ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਲਤ ਮੈਸੇਜ ਭੇਜਣ ਦੇ ਵਿਵਾਦ 'ਤੇ HT ਨੂੰ ਬੋਲੇ ਚੰਨੀ- ਐਵੇਂ ਰੌਲਾ ਪੈ ਗਿਆ

ਚਰਨਜੀਤ ਚੰਨੀ

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਮਹਿਲਾ ਆਈਏਐਸ ਅਧਿਕਾਰੀ ਵੱਲੋਂ "ਇਤਰਾਜ਼ਯੋਗ" ਮੈਸੇਜ ਭੇਜਣ ਦੇ ਮਾਮਲੇ 'ਤੇ ਆਪਣਾ ਬਿਆਨ ਦਿੱਤਾ ਹੈ. ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ।

 

ਚਰਨਜੀਤ ਚੰਨੀ ਨੇ ਹਿੰਦੁਸਤਾਨ ਟਾਈਮਜ਼ ਨੂੰ ਕਿਹਾ  "ਮੇਰੇ ਫੋਨ ਤੋਂ ਸਿਰਫ ਇੱਕ ਮੈਸੇਜ ਗਲਤੀ ਨਾਲ ਉਸ ਅਫਸਰ ਨੂੰ ਭੇਜਿਆ ਗਿਆ ਸੀ, ਜਦੋਂ ਮੈਂ ਉਸ ਮੈਸੇਜ ਨੂੰ ਆਪਣੇ ਹੋਰ ਦੋਸਤਾਂ ਨੂੰ ਫਾਰਵਰਡ ਕਰ ਰਿਹਾ ਸੀ। ਇਸ ਅਣਜਾਣੇ ਵਿੱਚ ਹੋਈ ਗਲਤੀ ਲਈ ਇੱਕ ਮਹੀਨੇ ਪਹਿਲਾਂ ਮੇਰੇ ਵੱਲੋਂ ਅਧਿਕਾਰੀ ਤੋਂ ਮਾਫੀ ਮੰਗਣ ਨਾਲ ਮਸਲਾ ਹੱਲ ਹੋ ਗਿਆ ਸੀ। ਮੈਂ ਨਹੀਂ ਜਾਣਦਾ ਕਿ ਇਹ ਮੁੱਦਾ ਅਚਾਨਕ ਕਿਉਂ ਉਡਾ ਦਿੱਤਾ ਗਿਆ ਹੈ। " ਚੰਨੀ ਇਸ ਵੇਲੇ ਇ4ਕ ਸਰਕਾਰੀ ਯਾਤਰਾ ਤਹਿਤ ਯੂਨਾਈਟਿਡ ਕਿੰਗਡਮ ਵਿੱਚ ਹਨ।

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਇਸ ਮੁੱਦੇ 'ਤੇ ਬਿਆਨ ਦਿੱਤੇ ਜਾਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਮੰਤਰੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਪੁਸ਼ਟੀ ਕੀਤੀ ਸੀ ਕਿ ਇਹ ਮਾਮਲਾ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਅਫਸਰ ਦੀ ਤਸੱਲੀ ਨਾਲ ਮਸਲੇ ਦਾ ਹੱਲ ਕੱਢਿਆ ਗਿਆ ਹੈ।

 

ਜਾਣਕਾਰੀ ਦੇ ਅਨੁਸਾਰ, ਮੰਤਰੀ ਦੇ ਵਤੀਰੇ ਬਾਰੇ ਆਈਏਐਸ ਅਫਸਰ ਵੱਲੋਂ ਇਹ ਮਸਲਾ ਰਾਜ ਸਰਕਾਰ ਦੇ ਧਿਆਨ ਵਿੱਚ ਲਿਆਇਆ ਗਿਆ ਸੀ, ਉਸ ਨੇ ਇੱਕ ਮਹੀਨੇ ਪਹਿਲਾਂ ਸਰਕਾਰ ਦੇ ਸੀਨੀਅਰ ਕਰਮਚਾਰੀ ਨੂੰ ਸ਼ਿਕਾਇਤ ਕੀਤੀ ਸੀ ਤੇ ਫਿਰ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:charanjeet channi replied about controversy after a woman IAS officer accused him of sending inappropriate messages