ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2018 ’ਚ ਚੰਡੀਗੜ੍ਹ RPO ਨੇ ਜ਼ਬਤ ਕੀਤੇ 1,800 ਪੰਜਾਬੀਆਂ ਦੇ ਪਾਸਪੋਰਟ

2018 ’ਚ ਚੰਡੀਗੜ੍ਹ RPO ਨੇ ਜ਼ਬਤ ਕੀਤੇ 1,800 ਪੰਜਾਬੀਆਂ ਦੇ ਪਾਸਪੋਰਟ

ਪਿਛਲੇ ਵਰ੍ਹੇ 2018 ਦੌਰਾਨ ਚੰਡੀਗੜ੍ਹ ਦੇ ‘ਖੇਤਰੀ ਪਾਸਪੋਰਟ ਦਫ਼ਤਰ’ (RPO - ਆਰਪੀਓ - Regional Passport Office) ਵੱਲੋਂ 1,800 ਤੋਂ ਵੱਧ ਪਾਸਪੋਰਟ ਰੱਦ ਜਾਂ ਜ਼ਬਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 157ਪਾਸਪੋਰਟ ਉਨ੍ਹਾਂ ਐੱਨਆਰਆਈ ਪਤੀਆਂ ਦੇ ਹਨ, ਜਿਹੜੇ ਆਪਣੀਆਂ ਪੰਜਾਬੀ ਪਤਨੀਆਂ ਨੂੰ ਤਿਆਗਣ ਤੋਂ ਬਾਅਦ ਫ਼ਰਾਰ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਨ੍ਹਾਂ ਪਾਸਪੋਰਟਾਂ ਦੇ ਰੱਦ ਹੋਣ ਦੇ ਕਈ ਕਾਰਨ ਹਨ; ਜਿਵੇਂ ਕਿਸੇ ਅਦਾਲਤ ’ਚ ਮੁਲਤਵੀ ਪਏ ਅਪਰਾਧਕ ਮਾਮਲੇ ਦੇ ਤੱਥ ਨੂੰ ਲੁਕਾਉਣਾ ਜਾਂ ਬਿਨੈਕਾਰ ਦਾ ਨਾਮ ਜਾਂ ਪਤਾ ਗ਼ਲਤ ਹੋਣਾ ਆਦਿ। ਖੇਤਰੀ ਪਾਸਪੋਰਟ ਅਫ਼ਸਰ ਸਿਬਾਸ਼ ਕਬੀਰਾਜ ਨੇ ਕਿਹਾ,’ਸਾਨੂੰ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਔਸਤਨ ਰੋਜ਼ਾਨਾ ਚਾਰ ਡੀਫ਼ਾਲਟਰਾਂ ਦਾ ਪਤਾ ਲੱਗਦਾ ਰਿਹਾ ਹੈ। ਅਜਿਹੇ ਲੋਕ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ; ਜਦੋਂ ਵੀ ਕਦੇ ਉਹ ਭਾਰਤ ਪਰਤਣਾ ਚਾਹੁੰਦੇ ਹਨ, ਉਹ ਬੜੀ ਆਸਾਨੀ ਨਾਲ ਇੱਕ ਤੋਂ ਦੂਜੀ ਥਾਂ ਜਾਂਦੇ ਹਨ ਪਰ ਹੁਣ ਉਹ ਸਾਰੇ ਫੜੇ ਜਾਣਗੇ ਤੇ ਜਾਂ ਹਵਾਲਗੀ ਸੰਧੀਆਂ ਰਾਹੀਂ ਵਿਦੇਸ਼ਾਂ ਤੋਂ ਵਾਪਸ ਲਿਆਂਦੇ ਜਾਣਗੇ।’

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਡਿਪਟੀ ਪਾਸਪੋਰਟ ਅਫ਼ਸਰ ਸ੍ਰੀ ਅਮਿਤ ਕੁਮਾਰ ਰਾਵਤ ਨੇ ਵੀ ਇਸ ਤੱਥ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਸਾਹਮਣੇ ਹਰ ਮਹੀਨੇ ਅਜਿਹੇ 100 ਤੋਂ 150 ਮਾਮਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤਤਕਾਲ ਪਾਸਪੋਰਟਾਂ ਦੇ ਸਬੰਧ ਵਿੱਚ ਨੀਤੀ ਬਦਲਣ ਕਾਰਨ ਬਿਨੈਕਾਰ ਉਸ ਦਾ ਨਾਜਾਇਜ਼ ਫ਼ਾਇਦਾ ਲੈ ਰਹੇ ਹਨ ਤੇ ਗ਼ਲਤ ਜਾਣਕਾਰੀ ਜਮ੍ਹਾ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰ ਪਾਸਪੋਰਟ ਰੱਦ/ਜ਼ਬਤ ਹੋਣ ਤੋਂ ਬਾਅਦ ਵਿਅਕਤੀ ਆਪਣੇ ਦੇਸ਼ ਵੀ ਵਾਪਸ ਨਹੀਂ ਆ ਸਕਦਾ। ਜੇ ਕਦੇ ਕੋਈ ਹੰਗਾਮੀ ਹਾਲਾਤ ਹੋਣ, ਤਾਂ ਸਿਰਫ਼ ਇੱਕ ਵਾਰ ਭਾਰਤੀ ਸਫ਼ਾਰਤਖਾਨਿਆਂ ਜਾਂ ਹਾਈ ਕਮਿਸ਼ਨਾਂ ਵੱਲੋਂ ਜਾਰੀ ‘ਐਮਰਜੈਂਸੀ ਸਰਟੀਫ਼ਿਕੇਟ’ ਦੇ ਆਧਾਰ ‘ਤੇ ਹੀ ਵਾਪਸ ਆ ਸਕਦਾ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh RPO impounded 1800 Passports of Punjabis