ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਸਟ੍ਰੇਸ਼ਨ (ਐਲ.ਬੀ.ਐਸ.ਐਨ.ਏ.ਏ) ਵਲੋਂ ਐਲ.ਬੀ.ਐਸ.ਐਨ.ਏ.ਏ ਇਨੋਵੇਸ਼ਨ ਨੈਟਵਰਕ ਨਾਮੀ ਅਕੈਡਮੀ ਵਿਖੇ ਕੇਂਦਰੀ ਇਨੋਵੇਸ਼ਨ ਮੰਚ ਤਿਆਰ ਕੀਤਾ ਗਿਆ ਹੈ। ਜਿਸ ਨਾਲ ਪ੍ਰਸ਼ਾਸਕ ਨੂੰ ਉਸਦੇ ਸਬੰਧਤ ਖੇਤਰ ਚ ਕਿਸੇ ਕਿਸਮ ਦੀ ਸੰਭਾਵੀ ਲੋੜ/ਸਮੱਸਿਆ ਦੇ ਹੱਲ ਲੱਭਣ ਵਿੱਚ ਮਦਦ ਮਿਲੇਗੀ।
ਜਾਣਕਾਰੀ ਮੁਤਾਬਕ ਇਹ ਮੰਚ ਵੱਖ ਵੱਖ ਸਰਕਾਰੀ (ਕੇਂਦਰੀ ਅਤੇ ਸੂਬਾ) ਪ੍ਰਾਈਵੇਟ ਸੰਸਥਾਵਾਂ, ਜਨਤਕ ਖੇਤਰ ਇੰਟਰਪ੍ਰਾਈਜ਼, ਗੈਰ-ਸੰਸਥਾਵਾਂ, ਸੀ.ਐਸ.ਆਰ ਫੰਡ ਅਤੇ ਹੋਰ ਅਦਾਰਿਆਂ ਨੂੰ ਇੱਕੋ ਛੱਤ ਥੱਲੇ ਲਿਆ ਕੇ ਲੋਕਾਂ ਲਈ ਲਾਭਕਾਰੀ ਹੱਲ ਲੱਭਣ ਤੇ ਵਿਚਾਰਨ ਦਾ ਕੰਮ ਕਰੇਗਾ।
.