ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EX-MLA ਵਿਰਸਾ ਸਿੰਘ ਵਲਟੋਹਾ ਵਿਰੁੱਧ ਪੁਲਿਸ ਚਲਾਨ ਪੇਸ਼

Ex-MLA ਵਿਰਸਾ ਸਿੰਘ ਵਲਟੋਹਾ ਵਿਰੁੱਧ ਪੁਲਿਸ ਚਲਾਨ ਪੇਸ਼

ਤਰਨਤਾਰਨ ਪੁਲਿਸ ਨੇ ਅੱਜ ਸਾਬਕਾ ਅਕਾਲੀ ਵਿਧਾਇਕ (Ex-MLA) ਵਿਰਸਾ ਸਿੰਘ ਵਲਟੋਹਾ ਵਿਰੁੱਧ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਹੈ। ਇਹ ਚਲਾਨ ਤਰਨਤਾਰਨ ਪੱਟੀ ਦੇ ਇੱਕ ਪ੍ਰਸਿੱਧ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਸਾਲ 1983 ਦੌਰਾਨ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੇਸ਼ ਕੀਤਾ ਗਿਆ ਹੈ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

ਉਸੇ ਦਿਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਇੱਕ ਮਹੀਨੇ ਮਗਰੋਂ ਪੁਲਿਸ ਨੇ ਇੱਕ ਹਰਦੇਵ ਸਿੰਘ ਨੂੰ ਰਿਮਾਂਡ ਤੇ ਲਿਆ ਜੋ ਉਸ ਸਮੇਂ ਹੋਰਨਾਂ ਅਪਰਾਧਿਕ ਮਾਮਲਿਆਂ ਨਾਭਾ ਜੇਲ੍ਹ ਬੰਦ ਸੀ

 

 

ਪੁੱਛਗਿੱਛ ਦੌਰਾਨ ਹਰਦੇਵ ਸਿੰਘ ਨੇ ਮੰਨਿਆ ਕਿ ਉਹ ਬਲਦੇਵ ਸਿੰਘ ਅਤੇ ਵਲਟੋਹਾ ਨਾਲ ਡਾ. ਤੇ੍ਰਹਨ ਦੇ ਕਤਲ ਪਿੱਛੇ ਸੀ। ਆਪਣੇ ਕਬੂਲ ਨਾਮੇ ਦੇ ਆਧਾਰ ਤੇ ਵਲਟੋਹਾ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

ਜਾਣਕਾਰੀ ਮੁਤਾਬਕ ਵਲਟੋਹਾ ਖਿਲਾਫ ਮਾਮਲੇ ਕਦੇ ਵੀ ਚਾਲਾਨ ਪੇਸ਼ ਨਹੀਂ ਕੀਤਾ ਗਿਆ ਸੀ ਤੇ ਮਾਮਲੇ ਦੀਆਂ ਫ਼ਾਈਲਾਂ ਪੱਟੀ ਪੁਲਿਸ ਸਟੇਸ਼ਨ ਤੋਂ ਗਾਇਬ ਹੋ ਗਈ ਸੀ। ਇਸ ਸਬੰਧੀ ਵੀ ਕੋਈ ਜਾਂਚ ਨਹੀਂ ਕੀਤੀ ਗਈ।

 

 

ਐਫ਼ਆਈਆਰ ਦੀ ਕਾਪੀ ਮੁਤਾਬਕ 9 ਸਤੰਬਰ 1983 ਨੂੰ ਦਰਜ ਹੋਈ ਐਫ਼ਆਈਆਰ ਨੰਬਰ 346 ਮੁਤਾਬਕ ਭਾਰਤੀ ਦੰਡ ਸੰਘਤਾ ਦੀ ਧਾਰਾ 302, 307, 452 ਅਤੇ 34 ਤਹਿਤ ਵਲਟੋਹਾ ਨੂੰ ਇੱਕ ਭਗੌੜਾ ਅਪਰਾਧੀ ਦੱਸਿਆ ਗਿਆ ਹੈ

 

 

ਅਦਾਲਤ ਵਲੋਂ ਪ੍ਰਾਪਤ ਕੀਤੇ ਗਏ ਫ਼ਾਈਲ ਰਿਕਾਰਡ ਮੁਤਾਬਕ ਕੇਸ ਵਿਚ ਵਲਟੋਹਾ ਨੂੰ ਫਰਵਰੀ 1991 ਵਿਚ ਜਿ਼ਲ੍ਹਾ ਸੈਸ਼ਨ ਜੱਜ ਜੇ ਐਸ ਸਿੱਧੂ ਤੋਂ ਇਸ ਕੇਸ ਵਿਚ ਜ਼ਮਾਨਤ ਮਿਲ ਗਈ ਸੀ ਜਦਕਿ ਪਹਿਲਾਂ ਕਦੇ ਵੀ ਕੋਈ ਪੂਰਾ ਚਾਲਾਨ ਪੇਸ਼ ਨਹੀਂ ਸੀ ਕੀਤਾ ਗਿਆ। 'ਹਿੰਦੁਸਤਾਨ ਟਾਈਮਜ਼' ਨੇ ਬੀਤੇ ਦਿਨੀਂ ਇਹ ਮਾਮਲਾ ਚੁੱਕਿਆ ਸੀ।

 

 

ਦੂਜੇ ਪਾਸੇ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨੇ ਪਾਸਪੋਰਟ, ਹਥਿਆਰ ਲਾਈਸੈਂਸ ਅਤੇ ਸੁਰੱਖਿਆ ਲਈ ਵਲਟੋਹਾ ਨੂੰ ਆਗਿਆ ਦੇ ਦਿੱਤੀ ਸੀ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

ਅਸਲ ਵਿਚ, ਨਵੰਬਰ 1990 ਵਿਚ ਕੇਸ (ਜਿਸ ਵਿਚ ਆਪਣਾ ਮੁਕੱਦਮਾ ਵੱਖਰਾ ਕਰ ਲਿਆ ਸੀ) ਵਿਚ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਬਰੀ ਕਰ ਕੇ ਅਦਾਲਤ ਨੇ ਆਪਣੇ ਆਦੇਸ਼ਾਂ ਵਿਚ ਕਿਹਾ ਸੀ, ਇਸਤਗਾਸਾ ਪੱਖ ਮੁਤਾਬਕ ਡਾ. ਤੇ੍ਰਹਨ ਸੁਖਜਿੰਦਰ ਕੌਰ ਨੂੰ ਗਲੂਕੋਸ ਦੇ ਰਹੇ ਸਨ ਪਰ ਉਸਨੂੰ ਗਵਾਹੀ ਦੇਣ ਲਈ ਗਵਾਹ ਵਜੋਂ ਪੇਸ਼ ਕਰਨ ਦੀ ਗੱਲ ਨਹੀ ਕਹੀ ਗਈ ਸੀ ਕਿਉਂਕਿ ਜਦੋਂ ਡਾ. ਤੇ੍ਰਹਨ ਸੁਖਜਿੰਦਰ ਕੌਰ ਨੂੰ ਅਟੈਂਡ ਕਰ ਰਹੇ ਸਨ ਤਾਂ ਉਨ੍ਹਾਂ ਦੀ ਵੀ ਗਵਾਹੀ ਇਸ ਘਟਨਾ ਲਈ ਹੋਣੀ ਚਾਹੀਦੀ ਸੀ।

 

 

ਵਕੀਲਸ੍ਰੀ  ਬੈਂਸ ਨੇ ਮੰਗ ਕੀਤੀ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਦੋ ਵਾਰ ਸੂਬਾਈ ਵਿਧਾਨਸਭਾ ਵਲਟੋਹਾ ਦੀ ਚੋਣ ਇਸ ਸੰਸਥਾ ਦੀ ਪਵਿੱਤਰਤਾ ਨੂੰ ਬਚਾਏ ਰੱਖਣ ਲਈ ਜ਼ੀਰੋ ਅਤੇ ਖਾਲੀ ਹੋਣੀ ਚਾਹੀਦੀ ਹੈ। ਵਕੀਲ ਬੈਂਸ ਨੇ ਇਹ ਵੀ ਮੰਗ ਕੀਤੀ ਕਿ ਵਲਟੋਹਾ ਖਿਲਾਫ ਦੋਸ਼ਪੱਤਰ ਪੇਸ਼ ਨਾ ਕਰਨ ਲਈ ਹੋਈ ਗੜਬੜੀ ਸ਼ਾਮਲ ਪੁਲਿਸ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Challan Against Ex MLA Virsa Singh Valtoha