ਚੰਡੀਗੜ੍ਹ ਜਿਥੇ ਪੂਰੇ ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਹੈ। ਉਥੇ, ਬਾਪੂਧਾਮ ਕਾਲੋਨੀ ਦੇ ਮਕਾਨ ਨੰਬਰ 520 ਵਿੱਚ ਰਹਿਣ ਵਾਲੇ ਅਮਨ ਨੇ ਆਪਣੇ 18 ਸਾਲਾ ਛੋਟੇ ਭਰਾ ਅਭਿਸ਼ੇਕ ਨੂੰ ਮਾਮੂਲੀ ਕਹਾਸੁਣੀ ਤੋਂ ਬਾਅਦ ਚਾਕੂ ਮਾਰ ਦਿੱਤਾ।
ਇਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਅਭਿਸ਼ੇਕ ਨੂੰ ਤੁਰੰਤ ਦੁਪਹਿਰ 12.20 ਵਜੇ ਜ਼ਖ਼ਮੀ ਹਾਲਤ ਵਿੱਚ ਸੈਕਟਰ 16 ਦੇ ਜਨਰਲ ਹਸਪਤਾਲ ਵਿਖੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਥਾਣਾ ਸੈਕਟਰ 26 ਵਿਖੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਥੇ, ਦੂਜੇ ਪਾਸੇ ਭਰਾ ਅਮਨ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਕਿ ਮ੍ਰਿਤਕ ਨੇ ਕੁਝ ਦਿਨਾਂ ਤੋਂ ਨਸ਼ੇ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ।