ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਾਪਤੀਆਂ ਕਰਕੇ ਨਹੀਂ, ਸਗੋਂ ਵਿਵਾਦਾਂ ਕਾਰਨ ਚਰਚਾ ਦਾ ਕੇਂਦਰ ਰਹੇ ਮੰਤਰੀ ਚੰਨੀ

ਪ੍ਰਾਪਤੀਆਂ ਕਰਕੇ ਨਹੀਂ, ਸਗੋਂ ਵਿਵਾਦਾਂ ਕਾਰਨ ਚਰਚਾ ਦਾ ਕੇਂਦਰ ਰਹੇ ਮੰਤਰੀ ਚੰਨੀ

ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮਾਮਲਿਆਂ ਦੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਜ਼ਮੀਰ ਦੀ ਆਵਾਜ਼ ਉੱਤੇ ਚੱਲਣ ਦੇ ਦਾਅਵੇ ਅਕਸਰ ਕਰਦੇ ਰਹੇ ਹਨ। ਉਨ੍ਹਾਂ ਦਾ ਨਾਤਾ ਵਿਵਾਦਾਂ ਨਾਲ ਵੀ ਜੁੜਿਆ ਰਿਹਾ ਹੈ।

 

 

45 ਸਾਲਾ ਸ੍ਰੀ ਚਰਨਜੀਤ ਸਿੰਘ ਚੰਨੀ ਵਕਾਲਤ ਦੇ ਨਾਲ–ਨਾਲ ਐੱਮਬੀਏ ਵੀ ਪਾਸ ਹਨ। ਉਹ ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਦਲਿਤ ਚਿਹਰਾ ਹਨ। ਉਨ੍ਹਾਂ ਦੇ ਉਭਾਰ ਕਾਰਨ ਬਹੁਤਿਆਂ ਨੂੰ ਪਰੇਸ਼ਾਨੀ ਵੀ ਹੋਈ।

 

 

ਸ੍ਰੀ ਚੰਨੀ ਨੇ ਆਪਣਾ ਕਰੀਅਰ ਖਰੜ ਨਗਰ ਕੌਂਸਲ ਦੇ ਕੌਂਸਲਰ ਵਜੋਂ ਸ਼ੁਰੂ ਕੀਤਾ ਸੀ। ਉਨ੍ਹਾਂ ਪਹਿਲੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਤੇ ਬਾਅਦ ਵਿੱਚ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਸਨ। ਉਹ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨਾਲ ਨਹੀਂ ਜੁੜੇ ਹੋਏ ਪਰ ਉਨ੍ਹਾਂ ਦੇ ਸਬੰਧ ਕਾਂਗਰਸ ਹਾਈ ਕਮਾਂਡ ਨਾਲ ਵਧੀਆ ਹਨ।

 

 

ਸ੍ਰੀ ਚੰਨੀ ਜੋਤਿਸ਼ ਵਿਗਿਆਨ ਨੂੰ ਬਹੁਤ ਮੰਨਦੇ ਹਨ। ਉਨ੍ਹਾਂ ਨੇ ਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਨੇ ਚੋਣਾਂ ਦੌਰਾਨ ਬਹੁਤ ਸਾਰੇ ਵਾਅਦੇ ਕੀਤੇ ਸਨ; ਜਿਵੇਂ – ਕੁਝ ਨਵੇਂ ਸਰਕਾਰੀ ਕਾਲਜ ਖੋਲ੍ਹੇ ਜਾਣਗੇ, ਜੋ ਆਈਆਈਟੀ ਪੱਧਤੀ ਮੁਤਾਬਕ ਹੋਣਗੇ ਤੇ ਜਿਨ੍ਹਾਂ ਵਿੱਚੋਂ 11 ਵੀਂ ਕਲਾਸ ਤੋਂ ਲੈ ਕੇ ਪੀ–ਐੱਚ.ਡੀ. ਤੱਕ ਦਾਖ਼ਲੇ ਲੈਣ ਤੇ ਬਾਹਰ ਜਾਣ ਦੇ ਬਹੁਤ ਸਾਰੇ ਰਾਹ ਹੋਣਗੇ; ਸੂਬੇ ਦੇ ਤਕਨੀਕੀ ਤੇ ਗ਼ੈਰ–ਤਕਨੀਕੀ ਸੰਸਥਾਨਾਂ ਦਾ ਸਿਲੇਬਸ ਸਨਅਤੀ ਖੇਤਰ ਦੀ ਸਲਾਹ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਦਯੋਗਿਕ ਬਾਜ਼ਾਰ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਮੁੜ ਤਿਆਰ ਕੀਤਾ ਜਾਵੇਗਾ। ਸੂਬੇ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰੋਫ਼ੈਸ਼ਨਲ ਕਾਲਜਾਂ ਦੀ ਕਾਰਗੁਜ਼ਾਰੀ ਨੂੰ ਕੰਟਰੋਲ ਹੇਠ ਰੱਖਣ ਤੇ ਉਨ੍ਹਾਂ ਦੀ ਨਿਗਰਾਨੀ ਲਈ ਇੱਕ ਰੈਗੂਲੇਟਰੀ ਅਥਾਰਟੀ ਕਾਇਮ ਕੀਤੀ ਜਾਵੇਗੀ।

 

 

ਤਕਨੀਕੀ ਸਿੱਖਿਆ ਵਿਭਾਗ ਨੂੰ ਭਾਵੇਂ ਕੋਈ ਬਹੁਤਾ ਲਾਹੇਵੰਦਾ ਵਿਭਾਗ ਨਹੀਂ ਮੰਨਦੇ ਪਰ ਸ੍ਰੀ ਚੰਨੀ ਹੁਨਰ ਵਿਕਾਸ ਲਈ ਵਿਦੇਸ਼ੀ ਯੂਨੀਵਰਸਿਟੀਜ਼ ਦੀ ਮਦਦ ਨਾਲ ਦੋ ਸਰਕਾਰੀ ਤਕਨੀਕੀ ਸਿੱਖਿਆ ਯੂਨੀਵਰਸਿਟੀਜ਼ ਸ਼ੁਰੂ ਕਰਵਾਉਣ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਦੇ ਵਿਭਾਗ ਨੇ ਨੌਕਰੀ ਮੇਲੇ ਕਰਵਾਏ ਹਨ, ਜੋ ਕਾਲਜਾਂ ਵਿੱਚ ਆਮ ਕੈਂਪਸ ਪਲੇਸਮੈਂਟਸ ਦਾ ਹਿੱਸਾ ਸਨ। ਸਰਕਾਰ ਨੇ ਆਪਣੇ ਪਹਿਲੇ ਬਜਟ ਦੌਰਾਨ ਹੀ ਸ੍ਰੀ ਚੰਨੀ ਦੇ ਹਲਕੇ ਵਿੱਚ ਚਮਕੌਰ ਸਾਹਿਬ ਵਿਖੇ ਇੱਕ ਸਕਿੱਲ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕੀਤਾ ਸੀ।

 

 

ਪਰ ਬਾਅਦ ਵਿੱਚ ਸਰਕਾਰ ਇਸ ਮਾਮਲੇ ਵਿੱਚ ਫ਼ੰਡਾਂ ਦੀ ਘਾਟ ਦੀ ਗੱਲ ਕਰਨ ਲੱਗ ਪਈ। ਇਸੇ ਲਈ ਹੁਣ ਪਿੱਛੇ ਜਿਹੇ ਯੂਨੀਵਰਸਿਟੀ ਦੀ ਥਾਂ ਇੱਕ ਹੁਨਰ ਵਿਕਾਸ ਕਾਲਜ ਦਾ ਨੀਂਹ–ਪੱਥਰ ਰੱਖਿਆ ਗਿਆ ਹੈ।

 

 

ਸ੍ਰੀ ਚਰਨਜੀਤ ਸਿੰਘ ਚੰਨੀ ਆਪਣੀਆਂ ਪ੍ਰਾਪਤੀਆਂ ਕਾਰਨ ਘੱਟ ਪਰ ਵਿਵਾਦਾਂ ਕਾਰਨ ਚਰਚਾ ਦਾ ਕੇਂਦਰ ਵੱਧ ਬਣੇ ਰਹੇ ਹਨ। ਮੰਤਰੀ ਬਣਨ ਦੇ ਕੁਝ ਹੀ ਦਿਨਾਂ ਅੰਦਰ ਸ੍ਰੀ ਚੰਨੀ ਨੇ ਇੱਕ ਜੋਤਸ਼ੀ ਤੇ ਵਾਸਤੂ–ਸ਼ਾਸਤਰੀ ਦੀ ਸਲਾਹ ਉੱਤੇ ਚੰਡੀਗੜ੍ਹ ਦੇ ਸੈਕਟਰ 2 ਵਿੱਚ ਆਪਣੀ ਸਰਕਾਰੀ ਰਿਹਾਇਸ਼ਗਾਾਹ ਦੇ ਬਾਹਰ ਪਾਰਕ ਤੋਂ ਇੱਕ ਗ਼ੈਰ–ਕਾਨੂੰਨੀ ਸੜਕ ਹੀ ਬਣਵਾ ਲਈ ਸੀ। ਉਹ ਸੜਕ ਬਣਵਾਉਣ ਦਾ ਮਕਸਦ ਸੀ ਕਿ ਉਹ ਆਪਣੇ ਘਰ ਅੰਦਰ ਦਾਖ਼ਲ ਹੋਣ ਦਾ ਰਾਹ ਪੂਰਬ ਦਿਸ਼ਾ ਤੋਂ ਕਰ ਸਕਣ। ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਕੁਝ ਘੰਟਿਆਂ ਅੰਦਰ ਹੀ ਉਹ ਸੜਕ ਤੁੜਵਾ ਦਿੱਤੀ ਸੀ।

 

 

ਪਿਛਲੇ ਸਾਲ ਉਦੋਂ ਵੀ ਇੱਕ ਹੋਰ ਵਿਵਾਦ ਸ੍ਰੀ ਚੰਨੀ ਨਾਲ ਜੁੜ ਗਿਆ ਸੀ, ਜਦੋਂ ਇੱਕ ਮਹਿਲਾ ਆਈਏਐੱਸ ਅਧਿਕਾਰੀ ਨੇ ਦੋਸ਼ ਲਾ ਦਿੱਤਾ ਸੀ ਕਿ ਸ੍ਰੀ ਚੰਨੀ ਉਨ੍ਹਾਂ ਨੂੰ ਫ਼ੋਨ ਉੱਤੇ ਗ਼ੈਰ–ਵਾਜਬ ਟੈਕਸਟ ਸੁਨੇਹੇ ਭੇਜਦੇ ਰਹਿੰਦੇ ਹਨ। ਇਹ ਮਾਮਲਾ ਤਦ ਮੁੱਖ ਮੰਤਰੀ ਤੱਕ ਵੀ ਪੁੱਜ ਗਿਆ ਸੀ। ਵਿਧਾਨ ਸਭਾ ਵਿੱਚ ਵੀ ਉਨ੍ਹਾਂ ਦੇ ਪਾਰਟੀ ਸਹਿਯੋਗੀ ਵੀ ਉਨ੍ਹਾਂ ਨੂੰ ‘ਬੇਰੋਕ ਮਿਸਾਇਲ’ ਆਖਦੇ ਹਨ।। ਅਫ਼ਸਰਸ਼ਾਹੀ ਵੀ ਉਨ੍ਹਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Channi remained focus of attention due to controversies