ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਨਿਵਾਸੀ ਨਾਲ 5 ਲੱਖ ਰੁਪਏ ਦੀ ਆਨਲਾਈਨ ਠੱਗੀ

ਚੰਡੀਗੜ੍ਹ ਨਿਵਾਸੀ ਨਾਲ 5 ਲੱਖ ਰੁਪਏ ਦੀ ਆਨਲਾਈਨ ਠੱਗੀ

ਚੰਡੀਗੜ੍ਹ ਦੇ ਨਿਵਾਸੀ ਸੁਭਾਸ਼ ਗੁਪਤਾ ਨਾਲ ਪੰਜ ਲੱਖ ਰੁਪਏ ਦੀ ਆਨਲਾਈਨ ਠੱਗੀ ਵੱਜ ਗਈ ਹੈ। ਧੋਖੇਬਾਜ਼ ਠੱਗਾਂ ਨੇ ਸ੍ਰੀ ਗੁਪਤਾ ਨੂੰ ਇਹ ਜਚਾ ਦਿੱਤਾ ਸੀ ਕਿ ਉਨ੍ਹਾਂ ਨੇ ਟਾਟਾ ਸਫ਼ਾਰੀ ਕਾਰ ਜਿੱਤ ਲਈ ਹੈ।


ਮੁਲਜ਼ਮਾਂ ਨੇ ਖ਼ੁਦ ਨੂੰ ‘ਨਾਪਤੋਲ` ਕੰਪਨੀ ਦੇ ਅਧਿਕਾਰੀ ਦੱਸਿਆ ਤੇ ਉਸੇ ਕੰਪਨੀ ਦੇ ਨਾਂਅ ਦੀ ਆੜ ਹੇਠ ਸ੍ਰੀ ਗੁਪਤਾ ਤੋਂ ਪੰਜ ਲੱਖ ਰੁਪਏ ਠੱਗ ਲਏ। ਉਨ੍ਹਾਂ ਕਿਹਾ ਕਿ ਸ੍ਰੀ ਗੁਪਤਾ ਨੂੰ ਰਜਿਸਟਰੇਸ਼ਨ ਚਾਰਜਿਸ ਵਜੋਂ 5 ਲੱਖ ਰੁਪਏ ਜਮ੍ਹਾ ਕਰਵਾਉਣੇ ਹੋਣਗੇ।


ਚੰਡੀਗੜ੍ਹ ਸੈਕਟਰ 36-ਡੀ ਦੇ ਪੁਲਿਸ ਥਾਣੇ `ਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਸਾਈਬਰ ਸੈੱਲ ਦੇ ਅਧਿਕਾਰੀ ਧੋਖਾਧੜੀ ਨਾਲ ਸਬੰਧਤ ਇਸ ਮਾਮਲੇ ਦੀ ਜਾਂਚ ਕਰਨਗੇ।


ਸ੍ਰੀ ਗੁਪਤਾ ਨੇ ਦੱਸਿਆ ਕਿ ਉਹ ‘ਨਾਪਤੋਲ` ਕੰਪਨੀ ਤੋਂ ਅਕਸਰ ਖ਼ਰੀਦਦਾਰੀ ਕਰਦੇ ਹੀ ਰਹਿੰਦੇ ਹਨ। ਉਨ੍ਹਾਂ ਨੂੰ ਸਤੰਬਰ 2016 `ਚ ਫ਼ੋਨ `ਤੇ ਇੱਕ ਸੁਨੇਹਾ ਮਿਲਿਆ ਕਿ ਉਨ੍ਹਾਂ ਨੇ ਇੱਕ ਟਾਟਾ ਸਫ਼ਾਰੀ ਕਾਰ ਤੇ ਸਾਢੇ 12 ਲੱਖ ਰੁਪਏ ਨਕਦ ਜਿੱਤ ਲਏ ਹਲ। ਪਹਿਲਾਂ ਤਾਂ ਉਨ੍ਹਾਂ ਨੇ ਇਸ ਸੁਨੇਹੇ ਨੂੰ ਅੱਖੋ਼ ਪ੍ਰੋਖੇ ਕਰ ਦਿੱਤਾ ਪਰ ਬਾਅਦ `ਚ ਐੱਚਡੀਐੱਫ਼ਸੀ ਬੈਂਕ ਤੋਂ ਇੱਕ ਸੁਨੇਹਾ ਮਿਲਿਆ ਕਿ ਉਨ੍ਹਾਂ ਦੇ ਖਾਤੇ `ਚ 12 ਲੱਖ 40 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ ਗਏ ਹਨ।


ਬਾਅਦ `ਚ ਇੱਕ ਹੋਰ ਵਿਅਕਤੀ ਨੇ ਫ਼ੋਨ ਕੀਤਾ ਤੇ ਖ਼ੁਦ ਨੂੰ ‘ਨਾਪਤੋਲ` ਦਾ ਮੈਨੇਜਰ ਦੱਸਿਆ। ਤਦ ਸ੍ਰੀ ਗੁਪਤਾ ਨੇ ‘ਨਾਪਤੋਲ` ਕੰਪਨੀ ਦੇ ਹੈੱਡ-ਆਫਿ਼ਸ ਫ਼ੋਨ ਕਰ ਕੇ ਪਤਾ ਕੀਤਾ; ਤਾਂ ਅੱਗਿਓਂ ਜਵਾਬ ਮਿਲਿਆ ਕਿ ਜੋ ਕੁਝ ਵੀ ਉਹ ਸੁਣ ਰਹੇ ਹਨ, ਉਹ ਬਿਲਕੁਲ ਦਰੁਸਤ ਹੈ।


ਫਿਰ ਸ੍ਰੀ ਸੁਭਾਸ਼ ਗੁਪਤਾ ਨੇ ਰਤਨ ਪਟੇਲ ਅਤੇ ਸੌਰਵ ਅਗਰਵਾਲ ਦੇ ਬੈਂਕ ਖਾਤਿਆਂ `ਚ 18 ਅਤੇ 19 ਸਤੰਬਰ, 2016 ਨੂੰ 5 ਲੱਖ 6 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਉਸ ਤੋਂ ਬਾਅਦ ਕੰਪਨੀ ਤੋਂ ਕੋਈ ਫ਼ੋਨ ਕਾਲ ਜਾਂ ਸੁਨੇਹਾ ਨਹੀਂ ਆਇਆ।


ਬਾਅਦ `ਚ ‘ਨਾਪਤੋਲ` ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਵੈੱਬਸਾਈਟ ਤਾਂ ਹੈਕ ਹੋ ਗਈ ਸੀ ਤੇ ਕਿਸੇ ਨੇ ਸ਼ਰਾਰਤ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh resident duped of Rs 5 lakh