ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਪੁਲਿਸ ਦਾ ਲਾਠੀਚਾਰਜ, ਆਪ ਵਿਧਾਇਕਾ ਸਮੇਤ ਕਈ ਜ਼ਖ਼ਮੀ

ਚੰਡੀਗੜ੍ਹ ਪੁਲਿਸ ਦਾ ਲਾਠੀਚਾਰਜ, ਆਪ ਵਿਧਾਇਕਾ ਸਮੇਤ ਕਈ ਜ਼ਖ਼ਮੀ

ਹਾਲੀਆ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ `ਚ ਵੋਟਾਂ ਪਾਉਣ ਸਮੇਂ ਹੋਈਆਂ ਕਥਿਤ ਗੜਬੜੀਆਂ ਤੇ ਬੇਨਿਯਮੀਆਂ ਵਿਰੁੱਧ ਅੱਜ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ ਸ਼ਾਂਤੀਪੂਰਨ ਰੋਸ ਮਾਰਚ ਕਰ ਰਹੇ ਸਨ, ਤਦ ਚੰਡੀਗੜ੍ਹ ਪੁਲਿਸ ਉਨ੍ਹਾਂ `ਤੇ ਟੁੱਟ ਪਈ।


ਆਮ ਆਦਮੀ ਪਾਰਟੀ ਨੇ ਇਸ ਨੂੰ ‘ਇਨਸਾਫ਼ ਮਾਰਚ` ਦਾ ਨਾਂਅ ਦਿੱਤਾ ਸੀ। ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਤੇ ਪਾਰਟੀ ਵਿਧਾਇਕ ਸ੍ਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਲਾਠੀਚਾਰਜ ਦੌਰਾਨ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਤੇ ਹੋਰ ਕਈ ਮਹਿਲਾ ਵਲੰਟੀਅਰਜ਼ ਜ਼ਖ਼ਮੀ ਹੋ ਗਈਆਂ ਹਨ।


ਲਾਠੀਚਾਰਜ ਦੀ ਇਹ ਘਟਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ਗਾਹ ਦੇ ਸਾਹਮਣੇ ਵਾਪਰੀ। ਇੱਥੇ ਦਿਵਯਾਂਗ ਦਲਜੀਤ-ਜਗਸੀਰ ਸਿੰਘ ਦੀ ਵੀ ਕਾਫ਼ੀ ਖਿੱਚ-ਧੂਹ ਕੀਤੀ ਗਈ। ਇਸ ਕਾਰਨ ਆਮ ਲੋਕਾਂ `ਚ ਵੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Police lathicharge AAP MLA injurred