ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੀ ਵਿਦਿਆਰਥਣ ਹੈਰੋਇਨ ਦੀ ਖੇਪ ਸਮੇਤ ਦੱਪਰ `ਚ ਗ੍ਰਿਫ਼ਤਾਰ

ਚੰਡੀਗੜ੍ਹ ਦੀ ਵਿਦਿਆਰਥਣ ਹੈਰੋਇਨ ਦੀ ਖੇਪ ਸਮੇਤ ਦੱਪਰ `ਚ ਗ੍ਰਿਫ਼ਤਾਰ

ਚੰਡੀਗੜ੍ਹ ਸੈਕਟਰ 10 ਸਥਿਤ ਡੀਏਵੀ ਕਾਲਜ `ਚ ਐੱਮ.ਐੱਸ-ਸੀ. ਕਰ ਰਹੀ 25 ਸਾਲਾ ਵਿਦਿਆਰਥਣ ਆਕਾਂਕਸ਼ਾ ਸ਼ਰਮਾ ਨੂੰ 415 ਗ੍ਰਾਮ ਹੈਰੋਇਨ ਦੀ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।


ਆਕਾਂਕਸ਼ਾ ਸ਼ਰਮਾ ਪੋਸਟ-ਗ੍ਰੈਜੂਏਸ਼ਨ ਦੇ ਆਖ਼ਰੀ ਵਰ੍ਹੇ ਦੀ ਵਿਦਿਆਰਥਣ ਹੈ। ਉਸ ਨੂੰ 31 ਸਾਲਾ ਟੈਕਸੀ ਡਰਾਇਵਰ ਇੰਦਰਜੀਤ ਸਿੰਘ ਨੂੰ ਦੱਪਰ ਟੋਲ-ਪਲਾਜ਼ਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਟੋਯੋਟਾ ਇਨੋਵਾ `ਚ ਯਾਤਰਾ ਕਰ ਰਹੇ ਸਨ। ਕਾਰ ਦੀ ਡਿੱਕੀ `ਚੋਂ 415 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਨਸ਼ੇ ਦੀ ਇਹ ਖੇਪ ਦਿੱਲੀ ਤੋਂ ਜ਼ੀਰਕਪੁਰ `ਚ ਸਪਲਾਈ ਕਰਨ ਲਈ ਲਿਆਂਦੀ ਗਈ ਸੀ।


ਆਕਾਂਕਸ਼ਾ ਸ਼ਰਮਾ ਜ਼ੀਰਕਪੁਰ `ਚ ਕਿਰਾਏ ਦੇ ਮਕਾਨ `ਚ ਰਹਿ ਰਹੀ ਹੈ। ਇੰਦਰਜੀਤ ਸਿੰਘ ਨੇ ਹੀ ਉਸ ਨੂੰ ਇੱਥੇ ਮਕਾਨ ਲੈ ਕੇ ਦਿੱਤਾ ਸੀ ਤੇ ਉਹ ਇੱਥੋਂ ਹੀ ਚੰਡੀਗੜ੍ਹ ਸਮੇਤ ਲਾਗਲੇ ਇਲਾਕਿਆਂ `ਚ ਨਸ਼ੇ ਸਪਲਾਈ ਕਰਦੇ ਸਨ।


ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸੁਪਰਇੰਟੈਂਡੈਂਟ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਇੰਦਰਜੀਤ ਪਿਛਲੇ ਇੱਕ ਸਾਲ ਤੋਂ ਨਸਿ਼ਆਂ ਦੀ ਸਮੱਗਲਿੰਗ ਕਰ ਰਿਹਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Girl Student arrested with Heroin