀ ਦਫ਼ਤਰ ’ਚ ਤਾਂ ਜਸ਼ਨ ਦਾ ਮਾਹੌਲ ਹੋਣਾ ਹੀ ਹੈ, ਇੱਧਰ ਪੰਜਾਬ ’ਚ ਵੀ ਆਮ ਆਦਮੀ ਪਾਰਟੀ ਦੇ ਦਫ਼ਤਰਾਂ ’ਚ ਜਸ਼ਨ ਸ਼ੁਰੂ ਹੋ ਗਏ ਹਨ।

 

 

ਖ਼ਬਰ ਏਜੰਸੀ ਏਐੱਨਆਈ (ANI) ਨੇ ਕੁਝ ਚਿਰ ਪਹਿਲਾਂ ਅੰਮ੍ਰਿਤਸਰ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ’ਚ ਖ਼ੁਸ਼ੀ ਦੀ ਲਹਿਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਦਿੱਲੀ ’ਚ ‘ਆਪ’ ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ

 

ਇਨ੍ਹਾਂ ਤਸਵੀਰਾਂ ’ਚ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਇਕਾਈ ਦੇ ਕਾਰਕੁੰਨ ਖ਼ੁਸ਼ੀ ’ਚ ਝੂਮਦੇ ਵਿਖਾਈ ਦੇ ਰਹੇ ਹਨ।

 

 

ਉੱਧਰ ਦਿੱਲੀ ’ਚ ਆਮ ਆਦਮੀ ਪਾਰਟੀ ਨੇ ‘ਰਾਸ਼ਟਰ ਨਿਰਮਾਣ’ ਦੀ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ‘ਆਮ ਆਦਮੀ ਪਾਰਟੀ’ ਦੇ ਦਿੱਲੀ ਸਥਿਤ ਦਫ਼ਤਰ ਉੱਤੇ ਮੰਗਲਵਾਰ ਨੂੰ ਨਵਾਂ ਪੋਸਟਰ ਲੱਗ ਗਿਆ ਹੈ। ਇਸ ਪੋਸਟਰ ’ਤੇ ਲਿਖਿਆ ਹੈ –ਰਾਸ਼ਟਰ ਨਿਰਮਾਣ ਲਈ AAP ਨਾਲ ਜੁੜੋ ਅਤੇ ਜੁੜਨ ਲਈ 9871010101 ਉੱਤੇ ਮਿਸਡ ਕਾਲ ਦੇਵੋ–

ਦਿੱਲੀ ’ਚ ‘ਆਪ’ ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ

 

ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੀਆਂ ਪੈੜ–ਚਾਲਾਂ ਉੱਤੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਵੀ ਰਾਸ਼ਟਰ–ਨਿਰਮਾਣ ਨੂੰ ਵੱਡਾ ਮੁੱਦਾ ਬਣਾਉਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਲਈ ਸਰਕਾਰ ਬਣਨ ਤੋਂ ਬਾਅਦ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।

 

 

ਇਸ ਨਵੀਂ ਮੁਹਿੰਮ ਦੀ ਝਲਕ ਆਮ ਆਦਮੀ ਪਾਰਟੀ ਦੇ ਮੈਨੀਫ਼ੈਸਟੋ ’ਚ ਵੀ ਦਿਸੀ ਸੀ। ਆਮ ਆਦਮੀ ਪਾਰਟੀ ਦਾ ਮੈਨੀਫ਼ੈਸਟੋ ਜਾਰੀ ਕਰਦਿਆਂ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਸੀ ਕਿ ਜੇ ਸਰਕਾਰ ਬਣੀ, ਤਾਂ ਸਰਕਾਰੀ ਸਕੂਲਾਂ ’ਚ ਸ਼ੁਰੂ ਕੀਤੀ ਗਈ ‘ਹੈਪੀਨੈੱਸ ਕੁਰੀਕੁਲਮ’ ਅਤੇ ‘ਐਂਟਰੀਪ੍ਰਿਨਿਯੋਰਸ਼ਿਪ ਕੁਰੀਕੁਲਮ’ ਦੀ ਸਫ਼ਲਤਾ ਤੋਂ ਬਾਅਦ ਦੇਸ਼–ਭਗਤੀ ਪਾਠਕ੍ਰਮ ਵੀ ਲਿਆਂਦਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Celebrations of AAP Victory in Punjab also