ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਮਾਮਲੇ ’ਚ ਚੰਦੂਮਾਜਰਾ ਦਾ ਭਾਣਜਾ ਗ੍ਰਿਫ਼ਤਾਰ, ਅਕਾਲੀਆਂ ਨੇ ਥਾਣਾ ਘੇਰਿਆ

ਸਾਂਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਵੀਰਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਰਵਿੰਦਰ ਖਿਲਾ਼ਫ ਕੁਝ ਦਿਨ ਪਹਿਲਾਂ ਘਨੌਰ ਦੀ ਰਹਿਣ ਵਾਲੀ ਇੱਕ ਔਰਤ ਦੀ ਸਿ਼ਕਾਇਤ ਤੇ ਪੁਲਿਸ ਨੇ ਬਲਾਤਕਾਰ ਦੇ ਦੋਸ਼ ਚ ਕੇਸ ਦਰਜ ਕੀਤਾ ਸੀ।

 

ਇਸ ਮਾਮਲੇ ਚ ਦੋ ਲੋਕ ਹੋਰ ਨਾਮਜ਼ਦ ਹਨ। ਹਰਵਿੰਦਰ ਦੀ ਗ੍ਰਿਫਤਾਰੀ ਖਿਲਾਫ ਅਕਾਲੀਆਂ ਨੇ ਘਨੌਰ ਥਾਣੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਤੇ ਇਸਨੂੰ ਕੈਪਟਨ ਸਰਕਾਰ ਦਾ ਧੱਕਾ ਕਰਾਰ ਦਿੱਤਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਪੰਜਾਬ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਦੋ ਹੋਰਨਾਂ ਖਿਲਾਫ਼ 2 ਨਵੰਬਰ ਨੂੰ ਘਨੌਰ ਥਾਣੇ ਚ ਬਲਾਤਕਾਰ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਣਯੋਗ ਹੈ ਕਿ ਇੱਕ 40 ਸਾਲਾਂ ਔਰਤ ਨੇ ਬਲਾਤਕਾਰ ਕਰਨ ਅਤੇ ਧੋਖਾ ਦੇਣ ਦਾ ਦੋਸ਼ ਲਗਾਇਆ ਸੀ। ਕੇਸ ਦਰਜ ਹੋਣ ਮਗਰੋਂ ਔਰਤ ਨੇ ਹਰਵਿੰਦਰ ਸਿੰਘ ਤੇ ਪੀੜਤ ਔਰਤ ਅਤੇ ਉਸਦੇ ਬੱਚੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਵੀ ਲਗਾਏ ਸਨ। ਪੁਲਿਸ ਦਾ ਕਹਿਣਾ ਹੈ ਕਿ ਹਰਵਿੰਦਰ ਸਿੰਘ ਨੇ ਖੁੱਦ ਨੂੰ ਬੇਕਸੂਰ ਦੱਸਦਿਆਂ ਮਾਮਲੇ ਦੀ ਜਾਂਚ ਲਈ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandumajras nephew arrested in rape case Akalis surrounded by police