ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਬਿਜਲੀ ਦੀ ਸ਼ਿਕਾਇਤ ਵਾਲੇ ਹੈਲਪ–ਲਾਈਨ ਨੰਬਰਾਂ ’ਚ ਕਰੰਟ ਹੀ ਨਹੀਂ

ਚੰਡੀਗੜ੍ਹ ਦੇ ਬਿਜਲੀ ਦੀ ਸ਼ਿਕਾਇਤ ਵਾਲੇ ਹੈਲਪ–ਲਾਈਨ ਨੰਬਰਾਂ ’ਚ ਕਰੰਟ ਹੀ ਨਹੀਂ

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਬਿਜਲੀ ਵਿਭਾਗ ਦੀ ਵੈੱਬਸਾਈਟ http://chdengineering.gov.in/pages/electrical_about_us.html ਉੱਤੇ ਬਿਜਲੀ ਸਬੰਧੀ ਸ਼ਿਕਾਇਤਾਂ ਤੇ ਹੋਰ ਮਾਮਲੇ ਨਿਬੇੜਨ ਲਈ ਕੁਝ ਫ਼ੋਨ ਨੰਬਰ ਦਿੱਤੇ ਗਏ ਹਨ ਪਰ ਉਹ ਜਾਂ ਤਾਂ ਕੰਮ ਨਹੀਂ ਕਰ ਰਹੇ ਤੇ ਜਾਂ ਉਨ੍ਹਾਂ ਉੱਤੇ ਹੁਣ ਕੋਈ ਬਿਜਲੀ ਅਧਿਕਾਰੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਕਰਦਾ।

 

 

‘ਹਿੰਦੁਸਤਾਨ ਟਾਈਮਜ਼’ ਨੇ ਸਿਰਫ਼ ਉਂਝ ਹੀ ਇਨ੍ਹਾਂ ਫ਼ੋਨ ਨੰਬਰਾਂ ਨੂੰ ਚੈੱਕ ਕਰਨ ਲਈ ਇਨ੍ਹਾਂ ਨੰਬਰਾਂ ਉੱਤੇ ਫ਼ੋਨ ਕੀਤੇ। ਬਿਜਲੀ ਵਿਭਾਗ ਦੀ ਵੈੱਬਸਾਈਟ ਉੱਤੇ ਕਾਰਜਕਾਰੀ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਦੋਵੇਂ ਅਹੁਦਿਆਂ ਉੱਤੇ ਸਿਰਫ਼ ਰਣਜੀਤ ਸਿੰਘ ਦਾ ਨਾਂਅ ਦਿੱਤਾ ਗਿਆ ਹੈ। ਰਣਜੀਤ ਸਿੰਘ ਵਾਲਾ ਫ਼ੋਨ ਕਿਸੇ ਨੇ ਚੁੱਕਿਆ ਹੀ ਨਹੀਂ।

 

 

ਵੈੱਬਸਾਈਟ ਉੱਤੇ ਨੰਬਰ 2740057 ਉੱਤੇ ਜਦੋਂ ਸੈਕਟਰ 12 ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ (PEC) ਵਿੱਚ ਬਿਜਲੀ ਦੀਆਂ ਕੁਝ ਸਮੱਸਿਆਵਾਂ ਹੱਲ ਕਰਵਾਉਣ ਦੇ ਮੰਤਵ ਨਾਲ ਕਾਲ ਕੀਤੀ ਗਈ, ਤਾਂ ਅੱਗਿਓਂ ਅਟੈਂਡੈਂਟ ਨੇ ਕਿਹਾ ਕਿ – ‘ਅੱਜ–ਕੱਲ੍ਹ ਪਾਣੀ ਦੀ ਕਿੱਲਤ ਚੱਲ ਰਹੀ ਹੈ।’ ਜਦੋਂ ਉਸ ਨੂੰ ਦੱਸਿਆ ਗਿਆ ਕਿ ਇਹ ਕਾਲ ਸਿਰਫ਼ ਬਿਜਲੀ ਬਾਰੇ ਸ਼ਿਕਾਇਤ ਕਰਨ ਲਈ ਕੀਤੀ ਗਈ ਹੈ; ਤਾਂ ਉਸ ਨੇ ਅੱਗਿਓਂ ਇੱਕ ਹੋਰ ਨੰਬਰ ਦੇ ਦਿੱਤਾ।

 

 

ਇਸ ਤੋਂ ਇਲਾਵਾ ਸੈਕਟਰ 19, 27, 28, 29 ਤੇ ਆਲੇ–ਦੁਆਲੇ ਦੇ ਪਿੰਡਾਂ ਲਈ ਦਿੱਤਾ ਨੰਬਰ 2651103 ਮੌਜੂਦ ਹੀ ਨਹੀਂ ਹੈ ਤੇ ਸੈਕਟਰ 6, 7, 8 ਲਈ 2794987 ਅਤੇ ਸੈਕਟਰ 20, 21, 22, 23 ਤੇ 24 ਲਈ ਦਿੱਤੇ ਨੰਬਰ 2705542 ਉੱਤੇ ਜਦੋਂ ਕਾੱਲ ਕੀਤੀ ਗਈ, ਤਾਂ ਕਿਸੇ ਨੇ ਉਹ ਨੰਬਰ ਚੁੱਕੇ ਹੀ ਨਹੀਂ।

 

 

ਜਦੋਂ ਨੰਬਰ 2770545 ਉੱਤੇ ਕਾੱਲ ਕੀਤੀ ਗਈ, ਤਾਂ ਅਟੈਂਡੈਂਟ ਨੇ ਪਹਿਲੀ ਵਾਰ ਤਾਂ ਫ਼ੋਨ ਚੁੱਕਿਆ ਹੀ ਨਹੀਂ ਪਰ ਦੂਜੀ ਵਾਰ ਚੁੱਕ ਲਿਆ। ਤਦ ਉਸ ਨੇ ਦੱਸਿਆ ਕਿ ਇਹ ਤਾਂ ਮੇਂਟੀਨੈਂਸ ਬੂਥ (ਰੱਖ–ਰਖਾਅ ਵਾਲਾ ਬੂਥ) ਦਾ ਨੰਬਰ ਹੈ ਤੇ ਬਿਜਲੀ ਦੀ ਸ਼ਿਕਾਇਤ ਵਾਲਾ ਨੰਬਰ ਹੋਰ ਹੈ, ਜੋ ਉਸ ਨੇ ਦੇ ਦਿੱਤਾ।

 

 

ਜਦੋਂ ਉਸ ਨੰਬਰ 2780061 ਉੱਤੇ ਕਾੱਲ ਕੀਤੀ ਗਈ, ਤਾਂ ਅੱਗਿਓਂ ਅਟੈਂਡੈਂਟ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਲੋਡ ਬਹੁਤ ਜ਼ਿਆਦਾ ਹੁੰਦਾ ਹੈ ਤੇ ਲੋਕ ਏਸੀ ਤੇ ਕੂਲਰ ਆਦਿ ਬਹੁਤ ਵਰਤਦੇ ਹਨ, ਜਿਸ ਕਰ ਕੇ ਬਿਜਲੀ ਇੰਦ ਕਦੇ ਆਉਂਦੀ ਤੇ ਕਦੇ ਜਾਂਦੀ ਰਹਿੰਦੀ ਹੈ।

 

 

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਵੈੱਬਸਾਈਟ ਉੱਤੇ ਦਿੱਤਾ ਕੋਈ ਨੰਬਰ ਚੱਲਦਾ ਤਾਂ ਹੈ ਨਹੀਂ, ਤਾਂ ਉਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੋਈ ਨੰਬਰ ਬਿਜਲੀ ਦੀਆਂ ਸ਼ਿਕਾਇਤਾਂ ਲਈ ਨਹੀਂ ਹੈ। ਉਸ ਨੇ ਕੰਟਰੋਲ ਰੂਮ ਦਾ ਨੰਬਰ 4639999 ਦਿੱਤਾ, ਜੋ ਕਿਸੇ ਨੇ ਚੁੱਕਿਆ ਹੀ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh s Electricity Complaint Helpline Numbers have no current