ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਪੁਲਿਸ ਦਾ ਇਸ ਗ਼ਲਤੀ ਕਾਰਨ ਆਪਣਾ ਹੀ ਕੱਟਿਆ ਗਿਆ ਚਲਾਨ!

ਚੰਡੀਗੜ੍ਹ ਪੁਲਿਸ ਦਾ ਇਸ ਗ਼ਲਤੀ ਕਾਰਨ ਆਪਣਾ ਹੀ ਕੱਟਿਆ ਗਿਆ ਚਲਾਨ!

ਕੀ ਕਦੇ ਪੁਲਿਸ ਦਾ ਆਪਣਾ ਚਲਾਨ ਵੀ ਕੱਟਿਆ ਜਾ ਸਕਦਾ ਹੈ? ਜੇ ਤੁਹਾਡੇ ਮਨ ਵਿੱਚ ਇਹ ਸੁਆਲ ਹੈ, ਤਾਂ ਇਸ ਦਾ ਜੁਆਬ ‘ਹਾਂ’ ਵਿੱਚ ਹੈ। ਦਰਅਸਲ, ਅੱਜ ਤੋਂ ਆਵਾਜਾਈ ਦੇ ਜਿਹੜੇ ਨਵੇਂ ਨਿਯਮ ਲਾਗੂ ਹੋਏ ਹਨ, ਉਨ੍ਹਾਂ ਮੁਤਾਬਕ ਜੇ ਕੋਈ ਪੁਲਿਸ ਮੁਲਾਜ਼ਮ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ, ਤਾਂ ਉਸ ਲਈ ਉਸ ਨੂੰ ਆਮ ਵਿਅਕਤੀ ਦੇ ਮੁਕਾਬਲੇ ਦੁੱਗਣਾ ਜੁਰਮਾਨਾ ਪੱਲਿਓਂ ਅਦਾ ਕਰਨਾ ਪਵੇਗਾ।

 

 

ਚੰਡੀਗੜ੍ਹ ਟ੍ਰੈਫ਼ਿਕ ਬਾਰੇ ਆਮ ਧਾਰਨਾ ਇਹੋ ਹੈ ਕਿ ਉਹ ਬਿਨਾ ਕਿਸੇ ਪੱਖਪਾਤ ਦੇ ਚਲਾਨ ਕੱਟਦੀ ਹੈ ਤੇ ਉਹ ਆਪਣੇ ਹੀ ਮੁਲਾਜ਼ਮਾਂ ਨੂੰ ਵੀ ਨਹੀਂ ਬਖ਼ਸ਼ਦੀ।

 

 

ਇੱਕ ਚੁਰਾਹੇ ’ਤੇ ਟ੍ਰੈਫ਼ਿਕ ਪੁਲਿਸ ਦੀ ਇੰਟਰਸੈਪਟਰ ਗੱਡੀ ਜ਼ੈਬਰਾ–ਕ੍ਰਾਸਿੰਗ ਉੱਤੇ ਖੜ੍ਹੀ ਸੀ। ਕਿਸੇ ਆਮ ਰਾਹਗੀਰ ਨੇ ਉਸ ਦੀ ਤਸਵੀਰ ਖਿੱਚ ਕੇ ਚੰਡੀਗੜ੍ਹ ਪੁਲਿਸ ਦੇ ਫ਼ੇਸਬੁੱਕ ਤੇ ਟਵਿਟਰ ਅਕਾਊਂਟ ’ਤੇ ਪਾ ਦਿੱਤੀ। ਇਨ੍ਹਾਂ ਅਕਾਊਂਟਸ ਵਿੱਚ ਜੇ ਅਜਿਹੀ ਕੋਈ ਤਸਵੀਰ ਅਪਲੋਡ ਕੀਤੀ ਜਾਂਦੀ ਹੈ ਤੇ ਉਹ ਬਹੁਤ ਸਪੱਸ਼ਟ ਹੁੰਦੀ ਹੈ, ਤਾਂ ਉਸ ਸਬੰਧਤ ਵਾਹਨ ਚਾਲਕ ਦਾ ਚਲਾਨ ਜ਼ਰੂਰ ਕੱਟਿਆ ਜਾਂਦਾ ਹੈ। ਚਲਾਨ ਕੱਟ ਕੇ ਬਾਕਾਇਦਾ ਉਸੇ ਵੈੱਬਸਾਈਟ ਉੱਤੇ ਦੱਸਿਆ ਵੀ ਜਾਂਦਾ ਹੈ ਕਿ ਇਸ ਸਬੰਧੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਗਿਆ ਹੈ।

 

 

ਤਦ ਇਸੇ ਲਈ ਜ਼ੈਬਰਾ–ਕ੍ਰਾਸਿੰਗ ਉੱਤੇ ਖੜ੍ਹੀ ਕਾਰ ਦੇ ਡਰਾਇਵਰ ਦਾ ਚਲਾਨ ਵੀ ਕੱਟਿਆ ਗਿਆ; ਜੋ ਕਿ ਸਪੱਸ਼ਟ ਹੈ ਕਿ ਖ਼ੁਦ ਚੰਡੀਗੜ੍ਹ ਪੁਲਿਸ ਦਾ ਹੀ ਜਵਾਨ ਹੈ।

 

 

ਚੰਡੀਗੜ੍ਹ ਦੇ ਐੱਸਐੱਸਪੀ (ਟ੍ਰੈਫ਼ਿਕ) ਸ਼ਸ਼ਾਂਕ ਆਨੰਦ ਨੇ ਇਸ ਸਬੰਧੀ ਪਹਿਲਾਂ ਤੋਂ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Police challaned itself for this mistake