ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਬਾਰੇ ਕੇਂਦਰ ਦਾ ਫ਼ੈਸਲਾ ਪੰਜਾਬ ਨਾਲ ਬੇਇਨਸਾਫ਼ੀ: ਬਾਦਲ

ਚੰਡੀਗੜ੍ਹ ਬਾਰੇ ਕੇਂਦਰ ਦਾ ਫ਼ੈਸਲਾ ਪੰਜਾਬ ਨਾਲ ਬੇਇਨਸਾਫ਼ੀ: ਬਾਦਲ

--  ਢੀਂਡਸਾ ਆਪਣਾ ਅਸਤੀਫ਼ਾ ਵਾਪਸ ਲੈਣ, ਪਾਰਟੀ ਨੂੰ ਉਨ੍ਹਾਂ ਦੀ ਲੋੜ

--  ਪਰਨੀਤ ਕੌਰ ਮੇਰੀ ਭੈਣ ਵਰਗੀ, ਆਪਣੇ ਪਤੀ ਨੂੰ ਸਮਝਾਵੇ


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਤੋੜਨ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ। ਸ੍ਰੀ ਬਾਦਲ ਨੂੰ ਇਹ ਗੱਲ ਇਸ ਲਈ ਆਖਣੀ ਪਈ ਕਿਉ਼ਕਿ ਪੰਜਾਬ ਦੇ ਮਾਝਾ ਖਿ਼ੱਤੇ ਦੇ ਤਿੰਨ ਬਜ਼ੁਰਗ ਅਕਾਲੀ ਆਗੂਆਂ ਨੇ ਕੱਲ੍ਹ ਕਿਹਾ ਸੀ ਕਿ ਅਕਾਲੀ ਦਲ ਨੂੰ ਹੁਣ ਭਾਜਪਾ ਨਾਲ ਆਪਣੇ ਗੱਠਜੋੜ ਦੀ ਸਮੀਖਿਆ ਕਰ ਲੈਣੀ ਚਾਹੀਦੀ ਹੈ ਕਿਉਂਕਿ ਕੇਂਦਰ `ਚ ਸੱਤਾਧਾਰੀ ਭਾਜਪਾ ਨੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਦੇ ਅਧਿਕਾਰਾਂ ਦੀ ਕਟੌਤੀ ਕਰ ਦਿੱਤੀ ਹੈ।


ਕੱਲ੍ਹ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀਆਂ ਸੇਵਾ ਸਿੰਘ ਸੇਖਵਾਂ ਤੇ ਰਤਨ ਅਜਨਾਲਾ (ਜੋ ਸਾਬਕਾ ਐੱਮਪੀ ਵੀ ਹਨ) ਨੇ ਪਾਰਟੀ ਦੇ ਕੰਮਕਾਜ ਕਰਨ ਦੇ ਢੰਗ `ਤੇ ਨਾਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ ਤੇ ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਉਸ ਨੋਟੀਫਿ਼ਕੇਸ਼ਨ `ਤੇ ਵੀ ਇਤਰਾਜ਼ ਪ੍ਰਗਟਾਇਆ ਸੀ, ਜਿਸ ਰਾਹੀਂ ਚੰਡੀਗੜ੍ਹ `ਚ ਖ਼ਾਲੀ ਪਈਆਂ ਆਸਾਮੀਆਂ ਭਰਨ ਦੇ ਅਧਿਕਾਰ ਕੇਂਦਰ ਨੇ ਆਪਣੇ ਕੋਲ ਰਾਖਵੇਂ ਰੱਖ ਲਏ ਸਨ।


ਸ੍ਰੀ ਪ੍ਰਕਾਸ਼ ਸਿੰਘ ਬਾਦਲ ਇੱਥੇ ਆਉਂਦੀ 7 ਅਕਤੂਬਰ ਨੂੰ ਪਾਰਟੀ ਦੀ ਰੈਲੀ ਦੀਆਂ ਤਿਆਰੀਆਂ ਦੇ ਸਿਲਸਿਲੇ `ਚ ਪਾਤੜਾਂ ਪੁੱਜੇ ਹੋਏ ਸਨ ਤੇ ਅਕਾਲੀ ਵਰਕਰਾਂ ਨੁੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅਜਿਹੀਆਂ ਮੀਟਿੰਗਾਂ ਪਟਿਆਲਾ, ਸਮਾਣਾ ਤੇ ਹੋਰ ਸਥਾਨਾਂ `ਤੇ ਵੀ ਕੀਤੀਆਂ।


ਉਂਝ ਸ੍ਰੀ ਬਾਦਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫਿ਼ਕੇਸ਼ਨ ਨੂੰ ਗ਼ਲਤ ਫ਼ੈਸਲਾ ਦੱਸਿਆ ਤੇ ਇਸ ਨੂੰ ਪੰਜਾਬ ਨਾਲ ਬੇਇਨਸਾਫ਼ੀ ਵੀ ਕਰਾਰ ਦਿੱਤਾ।


ਜਦੋਂ ਤਿੰਨ ਮਝੈਲ ਆਗੂਆਂ ਦੀ ‘ਬਗ਼ਾਵਤ` ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਹੁਦਿਆਂ ਤੋਂ ਦਿੱਤੇ ਅਸਤੀਫਿ਼ਆਂ ਬਾਰੇ ਵੱਡੇ ਬਾਦਲ ਤੋਂ ਸੁਆਲ ਪੁੱਛਿਆ ਗਿਆ, ਤਾਂ ਉਨ੍ਹਾਂ ਅਜਿਹੇ ਸੁਆਲ ਦਾ ਜੁਆਬ ਦੇਣ ਤੋਂ ਟਾਲ਼ਾ ਵੱਟਦਿਆਂ ਕਿਹਾ,‘ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਇਹ ਹੱਲ ਕਰ ਲਿਆ ਜਾਵੇਗਾ। ਮੈਂ ਢੀਂਡਸਾ ਨੂੰ ਦੋਬਾਰਾ ਅਪੀਲ ਕਰਦਾ ਹਾਂ ਕਿ ਉਹ ਆਪਣਾ ਅਸਤੀਫ਼ਾ ਵਾਪਸ ਲੈ ਲੈਣ ਕਿਉਂਕਿ ਪਾਰਟੀ ਨੂੰ ਇਸ ਸੰਕਟ ਦੀ ਘੜੀ ਸੀਨੀਅਰ ਆਗੂਆਂ ਦੀ ਜ਼ਰੂਰਤ ਹੈ।`


ਸ੍ਰੀ ਬਾਦਲ ਨੇ ਪਹਿਲਾਂ ਸ੍ਰੀ ਬ੍ਰਹਮਪੁਰਾ ਨੂੰ ਵੀ ਸਮਝਾਇਆ ਸੀ ਕਿ ਉਹ ਪਾਰਟੀ ਦੇ ਖਿ਼ਲਾਫ਼ ਨਾ ਬੋਲਣ।


ਸ੍ਰੀ ਬਾਦਲ ਤੋਂ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਉਸ ਬਿਆਨ ਬਾਰੇ ਵੀ ਸੁਆਲ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 7 ਅਕਤੂਬਰ ਵਾਲੀ ਅਕਾਲੀਆਂ ਦੀ ਰੈਲੀ ਦਾ ਕਾਂਗਰਸ `ਤੇ ਕੋਈ ਅਸਰ ਨਹੀ਼ ਪਵੇਗਾ। ਸ੍ਰੀ ਬਾਦਲ ਨੇ ਸ੍ਰੀਮਤੀ ਪ੍ਰਨੀਤ ਕੌਰ ਦੇ ਇਸ ਬਿਆਨ ਦੇ ਹਵਾਲੇ ਨਾਲ ਆਖਿਆ- ‘ਅਸੀਂ ਸੱਤਾਧਾਰੀ ਕਾਂਗਰਸ ਵੱਲੋਂ ਅਕਾਲੀ ਦਲ ਨਾਲ ਕੀਤੀ ਬੇਇਨਸਾਫ਼ੀ ਵਿਰੁੱਧ ਲੜ ਰਹੇ ਹਾਂ। ਅਸੀਂ ਪ੍ਰਨੀਤ ਖਿ਼ਲਾਫ਼ ਰੇਲੀ ਨਹੀਂ ਕਰ ਰਹੇ। ਉਹ ਮੇਰੀ ਭੈਣ ਵਰਗੀ ਹੈ ਪਰ ਉਸ ਨੁੰ ਆਪਣੇ ਪਤੀ (ਕੈਪਟਨ ਅਮਰਿੰਦਰ ਸਿੰਘ) ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਬਿਹਤਰ ਸ਼ਾਸਨ ਦੇਣ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre s decision about Chd is injustice to Pb says Badal