ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਪ੍ਰਸ਼ਾਸਨ ਲੋੜਵੰਦਾਂ ਨੂੰ ਨਹੀਂ ਕਰ ਸਕਿਆ ਦਵਾਈਆਂ ਦੀ ਹੋਮ–ਡਿਲੀਵਰੀ

ਚੰਡੀਗੜ੍ਹ ਪ੍ਰਸ਼ਾਸਨ ਲੋੜਵੰਦਾਂ ਨੂੰ ਨਹੀਂ ਕਰ ਸਕਿਆ ਦਵਾਈਆਂ ਦੀ ਹੋਮ–ਡਿਲੀਵਰੀ

ਲੌਕਡਾਊਨ ਤੋਂ ਬਾਅਦ ਕਰਫ਼ਿਊ ਦੌਰਾਨ ਲੋੜਵੰਦਾਂ ਨੂੰ ਦਵਾਈਆਂ ਦੀ ਘਰੋਂ–ਘਰੀਂ ਸਪਲਾਈ ਦੇ ਵਾਅਦੇ ਤੇ ਦਾਅਵੇ ਚੰਡੀਗੜ੍ਹ ਪ੍ਰਸ਼ਾਸਨ ਪੂਰੇ ਨਹੀਂ ਕਰ ਸਕਿਆ। ਇਸ ਲਈ ਪ੍ਰਸ਼ਾਸਨ ਵੱਲੋਂ ਤਿੰਨ ਫ਼ੋਨ ਨੰਬਰ ਦਿੱਤੇ ਗਏ ਸਨ ਪਰ ਅੱਜ ਬੁੰਧਵਾਰ ਸਵੇਰੇ ਉਨ੍ਹਾਂ ’ਚੋਂ ਕੋਈ ਨੰਬਰ ਚੱਲਿਆ ਹੀ ਨਹੀਂ। ਚੰਡੀਗੜ੍ਹ ਦੇ ਬਹੁਤ ਸਾਰੇ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਮਿਲ ਹੀ ਨਹੀਂ ਸਕਿਆ।

 

 

ਅੱਜ ਸਵੇਰੇ ਚੰਡੀਗੜ੍ਹ ’ਚ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਤੇ ਲੋਕ ਵੱਡੀ ਗਿਣਤੀ ’ਚ ਉੱਥੋਂ ਦਵਾਈਆਂ ਲੈਂਦੇ ਵੇਖੇ ਗਏ। ਇਹ ਖ਼ਬਰ ਲਿਖੇ ਜਾਣ ਤੱਕ ਦਵਾਈਆਂ ਲਈ ਚੰਡੀਗੜ੍ਹ ਪ੍ਰਸਾਸਨ ਦੀ ਹੋਮ–ਡਿਲੀਵਰੀ ਸ਼ੁਰੂ ਨਹੀਂ ਹੋ ਸਕੀ ਸੀ।

 

 

ਚੰਡੀਗੜ੍ਹ ਪ੍ਰਸ਼ਾਸਨ ਨੇ ਤਿੰਨ ਫ਼ੋਨ ਨੰਬਰ ਦੇ ਕੇ ਦਾਅਵਾ ਕੀਤਾ ਸੀ ਇਨ੍ਹਾਂ ਨੰਬਰਾਂ ’ਤੇ ਕਾੱਲ ਕਰ ਕੇ ਸਵੇਰੇ 10 ਵਜੇ ਤੋਂ ਸ਼ਾਮੀਂ 7 ਵਜੇ ਤੱਕ ਦਵਾਈਆਂ ਮੰਗਵਾਈਆਂ ਜਾ ਸਕਣਗੀਆਂ। ਪਰ ਇਨ੍ਹਾਂ ’ਚੋਂ ਕਿਸੇ ਵੀ ਨ਼ੰਬਰ ਉੱਤੇ ਕੋਈ ਸੰਪਰਕ ਹੋ ਹੀ ਨਹੀਂ ਸਕਿਆ।

 

 

ਸੈਕਟਰ 8–ਸੀ ਸਥਿਤ ਰੈਜ਼ੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਣਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਹੁਤ ਸਾਰੇ ਸੀਨੀਅਰ ਸਿਟੀਜ਼ਨਜ਼ ਨੇ ਪਹਿਲਾਂ ਹੀ ਦਵਾਈਆਂ ਦਾ ਵਾਧੂ ਸਟਾੱਕ ਖ਼ਰੀਦ ਲਿਆ ਸੀ ਕਿ ਸਭ ਨੂੰ ਇਹੋ ਖ਼ਦਸ਼ਾ ਸੀ ਕਿ ਸ਼ਾਇਦ ਲੌਕਡਾਊਨ ਵੇਲੇ ਦਵਾਈਆਂ ਨਾ ਮਿਲਣ।

 

 

ਕੁਝ ਨਾਗਰਿਕਾਂ ਨੇ ਫ਼ਾਰਮੇਸੀਆਂ ਨਾਲ ਸੰਪਰਕ ਕਰ ਕੇ ਸੈਨੇਟਾਇਜ਼ਰਜ਼, ਮਾਸਕ ਤੇ ਪੈਰਾਸੀਟਾਮੋਲ ਤੇ ਆਇਓਡੈਕਸ ਜਿਹੀਆਂ ਸਾਦੀਆਂ ਦਵਾਈਆਂ ਤੇ ਸਾਮਾਨ ਮੰਗਵਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਨੰਬਰ ‘ਬਿਜ਼ੀ’ ਜਾਂਦੇ ਰਹੇ ਤੇ ਕੋਈ ਫ਼ਾਇਦਾ ਨਾ ਹੋ ਸਕਿਆ।

 

 

ਸੈਕਟਰ 20 ਦੀ ਰੈਜ਼ੀਡੈਂਟਸ ਕੇਅਰ ਸੁਸਾਇਟੀ ਦੇ ਪ੍ਰਧਾਨ ਅਨੀਸ਼ ਗਰਗ ਨੇ ਵੀ ਇਹੋ ਸ਼ਿਕਾਇਤ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੇ ਬਹੁਤ ਸਾਰੇ ਵਾਸੀਆਂ ਦੀ ਇਹੋ ਸ਼ਿਕਾਇਤਾਂ ਆਈਆਂ ਕਿ ਉਨ੍ਹਾਂ ਨੂੰ ਦਵਾਈਆਂ ਮੁਹੱਈਆ ਨਹੀਂ ਹੋ ਰਹੀਆਂ।

 

 

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਜਿਹੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਵੀ ਇੱਕ ਨੰਬਰ ਜ਼ਰੂਰ ਦੇਣਾ ਚਾਹੀਦਾ ਹੈ। ਸੈਕਟਰ 29 ਸਥਿਤ ਰੈਜ਼ੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਚੰਦ ਗੁਪਤਾ ਨੇ ਵੀ ਕਿਹਾ ਕਿ ਨਗਰ ਨਿਗਮ ਵੱਲੋਂ ਪਹਿਲਾਂ ਵੀ ਜਿੰਨੇ ਹੈਲਪਲਾਈਨ ਨੰਬਰ ਦਿੱਤੇ ਜਾਂਦੇ ਰਹੇ ਹਨ, ਉਹ ਘੱਟ ਹੀ ਚੱਲਦੇ ਵੇਖੇ ਗਏ ਹਨ।

 

 

ਇਸ ਦੌਰਾਨ ਚੰਡੀਗੜ੍ਹ ਕੈਮਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਵਿਨੇ ਜੈਨ ਨੇ ਕਿਹਾ ਕਿ ਸਾਰੇ ਸੈਕਟਰਾਂ ’ਚ ਕੈਮਿਸਟ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਹਨ ਕਿਉਂਕਿ ਦਵਾਈਆਂ ਦੀ ਹੋਮ–ਡਿਲੀਵਰੀ ਸ਼ੁਰੂ ਨਹੀਂ ਹੋ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh administration s Home delivery of Medicines to the needy persons defunct