ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਪੁਲਿਸ ਨੂੰ ਹੁਣ ਕਹਿਣਾ ਪੈ ਰਿਹੈ ‘ਸਲਾਮ ਮੈਡਮ–ਸਰ’

ਚੰਡੀਗੜ੍ਹ ਪੁਲਿਸ ਨੂੰ ਹੁਣ ਕਹਿਣਾ ਪੈ ਰਿਹੈ ‘ਸਲਾਮ ਮੈਡਮ–ਸਰ’

ਚੰਡੀਗੜ੍ਹ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਅੱਜ–ਕੱਲ੍ਹ ਆਪਣੀ ਬੌਸ ਨੂੰ ‘ਯੈਸ ਮੈਡਮ–ਸਰ’ ਕਹਿਣਾ ਪੈ ਰਿਹਾ ਹੈ। ਅਜਿਹਾ ਕਹਿਣਾ ਉਨ੍ਹਾਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਹੁਕਮ ਹੋਰ ਕਿਸੇ ਨੇ ਨਹੀਂ, ਸਗੋਂ ਚੰਡੀਗੜ੍ਹ ਦੇ ਪਹਿਲੇ ਮਹਿਲਾ ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਜਾਰੀ ਕੀਤੇ ਹਨ।

 

 

ਆਈਪੀਐੱਸ ਅਧਿਕਾਰੀ ਨੀਲਾਂਬਰੀ ਜਗਦਲੇ ਨੇ ਆਪਣੇ ਮਾਤਹਿਤ ਅਧਿਕਾਰੀਆਂ ਤੇ ਜਵਾਨਾਂ ਨੂੰ ਸਖ਼ਤੀ ਨਾਲ ਹੁਕਮ ਜਾਰੀ ਕੀਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ‘ਮੈਡਮ’ ਜਾਂ ‘ਮੈ’ਮ’ ਨਾ ਆਖਿਆ ਜਾਵੇ, ਸਗੋਂ ਸਿਰਫ਼ ‘ਸਰ’ ਹੀ ਕਿਹਾ ਜਾਵੇ।

 

 

ਜੇ ਕੋਈ ਅਧਿਕਾਰੀ ਜਾਂ ਜਵਾਨ ਕਿਤੇ ਜਲਦਬਾਜ਼ੀ ਵਿੱਚ ਸ਼ਬਦ ‘ਮੈਡਮ’ ਬੋਲ ਜਾਂਦਾ ਹੈ, ਤਾਂ ਇਸ ਨੂੰ ਬਹੁਤ ਵੱਡੀ ਗ਼ਲਤੀ ਮੰਨਿਆ ਤੇ ਸਮਝਿਆ ਜਾਂਦਾ ਹੈ। ਦਰਅਸਲ, ਮੈਡਮ–ਸਰ ਨੀਲਾਂਬਰੀ ਜਗਦਲੇ ਚਾਹੁੰਦੇ ਹਨ ਕਿ ਚੰਡੀਗੜ੍ਹ ਪੁਲਿਸ ਵਿੱਚ ਕਿਸੇ ਨਾਲ ਵੀ ਲਿੰਗ ਦੇ ਆਧਾਰ ਉੱਤੇ ਕੋਈ ਭੇਦ–ਭਾਵ ਨਾ ਹੋਵੇ।

 

 

ਮੈਡਮ ਨੀਲਾਂਬਰੀ ਵਿਜੇ ਜਗਦਲੇ ਨੇ ਪਿਛਲੇ ਵਰ੍ਹੇ 21 ਅਗਸਤ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਸਾਲ ਇੱਕ ਬਹੁ–ਕੌਮੀ ਕੰਪਨੀ ਵਿੱਚ ਕੰਮ ਕਰਦੇ ਰਹੇ ਸਨ ਪਰ ਉਨ੍ਹਾਂ ਦਾ ਸੁਫ਼ਨਾ ਇੱਕ ਸਿਵਲ ਅਧਿਕਾਰੀ ਬਣਨ ਦਾ ਸੀ। ਉਂਝ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਇੰਜੀਨੀਅਰ ਵਜੋਂ ਕੀਤੀ ਸੀ। ਉਨ੍ਹਾਂ ਨਾਗਪੁਰ (ਮਹਾਰਾਸ਼ਟਰ) ਦੇ ਵਿਸਵੇਸਰਈਆ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ (VNIT) ਤੋਂ ਇਲੈਕਟ੍ਰੌਨਿਕ ਇੰਜੀਨੀਅਰਿੰਗ (ਇਲੈਕਟ੍ਰੌਨਿਕਸ) ਦੀ ਡਿਗਰੀ ਹਾਸਲ ਕੀਤੀ ਸੀ।

 

 

ਸਾਲ 2008 ਵਿੱਚ ਉਹ ਆਈਪੀਐੱਸ ਬਣ ਗਏ ਸਨ। ਉਨ੍ਹਾਂ ਨੂੰ ਪੰਜਾਬ ਕਾਡਰ ਲਈ ਚੁਣਿਆ ਗਿਆ ਸੀ। ਉਂਝ ਉਹ ਮਹਾਰਾਸ਼ਟਰ ਦੇ ਜੰਮਪਲ਼ ਹਨ ਪਰ ਹੁਣ ਉਹ ਪੰਜਾਬੀ ਭਾਸ਼ਾ ਇੰਝ ਬੋਲਦੇ ਹਨ, ਜਿਵੇਂ ਇਹ ਉਨ੍ਹਾਂ ਦੀ ਮਾਤ–ਭਾਸ਼ਾ ਹੋਵੇ। ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦਾ ਖ਼ਾਸ ਖਿ਼ਆਲ ਰੱਖਣ ਦੀ ਹਦਾਇਤ ਉਨ੍ਹਾਂ ਚੰਡੀਗੜ੍ਹ ਵਿੱਚ ਆਉਂਦਿਆਂ ਹੀ ਜਾਰੀ ਕਰ ਦਿੱਤੀ ਸੀ। ਉਨ੍ਹਾਂ ਬਹੁਤ ਸਪੱਸ਼ਟ ਆਖ ਦਿੱਤਾ ਸੀ ਕਿ ਡਿਊਟੀ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ।

 

 

ਮੈਡਮ ਨੀਲਾਂਬਰੀ ਜਗਦਲੇ ਦੀ ਦੋ ਸਾਲਾ ਧੀ ਨਿੱਤਯਾ ਹੈ। ਉਨ੍ਹਾਂ ਦੇ ਪਤੀ ਸ੍ਰੀ ਚੈਤੰਨਯ ਭਾਰਤੀ ਫ਼ੌਜ ਵਿੱਚ ਮੇਜਰ ਹਨ।

 

 

ਮੈਡਮ ਨੀਲਾਂਬਰੀ ਪਹਿਲਾਂ ਰੋਪੜ ਦੇ ਏਐੱਸਪੀ, ਲੁਧਿਆਣਾ ਦੇ ਏਸੀਪੀ, ਜਲੰਧਰ ਦੇ ਏਸੀਪੀ, ਖੰਨਾ ਦੇ ਡੀਐੱਸਪੀ, ਲੁਧਿਆਣਾ ਦੇ ਏਡੀਸੀਪੀ, ਫ਼ਾਜ਼ਿਲਕਾ ਜ਼ਿਲ੍ਹੇ ਦੇ ਐੱਸਐੱਸਪੀ, ਲੁਧਿਆਣਾ ਕਮਿਸ਼ਨਰੇਟ ਦੇ ਡੀਸੀਪੀ, ਪੰਜਾਬ ਦੇ ਅਤੇ ਸਾਈਬਰ ਕ੍ਰਾਈਮ ਮਾਮਲਿਆਂ ਦੇ ਏਆਈਜੀ, ਫਿਲੌਰ ਦੇ ਡਿਪਟੀ ਡਾਇਰੇਕਟਰ ਪੀਪੀਏ, ਪਠਾਨਕੋਟ ਜ਼ਿਲ੍ਹੇ ਦੇ ਐੱਸਐੱਸਪੀ ਅਤੇ ਰੋਪੜ ਜ਼ਿਲ੍ਹੇ ਦੇ ਐੱਸਐੱਸਪੀ ਜਿਹੇ ਉੱਚ ਅਹੁਦਿਆਂ ਉੱਤੇ ਰਹਿ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Police have to say Salaam Madam Sir