ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ : ਪ੍ਰੇਮ ਸਬੰਧਾਂ ਦੇ ਚੱਲਦਿਆਂ ਕਲਯੁਗੀ ਮਾਂ ਨੇ ਲਈ ਬੱਚੇ ਦੀ ਜਾਨ

ਅੱਜ ਦੇ ਸਮੇਂ ਵਿੱਚ ਬਹੁਤ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਸੁਣ ਤੋਂ ਬਾਅਦ ਤੁਸੀ ਵੀ ਦੰਗ ਰਹਿ ਜਾਉਗੇ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਸੈਕਟਰ-45 'ਚ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਪ੍ਰੇਮੀ ਦੇ ਚੱਕਰ 'ਚ ਆਪਣੇ ਹੀ ਬੱਚੇ ਦੀ ਜਾਨ ਲੈ ਲਈ।

 


 

ਜਾਣਕਾਰੀ ਮੁਤਾਬਿਕ ਰੂਪਾ ਨਾਂ ਦੀ ਔਰਤ ਜੋ ਸੈਕਟਰ-45 ਬੁੜੈਲ 'ਚ ਆਪਣੇ ਪਤੀ ਅਤੇ ਢਾਈ ਸਾਲਾ ਬੱਚੇ ਨਾਲ ਮਕਾਨ ਨੰਬਰ-1658 'ਚ ਰਹਿੰਦੀ ਸੀ, ਨੇ ਆਪਣੇ ਬੱਚੇ ਨੂੰ ਬੈੱਡ 'ਚ ਬੰਦ ਕਰ ਦਿੱਤਾ ਅਤੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਐਤਵਾਰ ਰਾਤ 8.30 ਕੁ ਵਜੇ ਜਦੋਂ ਬੱਚੇ ਦਾ ਪਿਤਾ ਦਸ਼ਰਥ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਨੂੰ ਘਰ 'ਚ ਕੋਈ ਨਾ ਮਿਲਿਆ। ਦਸ਼ਰਥ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ।
 

ਉਸ ਨੇ ਰੂਪਾ ਨੂੰ ਫੋਨ ਕਰਕੇ ਉਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬੱਚਾ ਬੈੱਡ 'ਚ ਬੰਦ ਹੈ। ਉਸ ਨੇ ਜਿਵੇਂ ਹੀ ਬੈੱਡ ਦਾ ਬਾਕਸ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੈਕਟਰ-34 ਥਾਣਾ ਪੁਲਿਸ ਨੇ ਬੱਚੇ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਬੱਚੇ ਦੇ ਪਿਤਾ ਦੇ ਬਿਆਨਾਂ 'ਤੇ ਰੂਪਾ 'ਤੇ ਮਾਮਲਾ ਦਰਜ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Sector 45 mother killed the child for her love affair