ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਛੇਤੀ ਦੇਵੇਗਾ ਪੰਜਾਬ ਨੂੰ 2,300 ਕਰੋੜ ਦਾ ਬਕਾਇਆ

ਕੇਂਦਰ ਛੇਤੀ ਦੇਵੇਗਾ ਪੰਜਾਬ ਨੂੰ 2,300 ਕਰੋੜ ਦਾ ਬਕਾਇਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਛੇਤੀ ਹੀ ਪੰਜਾਬ ਦੇ 2,300 ਕਰੋੜ ਰੁਪਏ ਦੀ ਬਕਾਇਆ ਰਕਮ ਅਦਾ ਕਰ ਦੇਵੇਗੀ। ਇਸ ਬਕਾਇਆ ਰਕਮ ਵਿੱਚ ਇੱਕ ਹਿੱਸਾ ਸੂਬੇ ਵੱਲੋਂ ਖਰ਼ੀਦੀ ਕਣਕ ਦੀ ਖ਼ਰੀਦ ਦਾ ਹੈ ਅਤੇ ਟੈਕਸਾਂ ਤੋਂ ਇਕੱਠੀ ਹੋਈ ਰਕਮ ਦਾ ਕੇਂਦਰ ਵੱਲੋਂ ਪੰਜਾਬ ਨੂੰ ਮਿਲਣ ਵਾਲਾ ਹਿੱਸਾ ਹੈ।


ਕੈਪਟਨ ਨੇ ਇਹ ਜਾਣਕਾਰੀ ਅੱਜ ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਤੋਂ ਬਾਅਦ ਦਿੱਤੀ। ਸ੍ਰੀ ਪਾਸਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੀ ਬਕਾਇਆ ਰਹਿੰਦੀ ਇਹ ਰਕਮ ਛੇਤੀ ਤੋਂ ਛੇਤੀ ਅਦਾ ਕਰ ਦਿੱਤੀ ਜਾਵੇਗੀ।


ਸ੍ਰੀ ਪਾਸਵਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਸਾਰੇ ਬਕਾਇਆ ਪਏ ਬਿਲਾਂ ਦਾ ਭੁਗਤਾਨ ਨਿਸ਼ਚਤ ਸਮੇਂ ਅੰਦਰ ਹੀ ਕਰ ਦੇਵੇਗੀ।


ਸ੍ਰੀ ਪਾਸਵਾਨ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ 1,154 ਕਰੋੜ ਰੁਪਏ ਇਸ ਮਹੀਨੇ ਦੇ ਅੰਤ ਤੱਕ ਪੰਜਾਬ ਨੂੰ ਮਿਲ ਜਾਣਗੇ। ਇਸ ਰਕਮ ਵਿੱਚ ਜੀਅੇੱਸਟੀ ਤੋਂ ਪਹਿਲਾਂ ਦੇ ਟੈਕਸਾਂ ਤੇ ਸੈੱਸ ਦੇ 354 ਕਰੋੜ ਰੁਪਏ ਹਨ। ਇਸੇ ਰਕਮ ਵਿੰਚ 400 ਕਰੋੜ ਰੁਪਏ ਖ਼ੁਰਾਕ ਕਾਨੂੰਨ ਅਧੀਨ ਦਿੱਤੀ ਜਾਣ ਵਾਲੀ ਖ਼ੁਰਾਕ ਸਬਸਿਡੀ ਦੇ ਹਨ।


ਕੈਪਟਨ ਨੇ ਪੰਜਾਬ ਦੀ ਤਰਫ਼ੋਂ ਕੇਂਦਰੀ ਮੰਤਰੀ ਸਾਹਵੇਂ ਇਹ ਮੰਗ ਵੀ ਰੱਖੀ ਕਿ ਕਣਕ ਦੇ ਖੁੱਲ੍ਹੇ ਸਥਾਨਾਂ `ਤੇ ਭੰਡਾਰ ਦੇ ਰੱਖ-ਰਖਾਅ ਵੇਲੇ ਕਵਰ ਤੇ ਪਲਿੰਥ ਦੇ ਇੰਤਜ਼ਾਮਾਂ ਲਈ ਭੁਗਤਾਨ ਨਾਲ ਸਬੰਧਤ ਫ਼ਾਈਲਾਂ ਮੁੜ ਖੋਲ੍ਹੀਆਂ ਜਾਣ। ਪੰਜਾਬ ਨੇ 2007-08 ਤੇ 2013-14 ਦੌਰਾਨ ਅਜਿਹਾ ਰੱਖ-ਰਖਾਅ ਕੀਤਾ ਸੀ। ਪਰ ਕੇਂਦਰ ਇਹ ਫ਼ਾਈਲਾਂ ਤਦ ਹੀ ਖੋਲ੍ਹੇਗਾ, ਜੇ ਉਸ ਸਾਹਮਣੇ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਕੋਈ ਠੋਸ ਕਾਰਨ ਪੇਸ਼ ਕੀਤਾ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre will pay Punjab s arrear of Rs 2300 Crore