ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ, ਪੰਜਾਬ ਤੇ ਹਰਿਆਣਾ `ਚ ਮੀਂਹ ਕਾਰਨ ਮੌਸਮ ਖ਼ੁਸ਼ਗਵਾਰ

ਚੰਡੀਗੜ੍ਹ, ਪੰਜਾਬ ਤੇ ਹਰਿਆਣਾ `ਚ ਮੀਂਹ ਕਾਰਨ ਮੌਸਮ ਖ਼ੁਸ਼ਗਵਾਰ

ਅੱਜ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ `ਚ ਕੁਝ ਥਾਵਾਂ `ਤੇ ਮੀਂਹ ਪਿਆ, ਜਿਸ ਕਾਰਨ ਤਾਪਮਾਨ ਹੇਠਾਂ ਆ ਗਿਆ। ਚੰਡੀਗੜ੍ਹ `ਚ ਅੱਜ ਸਾਰਾ ਦਿਨ ਰੁਕ-ਰੁਕ ਕੇ ਵਰਖਾ ਹੁੰਦੀ ਰਹੀ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ `ਚ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ ਰਿਹਾ; ਜਿਸ ਕਾਰਨ ਮੌਸਮ ਕਾਫ਼ੀ ਸੁਹਾਵਣਾ ਤੇ ਖ਼ੁਸ਼ਗਵਾਰ ਬਣਿਆ ਰਿਹਾ।


ਪੰਜਾਬ ਦੇ ਸ਼ਹਿਰ ਅੰਮ੍ਰਿਤਸਰ `ਚ ਤਾਪਮਾਨ 34.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ; ਜਦ ਕਿ ਲੁਧਿਆਣਾ (30.2 ਡਿਗਰੀ ਸੈਲਸੀਅਸ) ਤੇ ਪਟਿਆਲਾ (31.4 ਡਿਗਰੀ ਸੈਲਸੀਅਸ) ਸ਼ਹਿਰਾਂ `ਚ ਵੀ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਹੀ ਰਿਹਾ।


ਹਰਿਆਣਾ ਦੇ ਅੰਬਾਲ਼ਾ ਸ਼ਹਿਰ ਵਿੱਚ ਵੀ ਵਰਖਾ ਹੋਈ ਤੇ ਇੱਥੇ ਤਾਪਮਾਨ 30.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਕਰਨਾਲ `ਚ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ ਸੈਲਸੀਅਸ ਰਿਹਾ ਤੇ ਨਾਰਨੌਲ `ਚ ਤਾਪਮਾਨ 33.7 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ।


ਮੌਸਮ ਵਿਭਾਗ ਅਨੁਸਾਰ ਹੁਣ ਪੰਜਾਬ ਤੇ ਹਰਿਆਣਾ `ਚ ਮੌਸਮ ਆਮ ਤੌਰ `ਤੇ ਖ਼ੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Punjab Haryana get rain