ਅਗਲੀ ਕਹਾਣੀ

ਸੁਖਵਿੰਦਰ ਸਿੰਘ ਬਿੰਦਰਾ ਨੇ ਦਿਵਿਆਂਗ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ

ਵਿਸ਼ਵ ਦਿਵਿਆਂਗਜਨ ਦਿਵਸ ਮੌਕੇ ਪੈਰਾ ਬੋਸ਼ੀਆ ਸਪੋਰਟਸ ਵੈੱਲਫੇਅਰ ਸੁਸਾਇਟੀ (ਇੰਡੀਆ) ਵੱਲੋਂ ਚੰਡੀਗੜ੍ਹ ਸੈਕਟਰ-28ਏ, ਸਪਾਈਨਲ ਰਿਹੈਬ ਵਿਖੇ ਲਗਾਏ ਜਾ ਰਹੇ ਪੈਰਾ ਬੋਸ਼ੀਆ ਖੇਡ ਕੈਂਪ ਦੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦਿਵਿਆਂਗ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
 

ਇਹ ਕੈਂਪ ਰਾਸ਼ਟਰੀ ਪੈਰਾ ਬੋਸ਼ੀਆ ਟੀਮ ਦੀ ਚੋਣ ਲਈ 28 ਨਵੰਬਰ ਤੋਂ ਚੱਲ ਰਿਹਾ ਸੀ। ਇਸ ਟੀਮ ਵੱਲੋਂ ਦੁਬਈ ਵਿਖੇ ਹੋ ਰਹੀਆਂ ਅੰਤਰ-ਰਾਸ਼ਟਰੀ ਪੈਰਾ ਬੋਸ਼ੀਆ ਖੇਡਾਂ ਵਿੱਚ ਭਾਗ ਲੈਣ ਲਈ ਭਾਰਤ ਦੀ ਪ੍ਰਤੀਨਿੱਧਤਾ ਕੀਤੀ ਜਾਣੀ ਹੈ। ਇਸ ਕੈਂਪ ਵਿੱਚ ਜਿਨ੍ਹਾਂ 4 ਖਿਡਾਰੀਆਂ ਨੂੰ ਰਾਸ਼ਟਰੀ ਟੀਮ ਲਈ ਚੁਣਿਆ ਹੈ, ਉਨ੍ਹਾਂ ਵਿੱਚ ਅਜੈ ਰਾਜ, ਬ੍ਰਿਜੇਸ਼ ਯਾਦਵ, ਨਿਵਰਨ ਪੂਮਾ, ਅੰਨਾ ਪੂਰਨਾ ਸ਼ਾਮਿਲ ਹਨ।

ਇਹ ਖਿਡਾਰੀ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਪੈਰਾ ਬੋਸ਼ੀਆ ਖੇਡਾਂ ਲਈ ਦੁਬਈ ਵਿਖੇ ਖੇਡਣ ਲਈ ਭੇਜੇ ਜਾਣਗੇ। ਚੇਅਰਮੈਨ ਬਿੰਦਰਾ ਨੇ ਅਗਲੇ ਮੁਕਾਬਿਲਆਂ ਲਈ ਇਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸ਼ੁਭ ਇਛਾਵਾਂ ਦਿੱਤੀਆਂ ਅਤੇ ਮੈਡਲ ਜਿੱਤ ਕੇ ਲਿਆਉਣ 'ਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਰਨ ਦਾ ਵਾਅਦਾ ਕੀਤਾ।
 

ਇਸ ਮੌਕੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਅਕਾਸ਼ਦੀਪ ਸਿੰਘ ਲਾਲੀ, ਜਸਪ੍ਰੀਤ ਸਿੰਘ ਧਾਲੀਵਾਲ (ਪ੍ਰੈਜ਼ੀਡੈਂਟ ਪੈਰਾ ਬੋਸ਼ੀਆ ਵੈੱਲਫੇਅਰ ਸੁਸਾਇਟੀ), ਸ਼ਮਿੰਦਰ ਸਿੰਘ ਢਿੱਲੋਂ (ਜਨਰਲ ਸਕੱਤਰ ਪੈਰਾ ਬੋਸ਼ੀਆ ਵੈੱਲਫੇਅਰ ਸੁਸਾਇਟੀ), ਦਵਿੰਦਰ ਸਿੰਘ ਬਰਾੜ (ਕੋਚ, ਪੈਰਾ ਬੋਸ਼ੀਆ ਵੈਲਫੇਅਰ ਸੁਸਾਇਟੀ) ਹਾਜ਼ਰ ਸਨ। ਅਖੀਰ ਵਿੱਚ ਰਾਸ਼ਟਰੀ ਪੈਰਾ ਬੋਸ਼ੀਆ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਚੇਅਰਮੈਨ ਬਿੰਦਰਾ ਦਾ ਸਮਾਗਮ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chairman Sukhwinder Bindra encouraged the sportspersons