ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦੂਮਾਜਰਾ ਦੇ ਭਾਣਜੇ `ਤੇ ਲੱਗੇ ‘ਬਲਾਤਕਾਰ ਤੇ ਲੱਖਾਂ ਦੀ ਠੱਗੀ` ਦੇ ਦੋਸ਼

ਚੰਦੂਮਾਜਰਾ ਦੇ ਭਾਣਜੇ `ਤੇ ਲੱਗੇ ‘ਬਲਾਤਕਾਰ ਤੇ ਲੱਖਾਂ ਦੀ ਠੱਗੀ` ਦੇ ਦੋਸ਼

ਸ਼੍ਰੋਮਣੀ ਅਕਾਲੀ ਦਲ ਦੇ ਐੱਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲ ਵਿਰੁੱਧ ਇੱਕ ਔਰਤ ਨਾਲ ਬਲਾਤਕਾਰ ਅਤੇ ਉਸੇ ਨਾਲ ਲੱਖਾਂ ਦੀ ਕਥਿਤ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਹਨ। ਔਰਤ ਘਨੌਰ ਹਲਕੇ ਦੀ ਹੈ ਤੇ ਉਸ ਨੇ ਦੋਸ਼ ਲਾਇਆ ਹੈ ਕਿ ਪਟਿਆਲਾ ਖਾਦੀ ਬੋਰਡ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ‘ਜ਼ਮੀਨ ਦੇ ਇੱਕ ਮਾਮਲੇ `ਚ ਉਸ ਨਾਲ ਠੱਗੀ ਮਾਰੀ ਹੈ।` ਉਸੇ ਔਰਤ ਨੇ ਬਘੌਰਾ ਪਿੰਡ ਦੇ ਸਾਬਕਾ ਸਰਪੰਚ ਜਸਵੀਰ ਸਿੰਘ `ਤੇ ਵੀ ਜਬਰ-ਜਨਾਹ ਦੇ ਦੋਸ਼ ਲਾਏ ਹਨ। ਪਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਸਭ ਸਿਆਸੀ ਹਿਤਾਂ ਤੋਂ ਪ੍ਰੇਰਿਤ ਦੱਸਿਆ ਹੈ।


ਪੁਲਿਸ ਨੇ ਹਰਵਿੰਦਰ ਸਿੰਘ ਹਰਪਾਲਪੁਰ ਵਿਰੁੱਧ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕਰ ਲਿਆ ਹੈ। 


ਪ੍ਰੋ. ਚੰਦੂਮਾਜਰਾ ਨੇ ਦਾਅਵਾ ਕੀਤਾ ਹੈ ਕਿ ਉਹ ਔਰਤ ਜਾਣਬੁੱਝ ਕੇ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਇਲਜ਼ਾਮ ਲਾ ਰਹੀ ਹੈ; ਜਦ ਕਿ ਗ਼ਲਤੀ ਉਸ ਔਰਤ ਦੀ ਹੈ ਕਿਉਂਕਿ ‘ਮੇਰੇ ਭਾਣਜੇ ਨੇ ਤਾਂ ਬਿਆਨਾ ਦੇ ਦਿੱਤਾ ਸੀ ਪਰ ਬਾਅਦ `ਚ ਉਹ ਔਰਤ ਮੁੱਕਰ ਗਈ ਤੇ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ। ਜਦੋਂ ਉਸ ਔਰਤ ਤੋਂ ਬਿਆਨੇ ਦੀ ਰਕਮ ਮੰਗੀ ਗਈ, ਤਾਂ ਉਸ ਨੇ ਉਲਟਾ ਕੇਸ ਹੀ ਕਰ ਦਿੱਤਾ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandumajra nephew facing rape and fraud cases