ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦਫ਼ਤਰ ਨੇ ਦੋ ਭੈਣਾਂ ਦਾ ਪਾਸਪੋਰਟ ਉਨ੍ਹਾਂ ਦੀਆਂ ਸ਼ਕਲਾਂ ਕਰਕੇ ਨਹੀਂ ਬਣਾਇਆ

ਚੰਡੀਗੜ੍ਹ ਦਫ਼ਤਰ ਨੇ ਦੋ ਭੈਣਾਂ ਦਾ ਪਾਸਪੋਰਟ ਉਨ੍ਹਾਂ ਦੀਆਂ ਸ਼ਕਲਾਂ ਕਰਕੇ ਨਹੀਂ ਬਣਾਇਆ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਦੇ ਕਈ ਇਲਾਕਿਆਂ ’ਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਉਨ੍ਹਾਂ ਪ੍ਰਦਰਸ਼ਨਾਂ ਦੌਰਾਨ ਹੀ ਹਰਿਆਣਾ ਦੇ ਸ਼ਹਿਰ ਅੰਬਾਲ਼ਾ ਤੋਂ ਇੱਕ ਹੈਰਾਨਕੁੰਨ ਖ਼ਬਰ ਆਈ ਹੈ। ਇੱਕ ਅਧਿਕਾਰੀ ਨੇ ਦੋ ਭੈਣਾਂ ਦਾ ਪਾਸਪੋਰਟ ਬਣਾਉਣ ਤੋਂ ਸਿਰਫ਼ ਇਸ ਲਈ ਇਨਕਾਰ ਕਰ ਦਿੱਤਾ ਕਿ ਉਹ ਵੇਖਣ ਨੂੰ ਨੇਪਾਲੀ ਜਾਪਦੀਆਂ ਹਨ।

 

 

ਦੋਵੇਂ ਭੈਣਾਂ ਨੇ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ’ਚ ਅਰਜ਼ੀ ਦਿੱਤੀ ਸੀ ਪਰ ਅਧਿਕਾਰੀ ਨੇ ਉਨ੍ਹਾਂ ਦੀ ਅਰਜ਼ੀ ’ਤੇ ਲਿਖ ਦਿੱਤਾ ਕਿ – ‘ਨੇਪਾਲੀ ਵਰਗੀਆਂ ਦਿਸਦੀਆਂ ਹਨ।’ ਇੰਝ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ।

 

 

ਦੋ ਭੈਣਾਂ ਦੇ ਨੇਪਾਲੀ ਵਰਗੀਆਂ ਦਿਸਣ ’ਤੇ ਪਾਸਪੋਰਟ ਜਾਰੀ ਨਾ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਲੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਪ੍ਰਕਿਰਿਆ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਭੈਣਾਂ ਸੰਤੋਸ਼ ਤੇ ਹਿਨਾ ਕੋਲ ਪਾਸਪੋਰਟ ਬਣਵਾਉਣ ਲਈ ਸਾਰੇ ਸਬੰਧਤ ਦਸਤਾਵੇਜ਼ ਵੀ ਸਨ; ਜਿਵੇਂ ਆਧਾਰ ਕਾਰਡ, ਪੈਨ ਕਾਰਡ ਤੇ ਡਿਗਰੀ ਵੀ।

 

 

ਪਰ ਪਾਸਪੋਰਟ ਦਫ਼ਤਰ ਵਿੱਚ ਉਨ੍ਹਾਂ ਦੇ ਦਸਤਾਵੇਜ਼ ਬਿਨਾ ਵੇਖਿਆਂ ਹੀ ‘ਨੇਪਾਲੀ ਜਿਹੀਆਂ ਦਿਸਦੀਆਂ ਹਨ’ ਆਖ ਕੇ ਭਜਾ ਦਿੱਤਾ। ਸੰਤੋਸ਼ ਤੇ ਹਿਨਾ ਕੁਝ ਦਿਨ ਪਹਿਲਾਂ ਚੰਡੀਗੜ੍ਹ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਗਈਆਂ ਸਨ ਪਰ ਉਨ੍ਹਾਂ ਨੂੰ ਪਾਸਪੋਰਟ ਜਾਰੀ ਨਹੀਂ ਕੀਤਾ ਗਿਆ ਸੀ।

 

 

ਪਰ ਹੁਣ ਆਖਿਆ ਜਾ ਰਿਹਾ ਹੈ ਕਿ ਦੋਵੇਂ ਭੈਣਾਂ ਨੂੰ ਛੇਤੀ ਹੀ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Office did not give Two Sisters Passport only due to their appearance