ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੀ ਵਿਆਹੀ ਔਰਤ ਨਾਲ ਬਲਾਤਕਾਰ, ਮੁਲਜ਼ਮ ਗੁਰਦਾਸਪੁਰ ਦਾ

ਚੰਡੀਗੜ੍ਹ ਦੀ ਵਿਆਹੀ ਔਰਤ ਨਾਲ ਬਲਾਤਕਾਰ, ਮੁਲਜ਼ਮ ਗੁਰਦਾਸਪੁਰ ਦਾ

ਪੰਚਕੂਲਾ ਪੁਲਿਸ ਨੇ ਗੁਰਦਾਸਪੁਰ ਦੇ ਇੱਕ ਨਿਵਾਸੀ ਸਚਿਨ ਵਿਰੁੱਧ ਕੇਸ ਦਰਜ ਕੀਤਾ ਹੈ, ਜਿਸ ਉੱਤੇ ਚੰਡੀਗੜ੍ਹ ਦੀ 30 ਸਾਲਾ ਇੱਕ ਵਿਆਹੀ ਔਰਤ ਨਾਲ ਕਥਿਤ ਤੌਰ `ਤੇ ਬਲਾਤਕਾਰ ਦਾ ਇਲਜ਼ਾਮ ਹੈ। ਇਸ ਮਾਮਲੇ `ਚ ਪੀੜਤ ਔਰਤ ਦੀ ਇੱਕ ਮਹਿਲਾ ਰਿਸ਼ਤੇਦਾਰ ਖਿ਼ਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ; ਜਿਸ ਉੱਤੇ ਦੋਸ਼ ਹੈ ਕਿ ਉਸ ਨੇ ਹੀ ਸਚਿਨ ਨਾਲ ਮਿਲ ਕੇ ਇਹ ਸਾਜਿ਼ਸ਼ ਰਚੀ ਸੀ।


ਇਹ ਵਾਰਦਾਤ ਸਨਿੱਚਰਵਾਰ ਨੁੰ ਪੰਚਕੂਲਾ ਦੇ ਸੈਕਟਰ 21 ਸਥਿਤ ਹੋਟਲ `ਚ ਵਾਪਰੀ।


ਪੀੜਤ ਔਰਤ ਨੇ ਇਲਜ਼ਾਮ ਲਾਇਆ ਹੈ ਕਿ ਉਸਨੂੰ ਦੁਪਹਿਰ ਦੇ ਖਾਣੇ ਲਈ ਉਸ ਦੀ ਰਿਸ਼ਤੇਦਾਰ ਨੇ ਸੱਦਿਆ ਸੀ ਅਤੇ ਮੁਲਜ਼ਮ ਸਚਿਨ ਵੀ ਉੱਥੇ ਮੌਜੂਦ ਸੀ। ਉਹ ਸਚਿਨ ਨੂੰ ਪਹਿਲਾਂ ਤੋਂ ਜਾਣਦੀ ਸੀ ਕਿ ਮੁਲਜ਼ਮ ਉਸ ਨਾਲ ਪੀੜਤ ਦੇ ਘਰ ਵੀ ਜਾ ਚੁੱਕਾ ਸੀ। ਬਾਅਦ `ਚ ਸਚਿਨ ਨੇ ਉਸ ਨੂੰ ਫ਼ੇਸਬੁੱਕ `ਤੇ ਫ਼ਰੈਂਡ ਰਿਕੁਐਸਟ ਵੀ ਭੇਜੀ ਸੀ।


ਇਸ ਮਾਮਲੇ ਦੀ ਜਾਂਚ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਇਹ ਆਖ ਕੇ ਰਿਸ਼ਤੇਦਾਰ ਪੀੜਤ ਨੂੰ ਹੋਟਲ ਦੇ ਕਮਰੇ `ਚ ਸਚਿਨ ਨਾਲ ਇਕੱਲੀ ਛੱਡ ਕੇ ਚਲੀ ਗਈ ਸੀ ਕਿ ਉਸ ਨੂੰ ਕੋਈ ਕੰਮ ਹੈ, ਇਸ ਲਈ ਉਸ ਨੁੰ ਜਾਣਾ ਪਵੇਗਾ।


ਖ਼ੁਦ ਨੂੰ ਇਕੱਲੀ ਵੇਖ ਕੇ ਜਦੋਂ ਔਰਤ ਕੁਝ ਬੇਚੈਨੀ ਜਿਹੀ ਮਹਿਸੂਸ ਕਰਨ ਲੱਗੀ, ਤਾਂ ਉਸ ਨੇ ਕਮਰੇ `ਚੋਂ ਬਾਹਰ ਜਾਣਾ ਚਾਹਿਆ ਪਰ ਤਦ ਸਚਿਨ ਨੇ ਉਸ ਨੂੰ ਫੜ ਲਿਆ ਤੇ ਚਾਕੂ ਦੀ ਨੋਕ `ਤੇ ਉਸ ਨਾਲ ਜਬਰ-ਜਨਾਹ ਕੀਤਾ। ਮੁਲਜ਼ਮ ਸਚਿਨ ਨੇ ਉਸ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਆਪਣੇ ਨਾਲ ਵਾਪਰੀ ਕੋਈ ਵੀ ਗੱਲ ਕਿਸੇ ਨੂੰ਼ ਨਾ ਦੱਸੇ ਪਰ ਔਰਤ ਨੇ ਆਪਣੀ ਹੱਡ-ਬੀਤੀ ਆਪਣੇ ਪਤੀ ਨੂੰ ਦੱਸ ਦਿੱਤੀ ਤੇ ਉਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜਾ।


ਬਲਾਤਕਾਰ ਦਾ ਮਾਮਲਾ ਸੈਕਟਰ 5 ਦੇ ਪੁਲਿਸ ਥਾਣੇ `ਚ ਦਰਜ ਕਰ ਲਿਆ ਗਿਆ ਹੈ। ਐੱਸਐੱਚਓ ਇੰਸਪੈਕਟਰ ਅਰਵਿੰਦ ਕੁਮਾਰ ਨੇ ਦੱਸਿਆ ਕਿ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ਼ੀ ਜਾ ਰਹੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰੇ ਤੱਥ ਸਾਹਮਣੇ ਆ ਜਾਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chandigarh s married woman raped by Gurdaspur resident