ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਸਾਲਾਂ ਬਾਅਦ ਵੀ ਕਿਤੇ ਵਿਖਾਈ ਨਹੀਂ ਦਿੰਦਾ ਚੰਡੀਗੜ੍ਹ ਦਾ ‘ਸਮਾਰਟ ਸਿਟੀ ਮਿਸ਼ਨ’

3 ਸਾਲਾਂ ਬਾਅਦ ਵੀ ਕਿਤੇ ਵਿਖਾਈ ਨਹੀਂ ਦਿੰਦਾ ਚੰਡੀਗੜ੍ਹ ਦਾ ‘ਸਮਾਰਟ ਸਿਟੀ ਮਿਸ਼ਨ’

ਕੇਂਦਰ ਸਰਕਾਰ ਨੇ ਸਾਲ 2016 ’ਚ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ‘ਸਮਾਰਟ ਸਿਟੀ’ ਬਣਾਉਣ ਦਾ ਐਲਾਨ ਕੀਤਾ ਸੀ ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਚੰਡੀਗੜ੍ਹ ਦਾ ‘ਸਮਾਰਟ ਸਿਟੀ ਮਿਸ਼ਨ’ ਕਿਤੇ ਨੇੜੇ–ਤੇੜੇ ਵਿਖਾਈ ਨਹੀਂ ਦਿੰਦਾ। ਇਸ ਦੇ ਸਾਰੇ ਹੀ ਪ੍ਰੋਜੈਕਟ ਹਾਲੇ ਟੈਂਡਰ ਮੰਗੇ ਜਾਂ ਭਰੇ ਜਾਣ ਦੇ ਪੜਾਵਾਂ ਉੱਤੇ ਚੱਲ ਰਹੇ ਹਨ। ਇਸ ਦੇ ਨਾਲ ਹੀ ਕੁੱਲ ਨਿਵੇਸ਼ ਖ਼ਰਚ 80% ਤੱਕ ਘਟਾ ਦਿੱਤਾ ਗਿਆ ਹੈ।

 

 

ਦੇਸ਼ ਦੀ ਵੰਡ ਤੋਂ ਬਾਅਦ ਚੰਡੀਗੜ੍ਹ ਕਿਉਂਕਿ ਭਾਰਤ ਦਾ ਪਹਿਲਾ ਯੋਜਨਾਬੱਧ ਸ਼ਹਿਰ ਸੀ, ਇਸ ਲਈ ਆਧੁਨਿਕਤਾ ਦੀ ਧਾਰਨਾ ਤਾਂ ਇਸ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਹੈ। 60 ਸਾਲਾਂ ਤੋਂ ਬਾਅਦ ਹੁਣ ਕਿਉਂਕਿ ਚੰਡੀਗੜ੍ਹ ਦੀ ਆਬਾਦੀ ਵਧਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਤੇ ਹਰਿਆਣਾ ਦੇ ਇਸ ਰਾਜਧਾਨੀ–ਸ਼ਹਿਰ ਦੇ ਵਸੀਲਿਆਂ ਉੱਤੇ ਵੀ ਬੋਝ ਵਧਦਾ ਜਾ ਰਿਹਾ ਹੈ।
 

 

ਚੰਡੀਗੜ੍ਹ ਨੂੰ ‘ਸਮਾਰਟ ਸਿਟੀ’ ਬਣਾਉਣ ਲਈ ਇੱਥੇ ਪਾਣੀ ਦੀ ਸਪਲਾਈ 24 ਘੰਟੇ ਚਾਲੂ ਰੱਖਣੀ ਹੋਵੇਗੀ, ਡੱਡੂਮਾਜਰਾ ਇਲਾਕੇ ਵਿੱਚ ਲੱਗੇ ਕੂੜਾ–ਕਰਕਟ ਦੇ 5 ਲੱਖ ਟਨ ਵਜ਼ਨੀ ਢੇਰ ਨੂੰ ਹਟਾਉਣਾ ਹੋਵੇਗਾ ਅਤੇ ਈ–ਗਵਰਨੈਂਸ ਸਿਸਟਮ ਲਾਗੂ ਕਰਨਾ ਹੋਵੇਗਾ ਪਰ ਇਨ੍ਹਾਂ ਵਿੱਚੋਂ ਕੋਈ ਵੀ ਪ੍ਰੋਜੈਕਟ ਸ਼ੁਰੂ ਨਹੀਂ ਹੋ ਸਕਿਆ।

 

 

ਹਾਲੇ ਤੱਕ ਸਿਰਫ਼ ਇਨ੍ਹਾਂ ਪ੍ਰੋਜੈਕਟਾਂ ਦੀ ਵਿਵਹਾਰਕਤਾ ਦੇ ਅਧਿਐਨ ਹੀ ਚੱਲ ਰਹੇ ਹਨ, ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ ਤਿਆਰ ਕੀਤੇ ਜਾਣ ਦਾ ਸਿਲਸਿਲਾ ਚੱਲ ਰਿਹਾ ਹੈ। ਇਹ ਪ੍ਰੋਜੈਕਟ ਹਾਲੇ ਟੈਂਡਰ ਦਸਤਾਵੇਜ਼ਾਂ ਵਿੱਚੋਂ ਹੀ ਨਹੀਂ ਨਿੱਕਲ ਸਕੇ ਅਤੇ ਅਧਿਕਾਰੀਆਂ ਤੋਂ ਉਨ੍ਹਾਂ ਦੀਆਂ ਪ੍ਰਵਾਨਗੀਆਂ ਲਈਆਂ ਜਾ ਰਹੀਆਂ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਨੇ ਇਸ ਸਭ ਨੂੰ ਅਮਲੀ ਰੂਪ ਦੇਣ ਲਈ ‘ਚੰਡੀਗੜ੍ਹ ਸਮਾਰਟ ਸਿਟੀ ਲਿਮਿਟੇਡ’ (CSCL) ਦੀ ਸਥਾਪਨਾ ਵੀ ਕੀਤੀ ਹੋਈ ਹੈ।

 

 

ਪਰ ਪਿਛਲੇ ਸਾਲ ਤੱਕ ਪ੍ਰੋਜੈਕਟ ਦਾ ਦਫ਼ਤਰ, ਤਕਨੀਕੀ ਤੇ ਪ੍ਰਬੰਧਕੀ ਸਟਾਫ਼ ਦੀ ਭਰਤੀ ਦੇ ਕੰਮ ਹੀ ਨਹੀਂ ਨਿੱਬੜੇ ਸਨ।

 

[ ਇਸ ਤੋਂ ਅੱਗੇ ਪੜ੍ਹਨ ਲਈ ਇੱਥੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh s Smart City Mission is nowhere even after 3 years