ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ MLA ਜਸਜੀਤ ਸਿੰਘ ਬੰਨੀ ਵਿਰੁੱਧ ਜਿਨਸੀ ਛੇੜਖਾਨੀ ਦੇ ਦੋਸ਼ ਤੈਅ

ਸਾਬਕਾ MLA ਜਸਜੀਤ ਸਿੰਘ ਬੰਨੀ ਵਿਰੁੱਧ ਜਿਨਸੀ ਛੇੜਖਾਨੀ ਦੇ ਦੋਸ਼ ਤੈਅ

ਬਨੂੜ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਵਿਰੁੱਧ ਕੱਲ੍ਹ ਜਿਨਸੀ ਛੇੜਖਾਨੀ ਦੇ ਦੋਸ਼ ਤੈਅ ਹੋ ਗਏ ਹਨ। ਪੰਜਾਬ ਦੇ ਸਾਬਕਾ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਦੇ ਪੁੱਤਰ ਜਸਜੀਤ ਸਿੰਘ ਬੰਨੀ ਉੱਤੇ ਇੱਕ ਰਿਸੈਪਸ਼ਨਿਸਟ ਦਾ ਕਥਿਤ ਜਿਨਸੀ ਛੇੜਖਾਨੀ ਕਰਨ ਦੇ ਨਾਲ–ਨਾਲ ਇੱਕ ਸੈਲੂਨ ਦੀ ਮਾਲਕਣ ਨਾਲ ਦੁਰਵਿਹਾਰ ਕਰਨ ਦੇ ਵੀ ਦੋਸ਼ ਸਨ।

 

 

ਮੁਲਜ਼ਮ ਬੰਨੀ ਵਿਰੁੱਧ ਭਾਰਤੀ ਦੰਡ ਸੰਘਤਾ ਦੀ ਧਾਰਾ 354 ਏ ਤੇ 509 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

 

 

11 ਨਵੰਬਰ, 2018 ਨੂੰ ਸੈਲੂਨ ਦੀ ਮਾਲਕਣ ਨੇ ਵੀ ਸ਼ਿਕਾਇਤ ਕੀਤੀ ਸੀ ਜਸਜੀਤ ਸਿੰਘ ਬੰਨੀ ਉਸ ਦੇ ਸੈਲੂਨ ਵਿੱਚ ਆਇਆ ਸੀ ਤੇ ਉਹ ਕਥਿਤ ਤੌਰ ’ਤੇ ਨਸ਼ੇ ਵਿੱਚ ਸੀ। ਉਸੇ ਦੌਰਾਨ ਉਸ ਨੇ  ਰਿਸੈਪਸ਼ਨਿਸਟ ਨਾਲ ਛੇੜਖਾਨੀ ਕੀਤੀ।

 

 

ਜਦੋਂ ਰਿਸੈਪਸ਼ਨਿਸਟ ਨੇ ਉਸ ਨੂੰ ਸੈਲੂਨ ਤੋਂ ਬਾਹਰ ਜਾਣ ਲਈ ਕਿਹਾ, ਤਾਂ ਉਸ ਨੇ ਗਾਲ਼ਾਂ ਦੇਣਾ ਸ਼ੁਰੂ ਕਰ ਦਿੱਤਾ। ਇਸ ’ਤੇ ਰਿਸੈਪਸ਼ਨਿਸਟ ਨੇ ਸੈਲੂਨ ਦੀ ਮਾਲਕਣ ਨੂੰ ਫ਼ੋਨ ਕਰ ਕੇ ਸੰਦਿਆ।

 

 

ਉਸ ਤੋਂ ਬੰਨੀ ਨੇ ਸੈਲੂਨ ਦੀ ਮਾਲਕਣ ਨਾਲ ਵੀ ਦੁਰਵਿਹਾਰ ਕੀਤਾ। ਬਹਿਸ ਜ਼ਿਆਦਾ ਵਧਣ ’ਤੇ ਉਸ ਨੇ ਸੈਲੂਨ ਦੀ ਮਾਲਕਣ ਨੂੰ ਮਾਰਨ ਦੀ ਵੀ ਧਮਕੀ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Charges framed against ex-MLA Bunny in sexual harassment case