ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੰਡੀਗੜ੍ਹ ਦੇ ਸਬ–ਇੰਸਪੈਕਟਰ ਵੱਲੋਂ ਪੁਲਿਸ ਥਾਣੇ ਦੀ ਤੀਜੀ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ

​​​​​​​ਚੰਡੀਗੜ੍ਹ ਦੇ ਸਬ–ਇੰਸਪੈਕਟਰ ਵੱਲੋਂ ਪੁਲਿਸ ਥਾਣੇ ਦੀ ਤੀਜੀ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ

ਚੰਡੀਗੜ੍ਹ ਪੁਲਿਸ ਦੇ ਇੱਕ ਸਬ–ਇੰਸਪੈਕਟਰ (SI) ਗੁਲਜ਼ਾਰ ਸਿੰਘ ਨੇ ਅੱਜ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਗੁਲਜ਼ਾਰ ਸਿੰਘ ਨੇ ਪੁਲਿਸ ਥਾਣੇ ਦੀ ਤੀਜੀ ਮੰਜ਼ਿਲ ਤੋਂ ਛਾਲ਼ ਮਾਰ ਕੇ ਆਪਣੀ ਜੀਵਨ–ਲੀਲਾ ਸਮਾਪਤ ਕੀਤੀ।

 

 

ਚੰਡੀਗੜ੍ਹ ਸੈਕਟਰ–19 ਦੇ ਪੁਲਿਸ ਥਾਣੇ ਵਿੱਚ ਬਹੁਤ ਉੱਚੀ ‘ਧੜਾਮ’ ਦੀ ਆਵਾਜ਼ ਸੁਣ ਕੇ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਬੈਡਮਿੰਟਨ ਕੋਰਟ ਵਾਲੇ ਪਾਸੇ ਭੱਜੇ। ਉੱਥੇ ਗੁਲਜ਼ਾਰ ਸਿੰਘ ਦੀ ਲਾਸ਼ ਪਈ ਸੀ ਤੇ ਉਸ ਦੇ ਸਿਰ ਵਿੱਚੋਂ ਖ਼ੂਨ ਵਗ ਰਿਹਾ ਸੀ।

 

 

ਇਸੇ ਪੁਲਿਸ ਥਾਣੇ ਦੇ ਠੀਕ ਸਾਹਮਣੇ ਬੈਡਮਿੰਟਨ ਕੋਰਟ ਸਥਿਤ ਹੈ। ਸਬ–ਇੰਸਪੈਕਟਰ ਗੁਲਜ਼ਾਰ ਸਿੰਘ ਨੂੰ ਤੁਰੰਤ ਪੀਜੀਆਈ ਲਿਜਾਂਦਾ ਗਿਆ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

 

 

ਪੁਲਿਸ ਹੁਣ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ। ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖ਼ਰ ਕਿਹੜੇ ਕਾਰਨਾਂ ਕਰ ਕੇ ਸ੍ਰੀ ਗੁਲਜ਼ਾਰ ਸਿੰਘ ਨੂੰ ਖ਼ੁਦਕੁਸ਼ੀ ਕਰਨ ਜਿਹਾ ਵੱਡਾ ਕਦਮ ਚੁੱਕਣਾ ਪਿਆ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Sub-Inspector Commits Suicide by jumping 3rd Floor of Police Station