ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਵਪਾਰੀ ਨੇ 15.35 ਲੱਖ ’ਚ ਖਰੀਦਿਆ 0001 ਨੰਬਰ

ਸ਼ੌਕ ਦੀ ਕੋਈ ਕੀਮਤ ਨਹੀਂ ਹੈ, ਭਾਵੇਂ ਇਹ ਕਾਰ ਦਾ ਫੈਨਸੀ ਨੰਬਰ ਕਿਉਂ ਨਾ ਹੋਵੇ। ਕੁਲਵਿੰਦਰ ਸਿੰਘ ਬੱਸੀ ਨੇ ਆਪਣੀ ਬੇਂਟਲੇ ਕਾਰ ਲਈ ਸੀਐਚ-01 ਬੀ ਜ਼ੈਡ 0001 ਨੰਬਰ 15.35 ਲੱਖ ਰੁਪਏ ਵਿੱਚ ਖਰੀਦਿਆ ਹੈ।

 

ਨਾਮੀ ਅਖਬਾਰ ‘ਦੈਨਿਕ ਜਾਗਰਣ’ ਦੀ ਰਿਪੋਰਟ ਮੁਤਾਬਕ ਚੰਡੀਗੜ੍ਹ ਦੇ ਰਜਿਸਟ੍ਰੇਸ਼ਨ ਅਤੇ ਲਾਇਸੰਸਿੰਗ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਇਨ੍ਹਾਂ ਫੈਂਸੀ ਨੰਬਰਾਂ ਦੀ ਨਿਲਾਮੀ ਵੀਰਵਾਰ ਨੂੰ ਖਤਮ ਹੋ ਗਈ। ਜਿਸ ਚ ਸਭ ਤੋਂ ਮਹਿੰਗਾ ਨੰਬਰ 0001 ਵੇਚਿਆ ਗਿਆ ਸੀ। ਇਸ ਦਾ ਰਿਜ਼ਰਵ ਮੁੱਲ 50 ਹਜ਼ਾਰ ਰੁਪਏ ਸੀ।

 

ਬੈਂਟਲੇ ਕਾਰ ਦਾ ਬੇਸ ਮਾਡਲ ਤਿੰਨ ਕਰੋੜ ਰੁਪਏ ਤੋਂ ਸ਼ੁਰੂ ਹੁੰਦਾ ਹੈ। ਕੁਲਵਿੰਦਰ ਸਿੰਘ ਬੱਸੀ ਨੇ ਦੱਸਿਆ ਕਿ ਉਨ੍ਹਾਂ ਦਾ ਮਨ ਸੀ ਜਿਸ ਕਾਰਨ ਉਨ੍ਹਾਂ ਨੇ ਇਹ ਨੰਬਰ ਖ੍ਰੀਦਿਆ ਹੈ। ਇਸਦਾ ਕੋਈ ਖਾਸ ਕਾਰਨ ਨਹੀਂ ਸੀ। ਬੱਸੀ ਨੇ ਦੱਸਿਆ ਕਿ ਉਹ ਕਾਰੋਬਾਰ ਕਰਦੇ ਹਨ।

 

ਇਸ ਲੜੀ ਦਾ ਦੂਜਾ ਸਭ ਤੋਂ ਮਹਿੰਗਾ ਨੰਬਰ 0003 ਸੀ। ਜਿਹੜਾ ਕਿ ਐਮਐਸ ਟਾਈਲ ਐਂਡ ਕੰਪਨੀ ਨੇ 7 ਲੱਖ 77 ਹਜ਼ਾਰ ਰੁਪਏ ਵਿੱਚ ਖਰੀਦਿਆ। ਜਦਕਿ ਤੀਜਾ ਨੰਬਰ 0007 ਇੰਡੀਅਨ ਸੁਕ੍ਰਾਸ ਲਿਮਟਿਡ ਨੇ 5 ਲੱਖ 86 ਹਜ਼ਾਰ ਰੁਪਏ ਵਿੱਚ ਮਰਸੀਡੀਜ਼ ਲਈ ਖਰੀਦਿਆ।

 

ਖਾਸ ਗੱਲ ਇਹ ਰਹੀ ਕਿ ਚੰਡੀਗੜ੍ਹ ਆਰਐਲਏ ਨੇ ਇਸ ਨਿਲਾਮੀ ਤੋਂ ਕੁਲ 84 ਲੱਖ 77 ਹਜ਼ਾਰ ਰੁਪਏ ਦਾ ਮਾਲੀਆ ਇਕੱਤਰ ਕੀਤਾ।

 

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh merchant bought 0001 number in 15 35 lakhs