ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ’ਚ ਖੁਦਕੁਸ਼ੀ ਕਰਨ ਜਾ ਰਿਹਾ ਭੁੱਖਣ–ਭਾਣਾ ਪਰਿਵਾਰ ਚੰਡੀਗੜ੍ਹ ਪੁਲਿਸ ਨੇ ਬਚਾਇਆ

ਲੌਕਡਾਊਨ ’ਚ ਖੁਦਕੁਸ਼ੀ ਕਰਨ ਜਾ ਰਿਹਾ ਭੁੱਖਣ–ਭਾਣਾ ਪਰਿਵਾਰ ਚੰਡੀਗੜ੍ਹ ਪੁਲਿਸ ਨੇ ਬਚਾਇਆ

ਕੋਰੋਨਾ–ਲੌਕਡਾਊਨ/ਕਰਫ਼ਿਊ ਤੋਂ ਦੁਖੀ ਹੋ ਕੇ ਅੱਜ ਚੰਡੀਗੜ੍ਹ ਦੀ ਇੱਕ ਜੋੜੀ ਨੇ ਆਪਣੇ ਚਾਰ–ਸਾਲਾ ਬੱਚੇ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਚੰਡੀਗੜ੍ਹ ਨੂੰ ਵੇਲੇ ਸਿਰ ਇਸ ਦਾ ਪਤਾ ਲੱਗ ਗਿਆ ਤੇ ਵੱਡਾ ਹਾਦਸਾ ਟਲ਼ ਗਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਗ਼ਰੀਬ ਪਰਿਵਾਰ ਕੋਰੋਨਾ ਕਰਫ਼ਿਊ ਤੇ ਲੌਕਡਾਊਨ ਤੋਂ ਡਾਢਾ ਦੁਖੀ ਸੀ। ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਬੱਚਾ ਵੀ ਕੁਝ ਬੀਮਾਰ ਸੀ ਪਰ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਉਹ ਉਸ ਦਾ ਇਲਾਜ ਵੀ ਨਹੀਂ ਕਰਵਾ ਸਕ ਰਹੇ ਸਨ।

 

 

ਇਸ ਲਈ ਰਣਜੀਤ, ਉਸ ਦੀ ਪਤਨੀ ਨੇ ਆਪਣੇ ਚਾਰ ਸਾਲਾ ਬੱਚੇ ਸਮੇਤ ਰੇਲ ਦੀ ਪਟੜੀ ਵੱਲ ਆਪਣੀ ਜੀਵਨ–ਲੀਲਾ ਖ਼ਤਮ ਕਰਨ ਲਈ ਜਾ ਰਹੇ ਸਨ। ਪਰ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਬਚਾ ਲਿਆ।

 

 

ਮੌਲੀਜਾਗਰਾਂ ਥਾਣਾ ਦੇ ਇੰਚਾਰਜ ਇੰਸਪੈਕਟਰ ਜੁਲਦਾਨ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਦੁਪਹਿਰ 12:00 ਵਜੇ ਅਜਿਹੀ ਖ਼ਬਰ ਮਿਲੀ ਸੀ ਕਿ ਕਰਫ਼ਿਊ ਕਾਰਨ ਭੁੱਖਣ–ਭਾਣਾ ਇੱਕ ਪਰਿਵਾਰ ਖੁਦਕੁਸ਼ੀ ਕਰਨ ਜਾ ਰਿਹਾ ਹੈ।

 

 

ਪੁਲਿਸ ਨੇ ਹੁਣ ਇਸ ਪਰਿਵਾਰ ਨੂੰ ਜਿੱਥੇ ਖਾਣਾ ਮੁਹੱਈਆ ਕਰਵਾਇਆ ਹੈ; ਉੱਥੇ ਉਨ੍ਹਾਂ ਨੂੰ ਕੁਝ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ। ਉਨ੍ਹਾਂ ਨੂੰ ਬੱਚੇ ਦੇ ਇਲਾਜ ਲਈ ਸਰਕਾਰੀ ਹਸਪਤਾਲ ਤੱਕ ਪਹੁੰਚ ਕਰਨ ਦੀ ਸਲਾਹ ਦਿੱਤੀ ਗਈ ਹੈ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਵੱਲੋਂ ਸ਼ਹਿਰ ਦੇ ਲੋੜਵੰਦਾਂ ਤੱਕ ਖਾਣ–ਪੀਣ ਦਾ ਸਾਮਾਨ ਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Police saved a hungry family in Lockdown were going to commit suicide