ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਜਾਰੀ ਕਰੇਗਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਲਈ ਹੋਰ ਫ਼ੰਡ

ਕੇਂਦਰ ਜਾਰੀ ਕਰੇਗਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਲਈ ਹੋਰ ਫ਼ੰਡ

ਕੇਂਦਰ ਸਰਕਾਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀਜੀਐਸਈ) ਕਪੂਰਥਲਾ ਦੇ ਦੂਜੇ ਪੜਾਅ ਅਧੀਨ ਅਪਗ੍ਰੇਡਸ਼ਨ ਲਈ 26.90 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਵਾਲਾ ਪੰਜਾਬ ਵਾਲਾ ਮਤਾ ਮਨਜ਼ੂਰ ਕਰ ਲਿਆ ਹੈ ਮੈਥੇਮੈਟਿਕਸ ਤੇ ਇਲੈਕਟ੍ਰਸਿਟੀ ਗੈਲਰੀ ਸਥਾਪਤ ਕਰਨ ਲਈ 2.46 ਕਰੋੜ ਰੁਪਏ ਦੀ ਮੁੱਢਲੀ ਵਿੱਤੀ ਸਹਾਇਤਾ ਲਈ ਵੀ ਕੇਂਦਰ ਵੱਲੋਂ ਪ੍ਰਵਾਨਗੀ ਮਿਲ ਗਈ ਹੈ
 


ਸਰਕਾਰੀ ਬੁਲਾਰੇ ਮੁਤਾਬਕ ਇਸ ਸਬੰਧੀ ਕੇਂਦਰੀ ਸਭਿਆਚਾਰ ਮੰਤਰਾਲੇ ਵੱਲੋਂ ਇੱਕ ਪ੍ਰੈਸ ਬਿਆਨ ਪ੍ਰਾਪਤ ਹੋਇਆ ਹੈ ਭਾਰਤ ਸਰਕਾਰ ਵੱਲੋਂ 2.46 ਕਰੋੜ ਰੁਪਏ ਦੇ ਫੰਡਾਂ ਦੀ ਰਿਲੀਜ਼ ਸੂਬੇ ਦੇ ਹਿੱਸੇ ਦੇ ਫੰਡ ਤਹਿਤ ਕੀਤੀ ਜਾਵੇਗੀ
 


ਬੁਲਾਰੇ ਨੇ ਦੱਸਿਆ ਕਿ ਸਕੀਮ ਫਾਰ ਪ੍ਰਮੋਸ਼ਨ ਆਫ ਸਾਇੰਸ(ਐਸ.ਪੀ..ਸੀ.ਐਸ) ਦੇ ਰੂਪ ਵਿੱਚ ਦਿੱਤੀ ਜਾ ਰਹੀ 15 ਕਰੋੜ ਦੀ ਵਿੱਤੀ ਸਹਾਇਤਾ ਵਿੱਚੋਂ ਮੌਜੂਦਾ ਬੁਨਿਆਦੀ ਢਾਂਚੇ ਵਿੱਚ 4.10 ਕਰੋੜ ਰੁਪਏ ਦੀ ਰਾਸ਼ੀ ਗੈਲਰੀਆਂ ਸਥਾਪਤ ਕਰਨ ਲਈ ਦਿੱਤੀ ਜਾਵੇਗੀ

 

 

ਮੰਤਰਾਲੇ ਨੇ ਪੀ.ਜੀ.ਐਸ.ਸੀ ਨੂੰ ਗੈਲਰੀਆਂ ਸਥਾਪਤ ਕਰਨ ਲਈ ਪੰਜਾਬ ਸਰਕਾਰ ਤੋਂ ਬਣਦੇ ਹਿੱਸੇ(1.64 ਕਰੋੜ ਰੁਪਏ) ਦਾ ਫੰਡ ਜਾਰੀ ਕਰਾਉਣ ਸਬੰਧੀ ਗੱਲਬਾਤ ਕਰਨ ਲਈ ਵੀ ਕਿਹਾ ਹੈ
 


ਪੀ.ਜੀ.ਐਸ.ਸੀ ਲਈ ਇਨ੍ਹਾਂ ਗੈਲਰੀਆਂ ਵਿੱਚ ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ, ਕੋਲਕਤਾ ਵੱਲੋਂ ਸੁਝਾਏ ਗਏ ਵਿਸ਼ਿਆਂ ਨੂੰ ਸ਼ਾਮਲ ਕਰਨਾ ਤੇ ਦਰਸਾਉਣਾ ਲਾਜ਼ਮੀ ਹੋਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre will provide more funds for Pushpa Gujral Science City