ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ: ਬਾਪੂਧਾਮ 'ਚ 20 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ, ਕੁੱਲ ਗਿਣਤੀ 168

1 / 2ਸ਼ਨਿੱਚਰਵਾਰ ਨੂੰ ਸਿਹਤ ਵਿਭਾਗ ਦੇ ਮੁਲਾਜ਼ਮ ਪਿੰਡ ਹੱਲੋਮਾਜਰਾ ਵਿਖੇ ਕੋਰੋਨਾ ਪਾਜ਼ਿਟਿਵ ਮਰੀਜ਼ ਦੇ ਗੁਆਂਢੀਆਂ ਦੀ ਜਾਂਚ ਕਰਦੇ ਹੋਏ। ਫ਼ੋਟੋ ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

2 / 2ਸ਼ਨਿੱਚਰਵਾਰ ਨੂੰ ਸਿਹਤ ਵਿਭਾਗ ਦੇ ਮੁਲਾਜ਼ਮ ਪਿੰਡ ਹੱਲੋਮਾਜਰਾ ਵਿਖੇ ਕੋਰੋਨਾ ਪਾਜ਼ਿਟਿਵ ਮਰੀਜ਼ ਦੇ ਗੁਆਂਢੀਆਂ ਦੀ ਜਾਂਚ ਕਰਦੇ ਹੋਏ। ਫ਼ੋਟੋ ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

PreviousNext

ਬਾਪੂਧਾਮ ਤੋਂ ਲਗਾਤਾਰ ਆ ਰਹੇ ਕੋਰੋਨਾ ਮਰੀਜ਼ਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਨੀਂਦ ਉਡਾ ਰੱਖੀ ਹੈ। ਚੰਡੀਗੜ੍ਹ ਸਥਿਤ ਸੈਕਟਰ -26 ਦੀ ਬਾਪੂਧਾਮ ਕਾਲੋਨੀ ਤੋਂ ਕੋਰੋਨਾ ਦੇ 20 ਨਵੇਂ ਮਰੀਜ਼ ਮਿਲੇ ਹਨ। ਹੁਣ ਚੰਡੀਗੜ੍ਹ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 168 ਤੱਕ ਪਹੁੰਚ ਗਈ ਹੈ। ਸ਼ਨਿੱਚਰਵਾਰ ਸ਼ਾਮ ਨੂੰ ਚਾਰ ਮਾਮਲਿਆਂ ਨਾਲ ਬਾਪੂਧਾਮ ਕਾਲੋਨੀ ਵਿੱਚ ਦਿਨ ਵਿੱਚ 20 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। 

 

ਬਾਪੂਧਾਮ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਣਨ ਤੋਂ ਬਾਅਦ, ਕਿਸੇ ਨੂੰ ਵੀ ਇੱਥੇ ਆਉਣ ਦੀ ਆਗਿਆ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਇੱਥੋਂ ਬਾਹਰ ਜਾਣ ਦੀ ਆਗਿਆ ਹੈ ਪਰ ਫਿਰ ਵੀ ਮਰੀਜ਼ ਦਿਨੋ ਦਿਨ ਵੱਧ ਰਹੇ ਹਨ। ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 105 ਹੋ ਚੁੱਕੀ ਹਨ। ਚੰਗੀ ਖ਼ਬਰ ਇਹ ਹੈ ਕਿ ਸ਼ਨਿੱਚਰਵਾਰ ਦੋ ਮਰੀਜ਼ਾਂ ਨੂੰ ਪੀਜੀਆਈ ਤੋਂ ਛੁੱਟੀ ਦਿੱਤੀ ਗਈ ਹੈ। 

 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਕੋਰੋਨਾ ਨਾਲ ਦੂਜੀ ਮੌਤ ਹੋ ਗਈ ਸੀ। ਜੀਐਮਐਸਐਚ ਵਿਖੇ ਕੋਰੋਨਾ ਕਾਰਨ ਮਰਨ ਵਾਲਾ 35 ਸਾਲਾ ਵਿਅਕਤੀ ਹੈਲੋਮਾਜਰਾ ਦਾ ਵਸਨੀਕ ਸੀ। 

 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਕੁੱਲ ਛੇ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਬਾਪੂਧਾਮ ਤੋਂ ਚਾਰ, ਸੈਕਟਰ -40 ਦੇ ਇਕ ਅਤੇ ਮਲੋਆ ਦੇ ਇਕ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਵਿੱਚ ਹੁਣ ਤੱਕ 168 ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। 

 

ਸ਼ਨਿੱਚਰਵਾਰ ਨੂੰ ਸਿਹਤ ਵਿਭਾਗ ਦੇ ਮੁਲਾਜ਼ਮ ਸੈਕਟਰ 40 ਵਿਖੇ ਕੋਰੋਨਾ ਪਾਜ਼ਿਟਿਵ ਮਰੀਜ਼ ਦੇ ਗੁਆਂਢੀਆਂ ਦੀ ਜਾਂਚ ਕਰਦੇ ਹੋਏ।        ਫ਼ੋਟੋ ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh: 20 new corona cases confirmed in Bapudham 168 counted in Chandigarh