ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਯੂਨੀਵਰਸਿਟੀ ਬਣੀ ਪੰਜਾਬ ਦੀ ਪਹਿਲੀ ਸਟੇਟ ਪ੍ਰਾਈਵੇਟ ਯੂਨੀਵਰਸਿਟੀ

ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਮਿਆਰ ਆਧਾਰਿਤ ਦਰਜਾਬੰਦੀ ਕਰਨ ਵਾਲੇ ਕੌਮੀ ਅਦਾਰੇ ਨੈਕ ( ਨੈਸ਼ਨਲ ਅਸੈਸਮੈਂਟ ਐਂਡ ਅਕਰੈਡਟੀਏਸ਼ਨ ਕੌਂਸਲ) ਨੇ ਚੰਡੀਗੜ ਯੂਨੀਵਰਸਿਟੀ ਘੜੂੰਆਂ ਨੂੰ + ਗਰੇਡ ਦੀ ਸੰਸਥਾ ਦਾ ਦਰਜਾ ਦਿੱਤਾ ਹੈ ਸਾਲ 2012 ਵਿੱਚ ਸਥਾਪਤ ਹੋਈ ਚੰਡੀਗੜ ਯੂਨੀਵਰਸਿਟੀ ਕੇਵਲ 7 ਸਾਲ ਦੇ ਅਰਸੇ ਦੌਰਾਨ ਹੀ ਇਹ ਮੁਕਾਮ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਸੰਸਥਾ ਬਣ ਗਈ ਹੈਨੈਕ ਤੋਂ ਉੱਚ ਸ਼੍ਰੇਣੀ ਦਾ ਦਰਜਾ ਹਾਸਲ ਕਰਨ ਵਾਲੀ ਇਹ ਪੰਜਾਬ ਦੀ ਪਹਿਲੀ ਸਟੇਟ ਪ੍ਰਾਈਵੇਟ ਯੂਨੀਵਰਸਿਟੀ ਹੈ

 

ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਰਸਿਟੀ ਦੇ ਚਾਂਸਲਰ . ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਨੈਕ ਵੱਲੋਂ 4 ਵਿੱਚੋਂ 3.28 ਅੰਕਾਂ ਦੇ ਅਧਾਰ ਤੇ ਚੰਡੀਗੜ ਯੂਨੀਵਰਸਿਟੀ ਨੂੰ + ਗਰੇਡ ਦੀ ਸੰਸਥਾ ਦੀ ਦਰਜਾ ਦਿੱਤਾ ਗਿਆ ਹੈ। ਇਸ ਮੌਕੇ ਵਰਸਿਟੀ ਦੇ ਐਗਜੀਕਿਊਟਿਵ ਡਾਇਰੈਕਟਰ ਡਾ. ਸਤਬੀਰ ਸਿੰਘ ਸਹਿਗਲ ਅਤੇ ਡਾਇਰੈਕਟਰ ਕਾਰਪੋਰੇਟ ਰਿਲੇਸ਼ਨ ਮਿਸ ਹਿਮਾਨੀ ਸੂਦ ਵੀ ਉਹਨਾਂ ਦੇ ਨਾਲ ਸਨ।

 

ਸੰਧੂ ਨੇ ਦੱਸਿਆ ਕਿ ਆਧੁਨਿਕ ਅਕਾਦਮਿਕ ਮਾਡਲ , ਰੀਸਰਚ, ਵਿੱਦਿਅਕ ਪ੍ਰਬੰਧਾਂ, ਅੰਤਰਰਾਸ਼ਟਰੀ ਅਤੇ ਇੰਡਸਟਰੀ ਗਠਜੋੜਾਂ, ਵਿਦਿਆਰਥੀ ਪਲੇਸਮੈਂਟਾਂ, ਖੇਡ ਅਤੇ ਸੱਭਿਆਚਾਰਿਕ ਖੇਤਰ ਦੀਆਂ ਪ੍ਰਾਪਤੀਆਂ ਦੇ ਵਿਆਪਕ ਮੁਲਾਂਕਣ ਦੇ ਆਧਾਰ ਤੇ ਇਹ ਉਚਕੋਟੀ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਹੈ

 

ਉਹਨਾਂ ਆਖਿਆ ਕਿ ਵਰਸਿਟੀ ਵੱਲੋਂ ਵਿਸ਼ਵਪੱਧਰੀ ਤੇ ਸਮੇਂ ਦੇ ਹਾਣ ਦਾ ਫਲੈਕਸੀਬਲ ਅਕਾਦਮਿਕ ਮਾਡਲ ਅਪਣਾਇਆ ਗਿਆ ਹੈ ਜਿਸ ਦੇ ਫਲਸਰੂਪ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਰ ਖੇਤਰ ਵਿੱਚ ਰਿਕਾਰਡ ਕਾਇਮ ਕੀਤੇ ਗਏ। ਤਿੰਨ ਸਾਲ ਦੇ ਅਰਸੇ ਵਿੱਚ 400 ਤੋਂ ਵੱਧ ਪੇਟੈਂਟ ਫਾਈਲ ਕਰਨਾ, ਖੇਡ ਖੇਤਰ ਵਿੱਚ ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਤਮਗੇ ਹਾਸਲ ਕਰਨਾ, ਕੌਮੀ ਸੱਭਿਆਚਾਰਕ ਮੰਚ ਤੇ ਲਗਾਤਾਰ ਤਿੰਨ ਸਾਲ ਚੈਂਪੀਅਨ ਬਣਨਾ, 250 ਤੋਂ ਵੱਧ ਵਿਸ਼ਵ ਯੂਨੀਵਰਸਿਟੀਆਂ ਨਾਲ ਗਠਜੋੜ ਕਰਨਾ, ਇੱਕ ਸਾਲ ਵਿੱਚ ਹੀ 627 ਬਹੁਕੌਮੀ ਕੰਪਨੀਆਂ ਦਾ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਆਉਣਾ ਨੈਕ ਤੋਂ + ਗਰੇਡ ਦਿਵਾਉਣ ਲਈ ਕਾਰਗਰ ਸਿੱਧ ਹੋਇਆ ਹੈ।

 

ਉਨਾਂ ਦੱਸਿਆ ਕਿ ਵਰਸਿਟੀ ਦੇ ਖਿਡਾਰੀਆਂ ਵੱਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਿਲਆਂ ਵਿਚ 86 ਤਮਗ਼ੇ ਪ੍ਰਾਪਤ ਕੀਤੇ ਹਨ ਅਤੇ ਸੱਤ ਸਾਲਾਂ ਵਿੱਚ ਵਿਦਿਆਰਥੀਆਂ ਦੇ ਚੰਗੇ ਅਕਾਦਮਿਕ ਨਤੀਜਿਆਂ ਸਦਕਾ 627 ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰੀ ਕੰਪਨੀਆਂ ਵੱਲੋਂ 6314 ਵਿਦਿਆਰਥੀਆਂ ਦੀ ਚੰਗੇ ਤਨਖ਼ਾਹ ਪੈਕੇਜਾਂ ਤੇ ਚੋਣ ਕੀਤੀ ਗਈ ਹੈ

 

ਉਹਨਾਂ ਦੱਸਿਆ ਕਿ ਸੱਭਿਆਚਾਰਕ ਵਿਭਿੰਨਤਾ ਵੀ ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ ਜਿਸ ਤਹਿਤ 30 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ 29 ਸੂਬਿਆਂ ਦੇ ਭਾਰਤੀ ਵਿਦਿਆਰਥੀ ਚੰਡੀਗੜ ਯੂਨੀਵਰਸਿਟੀ ਵਿੱਚ ਪੜਾਈ ਕਰ ਰਹੇ ਹਨ।

 

ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਥਾਪਤੀ ਦੇ 7 ਸਾਲਾਂ ਦੌਰਾਨ ਕੀਤੀ ਗਈ ਸਿਰਤੋੜ ਮਿਹਨਤ ਦਾ ਨਤੀਜਾ ਦੱਸਦਿਆਂ . ਸੰਧੂ ਨੇ ਕਿਹਾ ਕਿ ਉਸਾਰੂ ਨੀਤੀਆਂ ਅਤੇ ਬਿਹਤਰ ਟੀਮ ਹੀ ਅੱਵਲ ਨਤੀਜੇ ਲਿਆ ਸਕਦੇ ਹਨ।ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਗੁਣਾਤਮਿਕ ਤੇ ਆਧੁਨਿਕ ਸਿੱਖਿਆ ਦੇ ਕੇ ਉਨਾਂ ਨੂੰ ਵੱਖ ਵੱਖ ਖੇਤਰਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਦੇ ਕਾਬਲ ਬਣਾਇਆ ਹੈ।

 

ਉਨਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਖੇਡਾਂ, ਸਮਾਜਕ ਸੇਵਾਵਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਵੱਧ ਚੜ ਕੇ ਹਿੱਸਾ ਲੈ ਕੇ ਮਾਣ ਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਗਈ ਹਨ।


ਚਾਂਸਲਰ . ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਸ਼ੁਮਾਰ ਹੋਣ ਨਾਲ ਚੰਡੀਗੜ ਯੂਨੀਵਰਸਿਟੀ ਦੀ ਸਮਾਜਿਕ ਜ਼ੁੰਮੇਵਾਰੀ ਹੋਰ ਵੱਧ ਗਈ ਹੈ ਜਿਸ ਦੇ ਮੱਦੇਨਜ਼ਰ ਵਰਸਿਟੀ ਵੱਲੋਂ ਮਿਸ਼ਨ 2030 ਦਾ ਰਣਨੀਤਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਆਉਣ ਵਾਲੇ 10 ਸਾਲਾਂ ਦੌਰਾਨ ਚੰਡੀਗੜ ਯੂਨੀਵਰਸਿਟੀ ਨੂੰ ਵਿਸ਼ਵ ਦਰਜੇਬੰਦੀ ਵਿੱਚ ਲੈ ਕੇ ਆਉਣ ਲਈ ਸਮਰਪਿਤ ਹੋ ਕੇ ਕੰਮ ਕੀਤਾ ਜਾਵੇਗਾ

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh University becomes Punjab s first state private university