ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੰਡੀਗੜ੍ਹੀਆਂ ਨੇ ਕਿਰਨ ਖੇਰ ਨੂੰ ਚੁਣ ਕੇ ਗ਼ਲਤੀ ਕੀਤੀ: ਕੇਜਰੀਵਾਲ

ਚੰਡੀਗੜ੍ਹੀਆਂ ਨੇ ਕਿਰਨ ਖੇਰ ਨੂੰ ਚੁਣ ਕੇ ਗ਼ਲਤੀ ਕੀਤੀ: ਕੇਜਰੀਵਾਲ

ਤਸਵੀਰਾਂ: ਅਨਿਲ ਹੰਸ ਦਿਆਲ, ਹਿੰਦੁਸਤਾਨ ਟਾਈਮਜ਼

 

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅੱਜ ਖ਼ਾਸ ਤੌਰ ਉੱਤੇ ਚੰਡੀਗੜ੍ਹ ’ਚ ਇੱਕ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਉਨ੍ਹਾਂ ਰੈਲੀ ’ਚ ਮੌਜੂਦ ਚੰਡੀਗੜ੍ਹ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣ ਲਈ ‘ਆਪ’ ਦੇ ਉਮੀਦਵਾਰ ਹਰਮੋਹਨ ਧਵਨ ਨੂੰ ਵੋਟਾਂ ਪਾਉਣ।

 

 

ਸ੍ਰੀ ਕੇਜਰੀਵਾਲ ਨੇ ਆਪਣੇ ਦਿੱਲੀ ’ਚ ਕੀਤੇ ਕੰਮਾਂ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੇ ਸ੍ਰੀਮਤੀ ਕਿਰਨ ਖੇਰ ਨੂੰ ਚੁਣ ਕੇ ਬਹੁਤ ਗ਼ਲਤੀ ਕੀਤੀ ਹੈ ਕਿਉਂਕਿ ਉਹ ਕਦੇ ਵੀ ਕਿਸੇ ਨੂੰ ਇੱਥੇ ਚੰਡੀਗੜ੍ਹ ਵਿੱਚ ਨਹੀਂ, ਸਗੋਂ ਦਿੱਲੀ ’ਚ ਮਿਲਦੇ ਹਨ। ‘ਤੁਸੀਂ ਜੇ ਧਵਨ ਸਾਹਿਬ ਨੂੰ ਵੋਟਾਂ ਪਾ ਕੇ ਚੁਣੋਗੇ, ਤਾਂ ਉਹ ਤੁਹਾਂਨੂੰ ਲੋੜ ਪੈਣ ’ਤੇ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਲਈ ਮਿਲ ਤਾਂ ਲਿਆ ਕਰਨਗੇ।’

 

ਅੱਜ ਦੀ ਇਸ ਰੈਲੀ ਦੀ ਇੱਕ ਖ਼ਾਸੀਅਤ ਇਹ ਵੀ ਰਹੀ ਕਿ ਸ੍ਰੀ ਕੇਜਰੀਵਾਲ ਨੇ ਸਿਰਫ਼ ਸੱਤ ਮਿੰਟ ਹੀ ਸੰਬੋਧਨ ਕੀਤਾ। ਬਹੁਤੀਆਂ ਕੁਰਸੀਆਂ ਖ਼ਾਲੀ ਵੇਖੀਆਂ ਗਈਆਂ। ਇਸੇ ਲਈ ਇਹੋ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਕੁਰਸੀਆਂ ਖ਼ਾਲੀ ਵੇਖ ਕੇ ਹੀ ਉਨ੍ਹਾਂ ਆਪਣਾ ਭਾਸ਼ਣ ਬਹੁਤ ਜ਼ਿਆਦਾ ਸੰਖੇਪ ਰੱਖਿਆ। ਭਾਸ਼ਣ ਦੇ ਕੇ ਉਹ ਤੁਰੰਤ ਦਿੱਲੀ ਵੀ ਪਰਤ ਗਏ।

​​​​​​​ਚੰਡੀਗੜ੍ਹੀਆਂ ਨੇ ਕਿਰਨ ਖੇਰ ਨੂੰ ਚੁਣ ਕੇ ਗ਼ਲਤੀ ਕੀਤੀ: ਕੇਜਰੀਵਾਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarhians wrongly chose Kiran Kher says Kejriwal