ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਪੰਜਾਬ ਦਾ: ਕੈਪਟਨ ਅਮਰਿੰਦਰ ਸਿੰਘ, ਖੱਟਰ ਦੀ ਤਜਵੀਜ਼ ਕੀਤੀ ਰੱਦ

ਚੰਡੀਗੜ੍ਹ ਪੰਜਾਬ ਦਾ: ਕੈਪਟਨ ਅਮਰਿੰਦਰ ਸਿੰਘ, ਖੱਟਰ ਦੀ ਤਜਵੀਜ਼ ਕੀਤੀ ਰੱਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਵਾਸਤੇ ‘ਟ੍ਰਾਈਸਿਟੀ ਪਲੈਨਿੰਗ ਬੋਰਡ` ਕਾਇਮ ਕਰਨ ਦਾ ਸੁਝਾਅ ਰੱਦ  ਕਰ ਦਿੱਤਾ ਹੈ। ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਚੰਡੀਗੜ੍ਹ ਬਿਨਾ ਸ਼ੱਕ ਪੰਜਾਬ ਦਾ ਹੈ।

 

ਮੁੱਖ ਮੰਤਰੀ ਉਸ ਸਮਾਰੋਹ `ਚ ਪੱਤਰਕਾਰਾਂ ਦੇ ਪ੍ਰਸ਼ਨਾਂ ਦੇ ਜਵਾਬ ਦੇ ਰਹੇ ਸਨ, ਜਿੱਥੇ ਉਨ੍ਹਾਂ ਨਾਲ ਸਟੇਜ `ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਵਿਸਥਾਰ ਦੀ ਕਿਤੇ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਸਥਾਪਨਾ ਪੰਜਾਬ ਲਈ ਹੋਈ ਸੀ ਤੇ ਇਸੇ ਲਈ ਚੰਡੀਗੜ੍ਹ `ਤੇ ਪੰਜਾਬ ਦਾ ਹੀ ਇਤਿਹਾਸਕ ਹੱਕ ਹੈ।

 

‘‘ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਕਈ ਸਮਝੌਤੇ ਹੋਏ ਸਨ ਪਰ ਮੰਦੇਭਾਗੀਂ ਉਹ ਲਾਗੂ ਨਹੀਂ ਹੋ ਸਕੇ। ਹੁਣ ਹਰਿਆਣਾ ਕਿਉਂਕਿ ਬਾਅਦ `ਚ ਬਣਿਆ ਨਵਾਂ ਸੂਬਾ ਹੈ, ਇਸ ਲਈ ਉਸ ਨੂੰ ਆਪਣੀ ਰਾਜਧਾਨੀ ਬਣਾਉਣ ਵਿੱਚ ਮਦਦ ਕਰਨੀ  ਚਾਹੀਦੀ ਹੈ। ਚੰਡੀਗੜ੍ਹ ਕਿਉਂਕਿ ਪੰਜਾਬ ਦੀ ਰਾਜਧਾਨੀ ਹੈ, ਇਸ ਲਈ ਉਹ ਪੰਜਾਬ ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ।``

 

ਇੱਕ ਸਰਕਾਰੀ ਬਿਆਨ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਬਦਨੌਰ ਦੋਵਾਂ ਨੇ ਰਾਸ਼ਟਰੀ-ਰਾਜਧਾਨੀ ਖੇਤਰ ਵਰਗਾ ‘ਗ੍ਰੇਟਰ ਚੰਡੀਗੜ੍ਹ ਮੈਟਰੋਪਾਲਿਟਨ` ਖੇਤਰ ਕਾਇਮ ਕਰਨ ਤੇ ਉਸੇ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਮੰਨਣ ਦਾ ਸੁਝਾਅ ਰੱਦ ਕਰ ਦਿੱਤਾ ਹੈ।

 

ਚੰਡੀਗੜ੍ਹ ਦੇ ਪ੍ਰਸ਼੍ਰਾਸਕ ਬਦਨੌਰ ਨੇ ਕਿਹਾ ਕਿ ਕੁਝ ਖ਼ਾਸ ਮੁੱਦਿਆਂ `ਤੇ ਦੋਵੇਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚਾਲੇ ਪਹਿਲਾਂ ਤੋਂ ਹੀ ਪੂਰਾ ਤਾਲਮੇਲ ਹੈ। ਇਹ ਸਬੰਧ ਇੱਕ ਸਲਾਹਕਾਰ ਕੌਂਸਲ ਕਾਇਮ ਕਰ ਕੇ ਹੋਰ ਮਜ਼ਬੂਤ ਕੀਤੇ ਜਾ ਸਕਦੇ ਹਨ ਤੇ ਇਸ ਕੌਂਸਲ ਵਿੱਚ ਮੋਹਾਲੀ ਅਤੇ ਪੰਚਕੂਲਾ ਦੇ ਹੋਰ ਲੋਕ ਸ਼ਾਮਲ ਕੀਤੇ ਜਾ ਸਕਦੇ ਹਨ।

 

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੋਰ ਮਾਮਲਿਆਂ ਬਾਰੇ ਕੋਈ ਵਿਚਾਰ-ਵਟਾਂਦਰਾ ਕੀਤੇ ਜਾਣ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਵਿਚਾਲੇ ਖੇਤਰੀ ਅਤੇ ਪਾਣੀਆਂ ਦੇ ਮੁੱਦਿਆਂ ਦਾ ਕੋਈ ਸਾਰਥਕ ਹੱਲ ਲੱਭਿਆ ਜਾਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਸੁਝਾਅ ਵੀ ਰੱਦ ਕਰ ਦਿੱਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh is ours says Captain Amrinder Singh