ਪਿਛਲੇ ਦੋ ਦਿਨਾਂ ਤੋਂ ਖੇਤਰ ਵਿੱਚ ਫੈਲੇ ਹੋਏ ਧੂੜ-ਕਣਾਂ ਅਤੇ ਪ੍ਰਦੂਸ਼ਣ ਤੋਂ ਜ਼ੀਰਕਪੁਰ ਖੇਤਰ ਵਿੱਚ ਬਰਸਾਤ ਪੈਣ ਨਾਲ ਰਾਹਤ ਮਿਲੀ। ਬਰਸਾਤ ਪੈਣ ਕਾਰਨ ਜਿਥੇ ਇਕ ਪਾਸੇ ਤਾਪਮਾਨ ਹੇਠਾਂ ਆਉਣ ਨਾਲ ਪਾਵਰਕਾਮ ਵਿਭਾਗ ਜ਼ੀਰਕਪੁਰ ਨੇ ਜਿੱਥੇ ਸੁਖ ਦਾ ਸਾਹ ਲਿਆ ਹੈ ਉਥੇ ਹੀ ਇਸ ਬਰਸਾਤ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਵਿਕਾਸ ਦੇ ਦਾਅਵਿਆਂ ਅਤੇ ਮਾਨਸੂਨ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ । ਰਾਤ ਦੇ ਮੀਂਹ ਦੇ ਬਾਅਦ ਮੌਸਮ ਖੁਸ਼ਨੁਮਾ ਹੋ ਗਿਆ ਅਤੇ ਧੂੜ ਬੈਠਣ ਕਾਰਨ ਸਭ ਕੁੱਝ ਸਾਫ਼ ਨਜ਼ਰ ਆਉਣ ਲਗਾ ਹੈ ।
ਧੂੜ ਦੇ ਬਾਅਦ ਪਈ ਬਰਸਾਤ ਨੇ ਜ਼ੀਰਕਪੁਰ ਨਗਰ ਕੌਂਸਲ ਦੀਆਂ ਮਾਨਸੂਨ ਸਬੰਧੀ ਤਿਆਰੀਆਂ ਦੀ ਪੋਲ ਵੀ ਖੋਲ੍ਹ ਦਿਤੀ ਹੈ। ਜ਼ੀਰਕਪੁਰ ਵਿੱਚ ਹੋਈ ਬਰਸਾਤ ਦੇ ਬਾਅਦ ਪਾਣੀ ਨਿਕਾਸੀ ਵਿਵਸਥਾ ਦੀ ਬਦਹਾਲ ਹਾਲਤ ਕਾਰਨ ਥਾਂ ਥਾਂ ਤੇ ਮੁੱਖ ਸੜਕਾਂ ਸਮੇਤ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ । ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸ਼ਹਿਰ ਦੀਆਂ ਕਈ ਮੁੱਖ ਸੜਕਾਂ ਅੰਬਾਲਾ ਰੋਡ ਉੱਤੇ ਮੇਟਰੋ ਮਾਲ ਦੇ ਕੋਲ, ਪਟਿਆਲਾ ਚੋਂਕ ਤੇ ਫਲੈਓਵਰ ਦੇ ਹੇਠਾਂ ਪੰਚਕੂਲਾ ਲਾਇਟਸ ਤੱਕ, ਸ਼ਿਵਾਲਿਕ ਵਿਹਾਰ ਤੋਂ ਪਭਾਤ ਰੋਡ, ਗਰੀਨ ਇਨਕਲੇਵ ਦੀਆਂ ਅੰਦਰੂਨੀ ਸੜਕਾਂ, ਟ੍ਰਿਬਿਊਨ ਕਲੋਨੀ ਆਦਿ ਦੀਆਂ ਸੜਕਾਂ ਉੱਤੇ ਪਾਣੀ ਜਮਾਂ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।
ਸ਼ਹਿਰ ਦੀਆਂ ਕਈ ਰਿਹਾਇਸ਼ੀ ਮੁਹੱਲਿਆਂ ਵਿੱਚ ਵੀ ਪਾਣੀ ਨਿਕਾਸੀ ਨਹੀਂ ਹੋਣ ਕਾਰਨ ਚਾਰੇ ਪਾਸੇ ਚਿੱਕੜ ਫੈਲ ਗਿਆ। ਜਿਸਦੇ ਨਾਲ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ । ਜਿਲ੍ਹੇ ਵਿੱਚ ਬਰਸਾਤ ਦੌਰਾਨ ਤੋਂ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਇਸਦੇ ਲਈ ਮਾਨਸੂਨ ਦੌਰਾਨ ਆਉਣ ਵਾਲੀਆ ਸਮਸਿਆ ਵਾਂ ਦੇ ਮੱਦੇਨਜਰ ਤਿਆਰੀ ਲਈ ਮੀਟੰਗਾਂ ਕੀਤੀਆਂ ਜਾਂਦੀਆਂ ਹਨ।ਜਿਸ ਵਿੱਚ ਕਈ ਤਰਾਂ ਦੀਆਂ ਯੋਜਨਾਵਾਂ ਬਣਾਈਆ ਜਾਂਦੀਆਂ ਹਨ ਪਰ ਬਰਸਾਤ ਆਉਣ ਦੇ ਬਾਅਦ ਨਤੀਜਾ ਸਿਫਰ ਹੀ ਰਹਿਣ ਕਾਰਨ ਇਹ ਮੀਟਿੰਗਾਂ ਸਿਰਫ ਰਸਮੀ ਹੀ ਬਣ ਕੇ ਰਹਿ ਜਾਂਦੀਆਂ ਹਨ।
ਜ਼ੀਰਕਪੁਰ ਸ਼ਹਿਰ ਵਿੱਚ ਅਨੇਕਾਂ ਸੜਕਾਂ ਤੇ ਪਾਣੀ ਜਮਾਂ ਹੋਣ ਨਾਲ ਰਸਤੇ ਆਮ ਲੋਕਾਂ ਖਾਸਕਰ ਔਰਤਾਂ, ਬੱਚੀਆਂ ਅਤੇ ਬੁਜ਼ੁਰਗਾ ਲਈ ਸਮਸਿਆ ਬਣ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੌਂਸਲ ਵਲੋਂ ਮਾਨਸੂਨ ਤੋਂ ਪਹਿਲਾਂ ਨਾ ਤਾਂ ਨਾਲੀਆਂ ਦੀ ਸਫਾਈ ਕੀਤੀ ਗਈ ਅਤੇ ਨਾ ਹੀ ਪਾਣੀ ਨਿਕਾਸੀ ਲਈ ਸਦਕਾ ਉੱਤੇ ਢਲਾਨ ਨੂੰ ਠੀਕ ਕਰ ਪਾਣੀ ਨਾਲੀਆਂ ਵਿੱਚ ਜਾ ਕੇ ਸੜਕਾਂ ਟੁੱਟਣ ਤੋਂ ਬਚਾਉਣ ਦੀ ਵਿਵਸਥਾ ਕੀਤੀ ਗਈ । ਅਜਿਹੇ ਵਿੱਚ ਬਰਸਾਤ ਆਉਣ ਦੀ ਖੁਸ਼ੀ ਦੇ ਨਾਲ ਹੀ ਆਮ ਰਸਤਿਆਂਪਾਣੀ ਖੜ੍ਹਨ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ ।