ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂ ਰਵਿਦਾਸ ਮੰਦਰ ਦੀ ਮੁੜ ਉਸਾਰੀ ਲਈ ਜ਼ਮੀਨ ਦੇਵੇ ਕੇਂਦਰ: ਚੰਨੀ

ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੀਰਵਾਰ ਨੂੰ ਗੁਰੂ ਰਵਿਦਾਸ ਮੰਦਰ ਮਾਮਲੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲਿਆ।

 

ਚੰਨੀ ਨੇ ਕਿਹਾ ਕਿ ਗੁਰੂ ਰਵਿਦਾਸ ਦਾ ਸੁਪਰੀਮ ਕੋਰਟ ਦੇ ਹੁਕਮਾ ਦੀ ਆੜ ਵਿੱਚ ਦਿੱਲੀ ਵਿਚ ਢਾਹੇ ਗਏ ਇਤਿਹਾਸਕ ਮੰਦਿਰ ਦਾ ਅਸਲ ਕਾਰਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਕੀਤੀ ਵੱਡੀ ਅਣਗਹਿਲੀ ਹੈ।

 

ਇਸ ਮੌਕੇ ਚੰਨੀ ਦੇ ਨਾਲ ਵੇਅਰਹਾਉਸ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਵੇਰਕਾ ਅਤੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੀ ਨਾਲ ਸਨ।

 

ਇੰਨਾਂ ਆਗੂਆਂ ਨੇ ਕਿਹਾ ਕਿ ਗੁਰੂ ਰਵਿਦਾਸ ਦਾ ਮੰਦਿਰ ਮੁੜ ਉਸਾਰਨ ਲਈ ਕੇਂਦਰ ਸਰਕਾਰ ਨਾਲ ਪੂਰਾ ਦਲਿਤ ਸਮਾਜ ਸਾਂਝੇ ਤੌਰ ‘ਤੇ ਲੜਾਈ ਲੜੇਗਾ। ਉਨਾਂ ਕਿਹਾ ਕਿ ਜਦੋਂ ਤੱਕ ਗੁਰੂ ਰਵਿਦਾਸ ਦਾ ਮੰਦਿਰ ਨਹੀਂ ਉਸਾਰਿਆ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

 

ਆਗੂਆਂ ਨੇ ਕਿਹਾ ਕਿ ਮੰਦਿਰ ਵਾਲੀ ਥਾਂ ਕੇਂਦਰ ਸਰਕਾਰ ਦੀ ਹੈ ਅਤੇ ਜੇਕਰ ਕੇਂਦਰ ਸਰਕਾਰ ਚਾਹੇ ਤਾਂ ਉਹ ਇਹ ਜਮੀਨ ਮੰਦਿਰ ਉਸਾਰਨ ਲਈ ਦੇ ਸਕਦੀ ਹੈ। ਉਨਾਂ ਨਾਲ ਹੀ ਕਿਹਾ ਕਿ ਮੰਦਿਰ ਦੀ ਉਸਾਰੀ ਲਈ ਸਾਰਾ ਦਲਿਤ ਸਮਾਜ ਇੱਕਜੁਟ ਹੈ।

 

ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਦਲਿਤ ਸਮਾਜ ਕੇਂਦਰ ਸਰਕਾਰ ਕੋਲ ਪੂਰੇ ਜੋਰ ਸ਼ੋਰ ਨਾਲ ਮਾਮਲਾ ਉਠਾਏਗਾ ਅਤੇ ਕੇਂਦਰ ਸਰਕਾਰ ਨੂੰ ਮੰਦਿਰ ਦੀ ਮੁੜ ਉਸਾਰੀ ਲਈ ਜਮੀਨ ਦੇਣੀ ਹੀ ਪਵੇਗੀ।

 

ਇੰਨਾਂ ਆਗੂਆਂ ਨੇ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ‘ਤੇ ਦੋਸ਼ ਲਾਇਆ ਕਿ ਆਰ.ਐਸ.ਐਸ ਦੇ ਏਜੰਡੇ ਤਹਿਤ ਕੇਂਦਰ ਸਰਕਾਰ ਘੱਟ ਗਿਣਤੀਆਂ ਅਤੇ ਦਲਿਤ ਸਮਾਜ ਨੂੰ ਕੁਚਲਣ ਲਈ ਅਜਿਹੀਆਂ ਸਾਜਿਸ਼ਾਂ ਰਚ ਰਹੀ ਹੈ।

 

ਇੰਨਾਂ ਆਗੂਆਂ ਨੇ ਐਲਾਨ ਕੀਤਾ ਕਿ ਦਲਿਤ ਸਮਾਜ ਉਸੇ ਥਾਂ ‘ਤੇ ਇਤਹਿਾਸਕ ਮੰਦਿਰ ਦੀ ਉਸਾਰੀ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:center govt Give ground for rebuilding the temple of Guru Ravi says charanjit Channi