ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਰਨਜੀਤ ਚੰਨੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ

ਚਰਨਜੀਤ ਚੰਨੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ.. ਤਸਵੀਰ: ਦੈਨਿਕ ਸੰਵਾਦ

ਮਹਿਲਾ ਆਈਏਐੱਸ ਅਧਿਕਾਰੀ ਨੂੰ ‘ਇਤਰਾਜ਼ਯੋਗ` ਟੈਕਸਟ ਸੁਨੇਹਾ ਭੇਜਣ ਦੇ ਦੋਸ਼ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ (48) ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ।


ਰੋਪੜ ਜਿ਼ਲ੍ਹੇ ਦੇ ਚਮਕੌਰ ਸਾਹਿਬ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਚਰਨਜੀਤ ਸਿੰਘ ਚੰਨੀ ਕਦੇ ਜੋਤਿਸ਼ ਵਿਗਿਆਨ ਮੁਤਾਬਕ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਨ ਦੇ ਮਾਮਲੇ `ਚ ਵਿਵਾਦਾਂ ਵਿੱਚ ਫਸ ਜਾਂਦੇ ਹਨ ਅਤੇ ਕਦੇ ਉਹ ਨਵਾਂਸ਼ਹਿਰ ਜਿ਼ਲ੍ਹੇ `ਚ ਗ਼ੈਰ-ਕਾਨੂੰਨੀ ਮਾਈਨਿੰਗ `ਚ ਉਲਝਦੇ ਹਨ। ਉਨ੍ਹਾਂ ਦੇ ਪਿਛਲੇ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਈ ਤਰ੍ਹਾਂ ਦੇ ਅਜਿਹੇ ਵਿਵਾਦ ਉੱਠੇ ਹਨ।


ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨੇਟ `ਚ ਸ੍ਰੀ ਚਰਨਜੀਤ ਸਿੰਘ ਚੰਨੀ ਦਲਿਤ ਚਿਹਰਾ ਹਨ। ਜੋਤਿਸ਼ ਵਿਗਿਆਨ `ਚ ਉਨ੍ਹਾਂ ਦਾ ਬਹੁਤ ਯਕੀਨ ਹੈ ਤੇ ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਸਿਆਸਤ `ਚ ਛਾਏ ਰਹਿਣ ਲਈ ਕੁਝ ‘ਊਟਪਟਾਂਗ` ਗੱਲਾਂ ਵੀ ਕਰਦੇ ਹਨ।


ਪੰਜਾਬ ਦਾ ਮੰਤਰੀ ਬਣਨ ਦੇ ਕੁਝ ਹੀ ਦਿਨਾਂ ਪਿੱਛੋਂ ਚੰਨੀ ਨੇ ਇੱਕ ਜੋਤਸ਼ੀ ਦੀ ਸਲਾਹ `ਤੇ ਸਿਆਸੀ ਲਾਹੇ ਲਈ ਆਪਣੇ ਘਰ ਦਾ ਦਰਵਾਜ਼ਾ ਗ਼ੈਰ-ਕਾਨੂੰਨੀ ਤਰੀਕੇ ਨਾਲ ਪੂਰਬ ਵੱਲ ਬਣਾ ਲਿਆ ਸੀ। ਉਨ੍ਹਾਂ ਨੇ ਸੈਕਟਰ 2 ਸਥਿਤ ਆਪਣੀ ਸਰਕਾਰੀ ਰਿਹਾਇਸ਼ਗਾਹ ਦੇ ਬਾਹਰ ਇੱਕ ਪਾਰਕ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਇੱਕ ਸੜਕ ਤਿਆਰ ਕਰਵਾ ਦਿੱਤੀ ਸੀ। ਪਰ ਕੁਝ ਹੀ ਘੰਟਿਆਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਉਹ ਸੜਕ ਖ਼ਤਮ ਕਰਵਾ ਦਿੱਤੀ ਸੀ।


ਫਿਰ ਇੱਕ ਹੋਰ ਜੋਤਸ਼ੀ ਦੀ ਸਲਾਹ `ਤੇ ਖਰੜ ਸਥਿਤ ਆਪਣੇ ਘਰ ਦੇ ਵਿਹੜੇ `ਚ ਉਨ੍ਹਾਂ ਇੱਕ ਹਾਥੀ ਦੀ ਸਵਾਰੀ ਕੀਤੀ ਸੀ। ਹਾਥੀ `ਤੇ ਬੈਠੇ ਉਨ੍ਹਾਂ ਦੀ ਤਸਵੀਰ ਵਾਇਰਲ ਵੀ ਹੋਈ ਸੀ ਤੇ ਬਹੁਿਤਆਂ ਨੇ ਇਸ ਹਰਕਤ `ਤੇ ਹੈਰਾਨੀ ਵੀ ਪ੍ਰਗਟਾਈ ਸੀ।


ਇਸੇ ਵਰ੍ਹੇ ਫ਼ਰਵਰੀ `ਚ, ਪੌਲੀਟੈਕਨੀਕ `ਚ ਲੈਕਚਰਾਰ ਦੀ ਆਸਾਮੀ ਲਈ ਚੰਨੀ ਨੇ ਦੋ ਉਮੀਦਵਾਰਾਂ ਵਿੱਚੋਂ ਇੱਕ ਸਹੀ ਉਮੀਦਵਾਰ ਦੀ ਚੋਣ ਕਰਨ ਲਈ ਸਿੱਕਾ ਉਛਾਲ਼ ਕੇ ਫ਼ੈਸਲਾ ਕੀਤਾ ਸੀ। ਤਦ ਵੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।


ਸਰਕਾਰੀ ਬੁਲਾਰੇ ਨੇ ਤਦ ਇਹ ਸਪੱਸ਼ਟੀਕਰਨ ਦਿੱਤਾ ਸੀ ਕਿ ਮੰਤਰੀ ਜੀ ਦਰਅਸਲ ਪਾਰਦਰਸ਼ੀ ਢੰਗ ਨਾਲ ਆਸਾਮੀਆਂ ਅਲਾਟ ਕਰਨੀਆਂ ਚਾਹ ਰਹੇ ਸਨ। ਸਿੱਕਾ ਉਛਾਲਣ ਦੀ ਉਹ ਵਿਡੀਓ ਵੀ ਸੋਸ਼ਲ ਮੀਡੀਆ `ਚ ਵਾਇਰਲ ਹੋਈ ਸੀ।


ਪਿਛਲੇ ਸਾਲ ਅਕਤੂਬਰ `ਚ, ਚੰਨੀ ਨੇ ਇੰਡੀਅਨ ਨੈਸ਼ਨਲ ਕਾਂਗਰਸ `ਤੇ ਪੀ-ਐੱਚ.ਡੀ. ਕਰਨ ਲਈ ਦਾਖ਼ਲ ਟੈਸਟ ਦਿੱਤਾ ਸੀ ਪਰ ਉਹ ਟੈਸਟ ਪਾਸ ਨਹੀਂ ਕਰ ਸਕੇ ਸਨ। ਬਾਅਦ `ਚ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਨੇਮਾਂ ਵਿੱਚ ਕੁਝ ਛੋਟਾਂ ਦੇ ਕੇ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦੇ ਵਿਦਿਆਰਥੀਆਂ ਲਈ ਪਾਸ ਅੰਕਾਂ ਵਿੱਚ ਕਮੀ ਕਰ ਦਿੱਤਾ ਸੀ। ਅਜਿਹਾ ਸਿਰਫ਼ ਮੰਤਰੀ ਚੰਨੀ ਲਈ ਕੀਤਾ ਗਿਆ ਸੀ।


ਇਸ ਤੋਂ ਇਲਾਵਾ ਤਕਨੀ ਸਿੱਖਿਆ ਮੰਤਰੀ ਵਜੋਂ ਚੰਨੀ ਦਾ ਵਿਵਾਦ ਕਈ ਅਧਿਕਾਰੀਆਂ ਨਾਲ ਖੜ੍ਹਾ ਹੋਇਆ। ਫਿਰ ਉਨ੍ਹਾਂ `ਤੇ ਇੱਕ ਆਈਏਅੇੱਸ ਅਫ਼ਸਰ ਦੇ ਤਬਾਦਲੇ ਦੀ ਸਿਫ਼ਾਰਸ਼ ਕਰਨ ਦਾ ਦੋਸ਼ ਵੀ ਲੱਗਾ ਸੀ।


ਸਿਆਸਤ `ਚ ਚਰਨਜੀਤ ਚੰਨੀ ਦੀ ਚੜ੍ਹਤ ਕਾਰਨ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦੇ ਬਹੁਤ ਸਾਰੇ ਸਿਆਸੀ ਦੁਸ਼ਮਣ ਵੀ ਬਣ ਗਏ ਸਨ। ਉਨ੍ਹਾਂ ਸਾਲ 2002 ਤੋਂ ਖਰੜ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਤੋਂ ਸ਼ੁਰੂਆਤ ਕੀਤੀ ਸੀ। ਸਾਲ 2007 ਦੀ ਵਿਧਾਨ ਸਭਾ ਚੋਣ ਉਨ੍ਹਾਂ ਚਮਕੌਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਇੱਕ ਬਾਗ਼ੀ ਉਮੀਦਵਾਰ ਵਜੋਂ ਲੜੀ ਸੀ। ਉਹ ਚੋਣ ਜਿੱਤ ਗਏ ਸਨ। ਸਾਲ 2016 `ਚ, ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਦੇ ਉਲਟ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦਾ ਆਗੂ ਵੀ ਬਣਾਇਆ ਗਿਆ ਸੀ। ਪਰ ਸ੍ਰੀ ਚੰਨੀ ਦੀ ਕਾਂਗਰਸ ਹਾਈ-ਕਮਾਂਡ ਨਾਲ ਸਿੱਧੀ ਗੱਲਬਾਤ ਸੀ ਪਰ ਕੈਬਿਨੇਟ `ਚ ਉਨ੍ਹਾਂ ਦਾ ਕੋਈ ਹਮਦਰਦ ਨਹੀਂ ਸੀ।


ਸ੍ਰੀ ਚੰਨੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦਾ ਹਿੱਸਾ ਰਹੇ ਹਨ ਪਰ ਉਲ੍ਹਾਂ ਵੱਖੋ-ਵੱਖਰੇ ਮੁੱਦਿਆਂ `ਤੇ ਸਰਕਾਰ ਦੇ ਕੰਮ ਕਰਨ ਦੀ ਸ਼ੈਲੀ ਦੀ ਆਲੋਚਨਾ ਕੀਤੀ ਹੈ। ਦਲਿਤਾਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਵੁਹ ਸੂਬਾ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਕਰਦੇ ਰਹੇ ਹਨ। ਉਨ੍ਹਾਂ ਪਿਛਲੇ ਹਫ਼ਤੇ ਵੀ ਕੈਬਿਨੇਟ ਦੀ ਮੀਟਿੰਗ ਦੌਰਾਨ ਅਸਿਸਟੈਂਟ ਐਡਵੋਕੇਟ ਜਨਰਲਾਂ ਦੀ ਚੋਣ ਵਿੱਚ ਸਰਕਾਰ `ਤੇ ਦਲਿਤਾਂ ਨੂੰ ਅੱਖੋਂ ਪ੍ਰੋਖੇ ਕਰਨ ਦਾ ਦੋਸ਼ ਲਾਇਆ ਸੀ। ਪਿਛਲੇ ਹੀ ਹਫ਼ਤੇ ਬਰਗਾੜੀ ਮਾਮਲੇ `ਤੇ ਵੀ ਉਨ੍ਹਾਂ ਸਰਕਾਰ ਦੀ ਆਲੋਚਨਾ ਕੀਤੀ ਸੀ। ਇਸੇ ਲਈ ਮੰਤਰੀ ਚੰਨੀ ਦੇ ਸ਼ੁਭ-ਚਿੰਤਕਾਂ ਨੇ ਆਈਏਐੱਸ ਮਹਿਲਾ ਅਧਿਕਾਰੀ ਦੀ ਸਿ਼ਕਾਇਤ ਨੂੰ ਲੀਕ ਕਰ ਦਿੱਤਾ; ਤਾਂ ਜੋ ਉਨ੍ਹਾਂ ਨੂੰ ਸਿਆਸੀ ਤੌਰ `ਤੇ ਖ਼ਤਮ ਕੀਤਾ ਜਾ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Channi not new to controversies