ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੀਆਂ ਸਾਈਕਲ ਕੰਪਨੀਆਂ ਵਿਚ CGST ਵੱਲੋਂ ਛਾਪੇਮਾਰੀ

ਲੁਧਿਆਣਾ ਦੀਆਂ ਸਾਈਕਲ ਕੰਪਨੀਆਂ ਵਿਚ CGST ਵੱਲੋਂ ਛਾਪੇਮਾਰੀ

ਲੁਧਿਆਣਾ ਦੀਆਂ ਕਈ ਸਾਈਕਲ ਕੰਪਨੀਆਂ ਉਤੇ ਅੱਜ ਸੀਜੀਐਸਟੀ ਵੱਲੋਂ ਛਾਪੇਮਾਰੀ ਕੀਤੀ ਗਈ।  ਮਿਲੀ ਜਾਣਕਾਰੀ ਅਨੁਸਾਰ ਸੀਜੀਐਸਟੀ ਦੀਆਂ ਟੀਮਾਂ ਵੱਲੋਂ 10 ਫੈਕਟਰੀਆਂ ਦੇ ਦਫ਼ਤਰਾਂ ਅਤੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ। 

 

ਵਿਭਾਗ ਵੱਲੋਂ ਉਨ੍ਹਾਂ ਕੰਪਨੀਆਂ ਉਤੇ ਛਾਪੇਮਾਰੀ ਕੀਤੀ ਗਈ ਜੋ ਕੰਪਨੀਆਂ ਚਾਲਾਨ ਉਤੇ ਜਾਂ ਇਕ ਹੀ ਬਿੱਲ ਉਤੇ ਕਈ ਵਾਰ ਮਾਲ ਸਪਲਾਈ ਕਰਦੀਆਂ ਹਨ। ਇਸ ਦੌਰਾਨ ਵਿਭਾਗ ਦੀਆਂ ਟੀਮਾਂ ਨੂੰ ਖਰੀਦ ਅਤੇ ਵੇਚਣ ਸਬੰਧੀ ਕਈ ਦਸਤਾਵੇਜ ਮਿਲੇ ਹਨ।  ਟੀਮਾਂ ਨੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ਾਂ ਵਿਚ ਲੈ ਲਿਆ ਹੈ।

 

ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਇਹ ਤਾਂ ਬਾਅਦ ਵਿਚ ਹੀ ਪਤਾ ਲੱਗੇਗਾ ਕਿ ਕਿੰਨਾਂ ਜੀਐਸਟੀ ਚੋਰੀ ਕੀਤਾ ਗਿਆ ਹੈ।  ਇਹ ਛਾਪੇਮਾਰੀ ਗਿੱਲ ਰੋਡ, ਫੋਕਲ ਪੁਆਇੰਟ ਸਮੇਤ ਲੁਧਿਆਣਾ ਦੇ ਵੱਖ ਵੱਖ ਖੇਤਰਾਂ ਵਿਚ 10 ਕੰਪਨੀਆਂ ਉਤੇ ਛਾਪੇਮਾਰੀ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CGST raid Bicycle companies in Ludhiana