ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ : ਪੀਜੀ ਦੀ ਇਮਾਰਤ ਨੂੰ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ

ਚੰਡੀਗੜ੍ਹ ਸੈਕਟਰ 32 ਦੇ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਅਨੁਸਾਰ ਘਰ ਵਿੱਚ ਪੀਜੀ ਖੋਲ੍ਹਿਆ ਗਿਆ ਸੀ। ਅੱਗ ਲੱਗਣ ਉਪਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪੁੱਜੀਆਂ। 

 

ਹਾਦਸੇ ਵਿੱਚ ਤਿੰਨ ਲੜਕੀਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਲੜਕੀਆਂ ਇੱਕਠੀਆਂ ਇੱਕੋ ਕਮਰੇ ਵਿੱਚ ਪੀਜੀ ਰਹਿੰਦੀਆਂ ਸਨ। ਲੜਕੀਆਂ ਦੀ ਉਮਰ 17 ਤੋਂ 22 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਤਿੰਨੋਂ ਲੜਕੀਆਂ ਬੁਰੀ ਤਰ੍ਹਾਂ ਝੁਲਸ ਗਈਆਂ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। 

 

ਹਾਦਸੇ ਸਮੇਂ ਜ਼ਿਆਦਾਤਰ ਲੜਕੀਆਂ ਪੀਜੀ ਤੋਂ ਬਾਹਰ ਸਨ ਅਤੇ 20 ਤੋਂ 25 ਲੜਕੀਆਂ ਪੀਜੀ ਵਿਖੇ ਰਹਿੰਦੀਆਂ ਸਨ।  

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹੋਰ ਜਾਣਕਾਰੀ ਦੀ ਅਜੇ ਉਡੀਕ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh: Three girls killed in PG building fire