ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੁੱਚੇ ਭਾਰਤ ’ਚ ਚੰਡੀਗੜ੍ਹ ਦੇ ਬਜ਼ੁਰਗ ਸਭ ਤੋਂ ਵੱਧ ਅਪਰਾਧੀਆਂ ਦੇ ਨਿਸ਼ਾਨੇ ’ਤੇ

ਸਮੁੱਚੇ ਭਾਰਤ ’ਚ ਚੰਡੀਗੜ੍ਹ ਦੇ ਬਜ਼ੁਰਗ ਸਭ ਤੋਂ ਵੱਧ ਅਪਰਾਧੀਆਂ ਦੇ ਨਿਸ਼ਾਨੇ ’ਤੇ

ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (NCRB) ਨੇ ਦੇਸ਼ ਭਰ ’ਚ ਵਾਪਰਨ ਵਾਲੇ ਅਪਰਾਧਾਂ ਦੇ ਅੰਕੜੇ ਜਾਰੀ ਕੀਤੇ ਹਨ ਤੇ ਉਨ੍ਹਾਂ ਤੋਂ ਚੰਡੀਗੜ੍ਹ ਬਾਰੇ ਕੁਝ ਹੈਰਾਨਕੁੰਨ ਤੇ ਦੁਖਦਾਈ ਪ੍ਰਗਟਾਵਾ ਹੋਇਆ ਹੈ। ਸਮੁੱਚੇ ਦੇਸ਼ ’ਚੋਂ ਚੰਡੀਗੜ੍ਹ ਦੇ ਬਜ਼ੁਰਗ ਸਭ ਤੋਂ ਵੱਧ ਅਪਰਾਧੀਆਂ ਦੇ ਨਿਸ਼ਾਨੇ ’ਤੇ ਹਨ।

 

 

NCRB ਦੀ ਰਿਪੋਰਟ ਮੁਤਾਬਕ ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਚੰਡੀਗੜ੍ਹ ਦੀ ਆਬਾਦੀ 11 ਲੱਖ 70 ਹਜ਼ਾਰ ਸੀ ਤੇ ਹੁਣ 9 ਸਾਲਾਂ ਬਾਅਦ ਭਾਵੇਂ ਕੁਝ ਹੋਰ ਵਧ ਗਈ ਹੋਵੇ। ਨੌਂ ਵਰ੍ਹੇ ਪਹਿਲਾਂ ਚੰਡੀਗੜ੍ਹ ’ਚ ਬਜ਼ੁਰਗਾਂ (ਸੀਨੀਅਰ ਸਿਟੀਜ਼ਨਜ਼) ਦੀ ਗਿਣਤੀ 70,000 ਸੀ। ਸਾਲ 2018 ਦੌਰਾਨ ਚੰਡੀਗੜ੍ਹ ਦੇ 64 ਬਜ਼ੁਰਗ ਅਪਰਾਧੀਆਂ ਦਾ ਨਿਸ਼ਾਨਾ ਬਣੇ ਸਨ; ਜਦ ਕਿ ਸਾਲ 2016 ’ਚ ਇਹ ਗਿਣਤੀ 48 ਅਤੇ 2017 ’ਚ 53 ਸੀ।

 

 

ਚੰਡੀਗੜ੍ਹ ਤੋਂ ਬਾਅਦ ਮੱਧ ਪ੍ਰਦੇਸ਼ ਤੇ ਦਿੱਲੀ ਦੇ ਬਜ਼ੁਰਗ ਵਧੇਰੇ ਖ਼ਤਰੇ ’ਚ ਹਨ। NCRB ਦੀ ਰਿਪੋਰਟ ਮੁਤਾਬਕ ਸਾਲ 2018 ਦੇ 64 ’ਚੋਂ 32 ਮਾਮਲੇ ਪਿਛਲੇ ਸਾਲਾਂ ਦੇ ਵੀ ਖੁੱਲ੍ਹੇ ਸਨ। ਤਿੰਨ ਮਾਮਲੇ ਤੱਥਾਤਮਕ ਗ਼ਲਤੀ ਦੇ ਵੀ ਪਾਏ ਗਏ ਸਨ ਤੇ ਉਨ੍ਹਾਂ ਦਾ ਵਿਵਾਦ ਅਦਾਲਤਾਂ ਤੱਕ ਪੁੱਜ ਗਿਆ ਸੀ। 24 ਮਾਮਲੇ ਸੱਚੇ ਪਾਏ ਗਏ ਸਨ ਪਰ ਉਨ੍ਹਾਂ ਦਾ ਕੋਈ ਵਾਜਬ ਸਬੂਤ ਨਹੀਂ ਮਿਲਿਆ ਸੀ।

 

 

35 ਮਾਮਲਿਆਂ ’ਚ ਮੁਲਜ਼ਮਾਂ ਵਿਰੁੱਧ ਦੋਸ਼ ਵੀ ਆਇਦ ਹੋਏ ਸਨ ਤੇ 62 ਮਾਮਲੇ ਪੁਲਿਸ ਨੇ ਆਪਣੇ ਪੱਧਰ ’ਤੇ ਨਿਬੇੜ ਦਿੱਤੇ ਸਨ।

 

 

ਸਾਲ 2018 ਦੇ ਹੀ 64 ਮਾਮਲਿਆਂ ਵਿੱਚੋਂ 50% ਚੋਰੀ ਦੇ ਸਨ। ਉਂਝ ਬਜ਼ੁਰਗਾਂ ਦੀ ਸ਼ਮੂਲੀਅਤ ਵਾਲੇ ਚੋਰੀ ਦੇ ਮਾਮਲੇ ਸਭ ਤੋਂ ਵੱਧ ਦਿੱਲੀ ’ਚ ਵਾਪਰਦੇ ਹਨ ਪਰ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚੋਂ ਚੰਡੀਗੜ੍ਹ ਇਸ ਮਾਮਲੇ ’ਚ ਵੀ ਅੱਗੇ ਹੈ।

 

 

ਇਸ ਤੋਂ ਇਲਾਵਾ ਚੰਡੀਗੜ੍ਹ ਦੇ ਬਜ਼ੁਰਗਾਂ ਨਾਲ ਧੋਖਾਧੜੀ, ਠੱਗੀ, ਅਗ਼ਵਾ ਤੇ ਹਮਲੇ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ’ਚ ਸੋਸ਼ਿਓਲੌਜੀ ਵਿਭਾਗ ਦੇ ਪ੍ਰੋਫ਼ੈਸਰ ਰਾਜੇਸ਼ ਗਿੱਲ ਨੇ ਦੱਸਿਆ ਕਿ ਹੋਰਨਾਂ ਸ਼ਹਿਰਾਂ ਵਾਂਗ ਚੰਡੀਗੜ੍ਹ ’ਚ ਬਜ਼ੁਰਗ ਦੀ ਮਦਦ ਲਈ ਕੋਈ ਪ੍ਰਬੰਧ ਜਾਂ ਪ੍ਰਣਾਲੀ ਮੌਜੂਦ ਨਹੀਂ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਇਹ ਜਾਣਨ ਦੀ ਵੀ ਕੋਈ ਬਹੁਤੀ ਪਰਵਾਹ ਨਹੀਂ ਹੁੰਦੀ ਕਿ ਗੁਆਂਢ ’ਚ ਕੋਈ ਬਜ਼ੁਰਗ ਕਿਸੇ ਔਕੜ ’ਚ ਹੈ ਜਾਂ ਨਹੀਂ।

 

 

ਪ੍ਰੋ. ਗਿੱਲ ਨੇ ਦੰਸਿਆ ਕਿ ਪਹਿਲਾਂ ਕਿਸੇ ਵੇਲੇ ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਸ਼ਹਿਰ ’ਚ ਇਕੱਲੇ ਰਹਿਣ ਵਾਲੇ ਸੀਨੀਅਰ ਸਿਟੀਜ਼ਨਜ਼ ਦਾ ਪੂਰਾ ਖਿ਼ਆਲ ਰੱਖਿਆ ਕਰਦੇ ਸਨ ਪਰ ਹੁਣ ਉਹ ਅਭਿਆਸ ਖ਼ਤਮ ਹੋ ਗਿਆ ਹੈ।

 

 

ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਵੀ ਬਜ਼ੁਰਗਾਂ ਦਾ ਹੁਣ ਕੋਈ ਬਹੁਤਾ ਖਿ਼ਆਲ ਨਹੀਂ ਰੱਖਦੇ। ਫਿਰ ਬਜ਼ੁਰਗ ਬਹੁਤ ਆਸਾਨੀ ਨਾਲ ਅਪਰਾਧੀਆਂ ਦਾ ਨਿਸ਼ਾਨਾ ਬਣ ਸਕਦੇ ਹੁੰਦੇ ਹਨ। ਫਿਰ ਬਜ਼ੁਰਗਾਂ ਦੀ ਸੁਣਵਾਈ ਕਰਨ ਲਈ ਉਨ੍ਹਾਂ ਵਾਸਤੇ ਕੋਈ ਖ਼ਾਸ ਪੁਲਿਸ ਥਾਣਾ ਵੀ ਮੌਜੂਦ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh s Senior Citizens are the most vulnerable in India