ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਚੰਡੀਗੜ੍ਹ ਸਾਡੀ ਰਾਜਧਾਨੀ, ਪਰ ਨਾਗਰਿਕ ਸਾਡੇ ਨਹੀਂ’

‘ਚੰਡੀਗੜ੍ਹ ਸਾਡੀ ਰਾਜਧਾਨੀ, ਪਰ ਨਾਗਰਿਕ ਸਾਡੇ ਨਹੀਂ’

ਚੰਡੀਗੜ੍ਹ ਕਿਸ ਸੂਬੇ ਦੀ ਰਾਜਧਾਨੀ ਹੈ ਨੂੰ ਲੈ ਕੇ ਹਾਈਕੋਰਟ ਵਿਚ ਚੱਲ ਰਹੇ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਚੰਡੀਗੜ੍ਹ ਨੂੰ ਕਿਸ ਸੂਬੇ ਦੀ ਰਾਜਧਾਨੀ ਮੰਨਿਆ ਜਾਵੇ ਸਬੰਧੀ ਦੋਵੇਂ ਸੂਬੇ ਅਜਿਹਾ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਦੋ ਜਜਮੈਂਟ ਦਾ ਹਵਾਲਾ ਦਿੱਤਾ, ਜਿਸ ਵਿਚ ਹਰਿਆਣਾ ਨੂੰ ਪੰਜਾਬ ਦਾ ਹਿੱਸਾ ਦੱਸਿਆ ਗਿਆ।

 

ਅਦਾਲਤ ਨੇ ਸਵਾਲ ਕੀਤਾ ਕਿ ਚੰਡੀਗੜ੍ਹ ਕੇਂਦਰ ਸਾਸਤ ਪ੍ਰਦੇਸ਼ ਹੈ, ਪ੍ਰੰਤੂ ਦੋਵਾਂ ਦੀ ਰਾਜਧਾਨੀ ਵੀ ਹੈ। ਇਸ ਉਤੇ ਪੰਜਾਬ ਦੇ ਏ ਜੀ ਅਤੁਲ ਨੰਦਾ ਨੇ ਇਕ ਦਸਤਾਵੇਜ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਪੰਜਾਬ ਦਾ ਹਿੱਸਾ ਵੀ ਹੈ। ਇਸ ਸਬੰਧੀ ਹਰਿਆਣਾ ਨੇ ਕਿਹਾ ਕਿ ਚੰਡੀਗੜ੍ਹ ਹਰਿਆਣਾ ਦਾ ਹਿੱਸਾ ਨਹੀਂ ਹੈ, ਪ੍ਰੰਤੂ ਰਾਜਧਾਨੀ ਹੈ। ਸਾਨੂੰ ਕੁਝ ਕਾਗਜ਼ ਮਿਲੇ ਹਨ, ਜਿਸ ਵਿਚ ਇਹ ਗੱਲ ਲਿਖੀ ਹੈ ਕਿ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਹੈ।

 

ਸੁਣਵਾਈ ਦੌਰਾਨ ਦੋਵਾਂ ਸੂਬਿਆਂ ਵੱਲੋਂ ਕਿਹਾ ਗਿਆ ਕਿ ਚੰਡੀਗੜ੍ਹ ਦੇ ਨਾਗਰਿਕ ਉਨ੍ਹਾਂ ਦੇ ਨਾਗਰਿਕ ਨਹੀਂ ਹਨ। ਅਜਿਹੇ ਵਿਚ ਉਹ ਆਪਣੇ ਸੂਬੇ ਵਿਚ ਉਨ੍ਹਾਂ ਨੂੰ ਰਾਖਵਾਂਕਰਨ ਦਾ ਲਾਭ ਨਹੀਂ ਦੇ ਸਕਦੇ। ਪਿਛਲੀ ਸੁਣਵਾਈ ਉਤੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਸਾਲ 1952 ਵਿਚ ਇਸਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ।

 

ਨੰਦਾ ਨੇ ਇਹ ਵੀ ਕਿਹਾ ਕਿ ਸਾਲ 1966 ਵਿਚ ਪੰਜਾਬ ਰਿਆਰਗੇਨਾਈਜੇਸ਼ਨ ਐਕਟ ਜ਼ਰੂਰ ਆਇਆ ਸੀ, ਜਿਸ ਵਿਚ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਿਆ ਗਿਆ, ਪ੍ਰੰਤੂ ਇਸ ਐਕਟ ਦੇ ਬਾਵਜੂਦ ਚੰਡੀਗੜ੍ਹ ਦੇ ਪੰਜਾਬ ਦੀ ਰਾਜਧਾਨੀ ਹੋਣ ਦਾ ਦਰਜਾ ਕਾਇਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Chandigarh is our capital but not our citizens