ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਫ਼ਿਊ ’ਚ ਇੱਕ ਵਕਤ ਦੀ ਰੋਟੀ ਮਸਾਂ ਮਿਲ ਰਹੀ ਹੈ ਚੰਡੀਗੜ੍ਹ ਦੇ ਕੁਝ ਗ਼ਰੀਬ ਪਰਿਵਾਰਾਂ ਨੂੰ

ਕਰਫ਼ਿਊ ’ਚ ਇੱਕ ਵਕਤ ਦੀ ਰੋਟੀ ਮਸਾਂ ਮਿਲ ਰਹੀ ਹੈ ਚੰਡੀਗੜ੍ਹ ਦੇ ਕੁਝ ਗ਼ਰੀਬ ਪਰਿਵਾਰਾਂ ਨੂੰ

ਕੋਰੋਨਾ–ਕਰਫ਼ਿਊ ਤੇ ਲੌਕਡਾਊਨ ਦੀਆਂ ਰੋਕਾਂ ਕਾਰਨ ਮਿਹਨਤ–ਮਜ਼ਦੂਰੀ ਤੇ ਛੋਟਾ–ਮੋਟਾ ਕੰਮ–ਧੰਦਾ ਕਰਨ ਵਾਲੇ ਲੋਕ ਆਪੋ–ਆਪਣੇ ਘਰਾਂ ਅੰਦਰ ਕੈਦ ਹਨ। ਇਨ੍ਹਾਂ ਵਿੱਚੋਂ ਬਹੁਤੇ ਲੋਕ ਬਸਤੀਆਂ ’ਚ ਰਹਿੰਦੇ ਹਨ। ਜਿਵੇਂ ਹੀ ਇਨ੍ਹਾਂ ਬਸਤੀਆਂ ਦੁਆਲੇ ਧਾਰਮਿਕ ਸੰਸਥਾਵਾਂ ਦੇ ਲੋਕ ਖਾਣਾ ਲੈ ਕੇ ਪੁੱਜਦੇ ਹਨ, ਇਹ ਸਭ ਲੋੜਵੰਦ ਲੋਕ ਸੜਕਾਂ ’ਤੇ ਜਮ੍ਹਾ ਹੋ ਜਾਂਦੇ ਹਨ।

 

 

ਕਰਫ਼ਿਊ ਕਾਰਨ ਕਿਤੇ ਕੋਈ ਕੰਮ ਨਹੀਂ ਹੈ। ਸਭ ਦਿਹਾੜੀਦਾਰ ਬੇਰੁਜ਼ਗਾਰ ਹੋਏ ਬੈਠੇ ਹਨ। ਉੱਧਰ ਵਿਸ਼ਵ ਬੈਂਕ ਦੀ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਕੋਰੋਨਾ–ਲੌਕਡਾਊਨ ਕਾਰਨ 110 ਲੱਖ ਨਵੇਂ ਲੋਕ ਏਸ਼ੀਆ ’ਚ ਗ਼ਰੀਬ ਹੋ ਜਾਣਗੇ। ਹੁਣ ਘਰਾਂ ਅੰਦਰ ਕੈਦ ਲੋਕਾਂ ਨੂੰ ਰੁਜ਼ਗਾਰ ਦੀ ਨਹੀਂ, ਦੋ ਵਕਤ ਦੀ ਰੋਟੀ ਦੀ ਭਾਲ਼ ਹੈ।

 

 

60 ਸਾਲਾ ਸ੍ਰੀਮਤੀ ਬਾਲਾ ਕਰਫ਼ਿਊ ਲੱਗਣ ਤੋਂ ਪਹਿਲਾਂ ਘਰਾਂ ’ਚ ਬਰਤਨ ਸਾਫ਼ ਕਰਨ ਦਾ ਕੰਮ ਕਰਦੇ ਸਨ ਪਰ ਕਰਫ਼ਿਊ ਕਾਰਨ ਉਹ ਬੇਰੁਜ਼ਗਾਰ ਹੋ ਗਏ ਹਨ। ‘ਇੰਡੀਆ ਟੂਡੇ’ ਅਤੇ ‘ਆਜ ਤੱਕ’ ਦੀ ਰਿਪੋਰਟ ਮੁਤਾਬਕ ਘਰ ਦੇ ਤਿੰਨ ਹੋਰ ਮੈਂਬਰ ਹਨ, ਜਿਨ੍ਹਾਂ ਕੋਲ ਨਾ ਤਾਂ ਕੰਮ ਹੈ ਤੇ ਨਾ ਹੀ ਖਾਣ ਲਈ ਰੋਟੀ।

 

 

ਸ੍ਰੀਮਤੀ ਬਾਲਾ ਦਾਨ ’ਚ ਮਿਲਣ ਵਾਲੇ ਖਾਣ ਦੇ ਇੱਕ ਪੈਕੇਟ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਇਸ ਨਾਲ ਸਿਰਫ਼ ਇੱਕ ਵਿਅਕਤੀ ਦਾ ਹੀ ਢਿੱਡ ਭਰ ਸਕਦਾ ਹੈ ਤੇ ਘਰ ’ਚ ਤਿੰਨ ਹੋਰ ਮੈਂਬਰ ਭੁੱਖੇ ਹਨ।

 

 

ਸ੍ਰੀਮਤੀ ਬਾਲਾ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਗ਼ਰੀਬ ਲੋਕਾਂ ਲਈ ਸ਼ੁਰੂ ਕੀਤੇ ਗਏ ਰਾਹਤ ਕਾਰਜਾਂ ਨੂੰ ਮਹਿਜ਼ ਇੱਕ ਦਿਖਾਵਾ ਦੱਸਦੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਕਾਲੋਨੀ ’ਚ ਦਰਜਨਾਂ ਅਜਿਹੇ ਪਰਿਵਾਰ ਹਨ, ਜੋ ਸਿਰਫ਼ ਇੱਕ ਵਕਤ ਦੇ ਖਾਣੇ ਤੇ ਜ਼ਿੰਦਾ ਹਨ।

 

 

ਸ੍ਰੀਮਤੀ ਬਾਲਾ ਵਾਂਗ ਨਾਥਪੰਥੀ ਭਾਈਚਾਰੇ ਦੇ ਰਾਮ–ਗਊ ਪਾਲਣ ਵਾਲੇ ਪਰਿਵਾਰ ਵੀ ਕਰਫ਼ਿਊ ਤੇ ਲੌਕਡਾਊਨ ਦੀ ਮਾਰ ਝੱਲ ਰਹੇ ਹਨ। ਇਹ ਲੋਕ ਮੂਲ ਰੂਪ ’ਚ ਮਹਾਰਾਸ਼ਟਰ ਤੋਂ ਆਏ ਹਨ ਤੇ ਰਾਮ–ਗਊਆਂ ਨਾਲ ਖਾਨਾਬਦੋਸ਼ ਜ਼ਿੰਦਗੀ ਬਤੀਤ ਕਰਦੇ ਹਨ ਪਰ ਜਦ ਤੋਂ ਚੰਡੀਗੜ੍ਹ ’ਚ ਕਰਫ਼ਿਊ ਲੱਗਿਆ ਹੈ, ਨਾ ਤਾਂ ਉਹ ਆਪਣੀਆਂ ਗਊਆਂ ਲਈ ਚਾਰਾ ਤੇ ਨਾ ਹੀ ਖੁਦ ਲਈ ਖਾਣਾ ਹਾਸਲ ਕਰ ਸਕ ਰਹੇ ਹਨ।

 

 

ਇਹ ਪਰਿਵਾਰ ਇਸ ਵੇਲੇ ਕੁਝ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੇ ਗਏ ਖਾਣੇ ’ਤੇ ਹੀ ਨਿਰਭਰ ਹਨ। ਪਰ ਉਨ੍ਹਾਂ ਸਾਹਮਣੇ ਵੱਡੀ ਸਮੱਸਿਆ ਆਪਣੀਆਂ ਗਊਆਂ ਲਈ ਚਾਰਾ ਹਾਸਲ ਕਰਨ ਦੀ ਵੀ ਹੈ। ਪੁਲਿਸ ਉਨ੍ਹਾਂ ਨੂੰ ਸੜਕਾਂ ਉੱਤੇ ਆਉਣ ਨਹੀਂ ਦਿੰਦੀ। ਇਸੇ ਲਈ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ’ਚ ਬਤੀਤ ਹੋ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh s some poor families taking food only one time in a day due to Lockdown