ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਨਰ ਸਿਖਲਾਈ ਸਕੀਮਾਂ ਦੇ ਪ੍ਰਚਾਰ ਲਈ ਚੰਨੀ ਨੇ 4 ਵੈਨਾਂ ਕੀਤੀਆਂ ਰਵਾਨਾ

----ਕਜ਼ਾਨ ਰੂਸ, ਵਿਖੇ ਹੋਏ ਵਿਸ਼ਵ ਹੁਨਰ-2019 ਚ ਭਾਗ ਲੈਣ ਵਾਲੇ ਨੋਜਵਾਨਾਂ ਦਾ ਕੀਤਾ ਸਨਮਾਨ-----

 

ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚਾਰ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।

 

 

ਚੰਨੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਮਿਸ਼ਨ ਅਧੀਨ ਚਲਾਈਆਂ ਜਾਂਦੀਆਂ ਹੁਨਰ ਵਿਕਾਸ ਸਕੀਮਾਂ ਨੂੰ ਵੱਖ-ਵੱਖ ਪ੍ਰਚਾਰ ਮਾਧਿਅਮਾਂ ਰਾਹੀਂ ਨੌਜਵਾਨਾਂ ਤੱਕ ਪਹੁੰਚਾਇਆ ਜਾਵੇਗਾ। ਇਹ ਵੈਨਾਂ ਡੀ.ਡੀ.ਓ.ਜੀ.ਕੇ.ਵਾਈ, ਪੀ.ਐਮ.ਕੇ.ਵੀ.ਵਾਈ-2 ਅਤੇ ਐਨ.ਯੂ.ਐਲ.ਐਮ. ਸਕੀਮ ਅਧੀਨ ਪੀ.ਆਈ.ਏ. ਸ਼ਿਵ ਐਜੂਕੇਸ਼ਨ ਸੋਸਾਇਟੀ ਦੇ ਸਹਿਯੋਗ ਨਾਲ ਚਲਾਈਆਂ ਗਈਆਂ ਹਨ। ਇਹ ਵੈਨਾਂ ਪਿੰਡਾਂ ਚ ਨੌਜਵਨਾਂ ਨੌਜਵਾਨਾਂ ਨੂੰ ਵੱਖ ਵੱਖ ਸਕੀਮਾਂ ਪ੍ਰਤੀ ਜਾਣਕਾਰੀ ਦੇਣਗੀਆਂ ਅਤੇ ਹੁਨਰ ਵਿਕਾਸ ਸਿਖਲਾਈ ਲਈ ਰਜਿਸਟਰੇਸ਼ਨ ਕਰਵਾਉਣ ਵਿਚ ਸਹਾਈ ਹੋਣਗੀਆਂ ਅਤੇ ਨੌਜ਼ਵਾਨ ਇਹਨਾਂ ਵੈਨਾਂ ਰਾਹੀਂ ਪੰਜੀਕਰਣ ਕੇਂਦਰ `ਤੇ ਅਸਾਨੀ ਨਾਲ ਪਹੁੰਚ ਸਕਣਗੇ।

 

ਚੰਨੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਮਿਸ਼ਨ ਰਾਹੀਂ ਹੁਨਰ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਵੱਖ ਵੱਖ ਪ੍ਰਚਾਰ ਮਾਧਿਅਮਾਂ ਟੀ.ਵੀ, ਰੇਡੀਓ, ਪ੍ਰਿੰਟ, ਸੋਸ਼ਲ ਮੀਡੀਆ ਅਤੇ ਆਉਟਡੋਰ ਮੀਡੀਆ ਰਾਹੀਂ ਸੂਬੇ ਭਰ ਵਿਚ ਜਾਗਰੂਕਤਾ ਮੁਹਿੰਮ ਨਵੰਬਰ ਮਹੀਨੇ ਤੋਂ ਸ਼ੂਰੂ ਕੀਤੀ ਜਾਵੇਗੀ।

 

ਉਨਾਂ ਕਿਹਾ ਕਿ ਹੁਨਰ ਵਿਕਾਸ ਕੇਂਦਰ ਅਤੇ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਵੀ ਨੌਜਵਾਨਾਂ ਨੂੰ ਹੁਨਰ ਸਿਖਲਾਈ ਲਈ ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਮਿਸ਼ਨ ਅਧੀਨ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਤਾਂ ਜੋ ਨੌਜ਼ਵਾਨ ਵੱਧ ਤੋਂ ਵੱਧ ਇੰਨਾਂ ਸਕੀਮਾਂ ਦਾ ਲਾਭ ਉਠਾ ਕੇ ਰੋਜ਼ਗਾਰ ਹਾਸਿਲ ਕਰ ਸਕਣ।

 

ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਨੇ ਕਜ਼ਾਨ ਰੂਸ ਵਿਖੇ ਹੋਏ ਵਿਸ਼ਵ ਹੁਨਰ-2019 ਵਿੱਚ ਭਾਗ ਲੈਣ ਵਾਲੇ ਨੋਜਵਾਨਾਂ ਨੂੰ ਉਤਸ਼ਤਹਿਤ ਕਰਨ ਲਈ ਵਿਸੇਸ਼ ਤੌਰ `ਤੇ ਸਨਮਾਨਿਤ ਕੀਤਾ। ਸਨਮਾਨਿਤ ਕੀਤੇ ਗਏ ਨੌਜਵਾਨਾਂ ਸ਼ੁਭਮ ਸਿੰਘ ਨੇ ਸਾਈਬਰ ਸਕਿਊਰਟੀ ਸਕਿੱਲ ਅਤੇ ਹਿਮਾੰਸ਼ੂ ਵੋਹਰਾ ਨੇ ਪੰਲਬਿੰਗ ਅਤੇ ਹੀਟਿੰਗ ਸਕਿੱਲ ਵਿੱਚ ਵਿਸ਼ਵ ਹੁਨਰ-2019 ਦੌਰਨ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Channi gives green flag 4 vans for promotion of skill training schemes