ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ ਦਲ ਨੂੰ ਨਿਰੰਤਰ ਖੋਰਾ ਲੱਗਣਾ ਜਾਰੀ, ਦਿਆਲਪੁਰਾ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ

ਚਰਨਜੀਤ ਸਿੰਘ ਦਿਆਲਪੁਰਾ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ

ਸ਼ੋ੍ਰਮਣੀ ਅਕਾਲੀ ਦਲ ਨੂੰ ਹਲਕਾ ਡੇਰਾਬੱਸੀ ਅੰਦਰ ਨਿਰੰਤਰ ਖੋਰਾ ਲੱਗਣਾ ਜਾਰੀ ਹੈ। ਇਸੇ ਲੜੀ ਤਹਿਤ ਅੱਜ ਜ਼ੀਰਕਪੁਰ ਦੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਦਿਆਲਪੁਰਾ ਆਪਣੇ ਦਰਜਨਾ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਅਤੇ ਵਿਧਾਇਕ ਸ਼ਰਮਾ ਨੂੰ ਅਲਵਿਦਾ ਆਖਦੇ ਹੋਏ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਡੇਰਾਬੱਸੀ ਦੇ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਮੁੱਖ ਤੌਰ ਤੇ ਸੁਖਦੇਵ ਸਿੰਘ ਪ੍ਰਧਾਨ, ਬਲਦੇਵ ਸਿੰਘ, ਗਰੀਬ ਸਿੰਘ, ਅਵਤਾਰ ਸਿੰਘ, ਜਰਨੈਲ ਸਿੰਘ, ਬਹਾਦਰ ਸਿੰਘ, ਰਛਪਾਲ ਸਿੰਘ, ਜਗਿੰਦਰ ਸਿੰਘ ਫੋਜੀ, ਹਰਵਿੰਦਰ ਸਿੰਘ ਲਾਡੀ, ਹਰਪਾਲ ਸਿੰਘ ਅਤੇ ਹੋਰ ਪਰਿਵਾਰ ਸਨ।

 

ਜ਼ਿਕਰਯੋਗ ਹੈ ਕਿ ਪਿੰਡ ਦੇ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਅਹੁਦਿਆਂ ਤੇ ਰਹੇ ਚਰਨਜੀਤ ਸਿੰਘ ਦਿਆਲਪੁਰਾ ਇਲਾਕੇ ਵਿਚ ਟਕਸਾਲੀ ਅਕਾਲੀ ਆਗ ਵਜੋਂ ਜਾਣੇ ਜਾਂਦੇ ਹਨ ਅਤੇ ਇਹਨਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਜ਼ੀਰਕਪੁਰ ਖੇਤਰ ਵਿਚ ਅਕਾਲੀ ਦਲ ਨੂੰ ਵੱਡਾ ਝਟਕਾ ਲਗਿਆ ਹੈ। ਚਰਨਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਕਾਂਗਰਸ ਪਾਰਟੀ ਵਿਚ ਸਵਾਗਤ ਕਰਦਿਆਂ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹਨਾਂ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੇਗੀ।  ਉਨਾਂ ਕਿਹਾ ਕਿ ਹਲਕਾ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦੀ  ਸਾਲਾਂ ਦੀ ਸਰਕਾਰ ਦੋਰਾਨ ਜ਼ੀਰਕਪੁਰ ਖੇਤਰ ਵਿਚ ਕੋਈ ਯੋਜਨਾਬੱਧ ਵਿਕਾਸ ਨਹੀਂ ਕੀਤਾ। ਜਿਸ ਕਾਰਨ ਸਮੇਂ ਦੇ ਨਾਲ ਨਾਲ ਸ਼ਹਿਰ ਦੀ ਅਬਾਦੀ ਵੱਧਦੀ ਗਈ ਪਰ ਬੁਨਿਆਦੀ ਸਹੂਲਤਾਂ ਪਖੋਂ ਸ਼ਹਿਰ ਜ਼ੀਰਕਪੁਰ ਸੱਖਣਾ ਹੀ ਰਿਹਾ ਅਤੇ ਹਲਕਾ ਵਿਧਾਇਕ ਨੇ ਸਿਰਫ ਆਪਣਾ ਅਤੇ ਅਪਣੇ ਨਜਦੀਕੀਆਂ ਦਾ ਹੀ ਵਿਕਾਸ ਕੀਤਾ ਹੈ।

 

ਉਨਾਂ ਦੋਸ਼ ਲਾਇਆ ਕਿ ਸ਼ਰਮਾ ਵਲੋਂ  ਸ਼ਹਿਰ ਦੇ ਵਿਕਾਸ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ । ਜਿਸਦਾ ਖਮਿਆਜ਼ਾ ਸ਼ਹਿਰ ਵਾਸੀ ਭੁਗਤ ਰਹੇ ਹਨ। ਇਸ ਮੌਕੇ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਹਲਕਾ ਡੇਰਾਬੱਸੀ ਦੇ ਤਿੰਨਾਂ ਸ਼ਹਿਰਾਂ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦਾ ਯੋਜਨਾਬੱਧ ਵਿਕਾਸ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸ ਮੋਕੇ ਕਾਂਗਰਸ ਵਿਚ ਸ਼ਾਮਲ ਹੋਏ ਚਰਨਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਹ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਸਦਾ ਲਈ ਕਾਂਗਰਸੀ ਹੀ ਰਹਿਣਗੇ। ਉਨਾਂ ਕਿਹਾ ਕਿ ਉਹ ਅਤੇ ਉਹਨਾਂ ਦੇ ਸਾਥੀ  ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਜ਼ੀਰਕਪੁਰ ਖੇਤਰ ਵਿਚ ਮਜ਼ਬੂਤ ਕਰਨ ਪੂਰੀ ਮਿਹਨਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਹਰਚਰਨ ਸਿੰਘ ਦਿਆਲਪੁਰਾ, ਗੁਰਦੀਪ ਸਿੰਘ ਬਲਾਕ ਪ੍ਰਧਾਨ, ਸ਼ੇਰ ਸਿੰਘ, ਹਰਭਜਨ ਸਿੰਘ, ਉਜਾਗਰ ਸਿੰਘ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Charanjit Singh Dayalpura Joins Congress Jolt to SAD