ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਕੈਬਨਿਟ ਦੀ ਕੇਂਦਰੀ ਪ੍ਰੋਜੈਕਟ ਨੂੰ ਹਰੀ ਝੰਡੀ, ਭਰੀਆਂ ਜਾਣਗੀਆਂ ਅਸਾਮੀਆਂ

----ਪੰਜਾਬ ਸਥਾਪਤ ਕਰੇਗਾ ਭਾਰਤ ਸਰਕਾਰ ਦੇ ਪੋਸ਼ਣ ਅਭਿਆਨ ਹੇਠ ਸੂਬਾਈ ਪ੍ਰਾਜੈਕਟ ਪ੍ਰਬੰਧਨ ਯੂਨਿਟ----


ਪੰਜਾਬ ਮੰਤਰੀ ਮੰਡਲ ਨੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਦਾ ਪੌਸ਼ਟਿਕ ਪੱਧਰ ਸੁਧਾਰਣ ਲਈ ਭਾਰਤ ਸਰਕਾਰ ਦੇ ਪੋਸ਼ਣ ਅਭਿਆਨ ਦੇ ਹੇਠ ਸੂਬਾਈ ਪ੍ਰਾਜੈਕਟ ਪ੍ਰਬੰਧਨ ਯੂਨਿਟ (ਐਸ.ਪੀ.ਐਮ.ਯੂ) ਸਥਾਪਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਾਸਤੇ ਸੂਬਾਈ, ਜ਼ਿਲ੍ਹਾ ਅਤੇ ਬਲਾਕ ਪੱਧਰ ਉੱਤੇ ਪ੍ਰਾਜੈਕਟ ਲਈ 184 ਅਸਾਮੀਆਂ ਭਰਨ ਦਾ ਵੀ ਫੈਸਲਾ ਕੀਤਾ ਹੈ ਇਨ੍ਹਾਂ ਅਸਾਮੀਆਂ ਦੀ ਮਿਆਦ 31 ਮਾਰਚ, 2020 ਤੱਕ ਪੋਸ਼ਣ ਅਭਿਆਨ ਦੇ ਕਾਲ ਨਾਲ ਸਬੰਧਤ ਹੋਵੇਗੀ


ਇਨ੍ਹਾਂ ਅਸਾਮੀਆਂ ਦੇ ਵਿਚ ਕੰਸਲਟੈਂਟ ਪਲਾਨਿੰਗ, ਮੋਨਿਟਰਿੰਗ ਐਂਡ ਇਵੈਲੂਏਸ਼ਨ ਐਂਡ ਕਪੈਸਟੀ ਬਿਲਡਿੰਗ ਐਂਡ ਬੀ.ਸੀ.ਸੀ ਇੱਕ, ਕੰਸਲਟੈਂਟ ਹੈਲਥ ਐਂਡ ਨਿਊਟਰੀਸ਼ਨ ਇੱਕ, ਕੰਸਲਟੈਂਟ ਫਾਇਨੈਨਸ਼ੀਅਲ ਮੈਨੇਜਮੈਂਟ ਐਂਡ ਪ੍ਰੋਕਿਊਰਮੈਂਟ ਇੱਕ, ਪ੍ਰਾਜੈਕਟ ਐਸੋਸੀਏਟਜ਼ ਦੋ, ਆਫਿਸ ਮਸੈਨਜਰ/ਸੇਵਾਦਾਰ ਦੋ, ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਕੁਆਰਡੀਨੇਟਰ 22 ਅਤੇ ਬਲਾਕ ਪੱਧਰ 'ਤੇ ਬਲਾਕ ਕੁਆਰਡੀਨੇਟਰ 155 ਅਸਾਮੀਆਂ ਹਨ


ਗੌਰਤਲਬ ਹੈ ਕਿ ਪੋਸ਼ਣ ਅਭਿਆਨ ਦਾ ਉਦੇਸ਼ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨਾਲ ਸਬੰਧਤ ਸਾਰੀਆਂ ਪੌਸ਼ਟਿਕ ਸਕੀਮਾਂ ਨੂੰ ਲਾਗੂ ਕਰਨ ਯਕੀਨੀ ਬਣਾਉਣਾ ਹੈ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦੇ ਲਈ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੋਡਲ ਏਜੰਸੀ ਹੈ

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:central project cleared by Punjab Cabinets with vacant