ਅਗਲੀ ਕਹਾਣੀ

ਚੰਡੀਗੜ੍ਹ ਹਾਲੇ ਵੀ ਅਸੁਰੱਖਿਅਤ: ਵਰਨਿਕਾ ਕੁੰਡੂ

ਚੰਡੀਗੜ੍ਹ ਹਾਲੇ ਵੀ ਅਸੁਰੱਖਿਅਤ: ਵਰਨਿਕਾ ਕੁੰਡੂ

ਲਗਭਗ ਇੱਕ ਸਾਲ ਪਹਿਲਾਂ ਕਿਸੇ ਅਖੌਤੀ ਵੀਆਈਪੀ ਨੌਜਵਾਨ ਵੱਲੋਂ ਰਾਤ ਸਮੇਂ ਪਿੱਛਾ ਕੀਤੇ ਜਾਣ ਦੀ ਘਟਨਾ ਵਾਪਰਨ ਤੋਂ ਬਾਅਦ ਕਾਫ਼ੀ ਸਮਾਂ ਰਾਸ਼ਟਰੀ ਪੱਧਰ ਦੀਆਂ ਸੁਰਖ਼ੀਆਂ `ਚ ਰਹੀ ਇੱਕ ਆਈਏਐੱਸ ਅਧਿਕਾਰੀ ਦੀ 30 ਸਾਲਾ ਧੀ ਵਰਨਿਕਾ ਕੁੰਡੂ ਦਾ ਮੰਨਣਾ ਹੈ ਕਿ ਚੰਡੀਗੜ੍ਹ ਹਾਲੇ ਵੀ ਅਸੁਰੱਖਿਅਤ ਹੈ। ਉਹ ਹੁਣ ਭਾਵੇਂ ਬਹੁਤ ਸਾਰੀਆਂ ਔਰਤਾਂ ਲਈ ਆਦਰਸ਼ ਬਣ ਚੁੱਕੀ ਹੈ।


ਵਰਨਿਕਾ ਦੱਸਦੀ ਹੈ ਕਿ ਪਿਛਲੇ ਵਰ੍ਹੇ 4 ਤੇ 5 ਅਗਸਤ ਦੀ ਰਾਤ ਨੂੰ ਜਦੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ, ਤਦ ਉਸ ਨੂੰ ਦੇਸ਼ ਦੇ ਸੁਰੱਖਿਅਤ ਸ਼ਹਿਰ ਸਮਝੇ ਜਾਂਦੇ ਚੰਡੀਗੜ੍ਹ ਦੀਆਂ ਸੜਕਾਂ `ਤੇ ਵੀ ਬਹੁਤ ਡਰ ਲੱਗ ਰਿਹਾ ਸੀ। ਪਰ ਹੁਣ ਇੱਕ ਚਰਚਿਤ ਸ਼ਖ਼ਸੀਅਤ ਬਣ ਕੇ ਡਾਢੀ ਖ਼ੁਸ਼ ਵੀ ਹੈ ਕਿਉਂਕਿ ਉਸ ਤੋਂ ਬਾਅਦ ਦੇਸ਼ ਵਿੱਚ ਔਰਤਾਂ ਦੇ ਹੱਕ ਵਿੱਚ ਬਹੁਤ ਸਾਰੀਆਂ ਮੁਹਿੰਮਾਂ ਚੱਲੀਆਂ ਸਨ।


ਹਾਲੇ 15 ਕੁ ਦਿਨ ਪਹਿਲਾਂ ਵੀ ਇੱਕ ਆਈਏਐੱਸ ਅਧਿਕਾਰੀ ਦੀ ਧੀ ਦੇ ਸ਼ਰਾਬ ਪੀ ਕੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਕਾਰਨ ਚਾਲਾਨ ਕੱਟਣ ਦੀ ਖ਼ਬਰ ਨੇ ਸਭ ਦਾ ਧਿਆਨ ਖਿੱਚਿਆ ਸੀ। ਤਦ ਸਾਰਿਆਂ ਨੇ ਇਹੋ ਸੋਚਿਆ ਸੀ ਕਿ ਇਹ ਜ਼ਰੂਰ ਵਰਨਿਕਾ ਕੁੰਡੂ ਹੀ ਹੋਣੀ ਹੈ ਪਰ ਅਸਲ `ਚ ਉਹ ਕੋਈ ਹੋਰ ਸੀ।


ਵਰਨਿਕਾ ਦਾ ਕਹਿਣਾ ਹੈ ਕਿ ਹਰੇਕ ਕੁੜੀ ਨੂੰ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਕਿਸੇ ਪੁਲਿਸ ਥਾਣੇ `ਚ ਐੱਫ਼ਆਈਆਰ ਕਿਵੇਂ ਦਾਇਰ ਕਰਵਾਉਣੀ ਹੈ; ਜੇ ਉਸ ਨਾਲ ਕੋਈ ਛੇੜਖਾਨੀ ਹੋ ਰਹੀ ਹੋਵੇ।


ਇੱਥੇ ਵਰਨਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੇ ਉਸ ਮੰਦਭਾਗੀ ਰਾਤ ਕਥਿਤ ਤੌਰ `ਤੇ ਵਰਨਿਕਾ ਦਾ ਪਿੱਛਾ ਕੀਤਾ ਸੀ ਪਰ ਹੁਣ ਬਰਾਲਾ ਦੇ ਵਕੀਲ ਨੇ ਅਦਾਲਤ ਨੂੰ ਇਹੋ ਆਖਿਆ ਹੈ ਕਿ ਉਸ ਦੇ ਮੁਵੱਕਿਲ ਨੂੰ ਐਵੇਂ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ; ਉਸ ਰਾਤ ਵਰਨਿਕਾ ਤਾਂ ਉੱਥੇ ਹੈ ਹੀ ਨਹੀਂ ਸੀ।


ਵਰਨਿਕਾ ਹੁਣ ਸੋਚਦੀ ਹੈ ਕਿ ਪਤਾ ਨਹੀਂ ਉਸ ਕੇਸ ਦਾ ਫ਼ੈਸਲਾ ਕੀ ਹੋਵੇਗਾ। ਉਹ ਇਹ ਸੋਚ ਕੇ ਵੀ ਕੰਬ ਉੱਠਦੀ ਹੈ ਕਿ ਜੇ ਕਿਤੇ ਉਸ ਮੰਦਭਾਗੀ ਰਾਤ ਉਹ ਨਾ ਬਚੀ ਹੁੰਦੀ, ਤਾਂ ਅੱਜ... ਇਹ ਸਭ ਸੋਚ ਕੇ ਹੀ ਹੁਣ ਵੀ ਕਈ ਵਾਰ ਉਸ ਨੂੰ ਨੀਂਦਰ ਨਹੀ਼ ਆਉਂਦੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh is still unsafe says Varnika Kundu