ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਸਾ ਸਿੰਘ ਵਲਟੋਹਾ ਵਿਰੁੱਧ ਦੋਸ਼ ਆਇਦ

ਵਿਰਸਾ ਸਿੰਘ ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਖੇਮਕਰਨ ਤੋਂ ਸਾਬਕਾ ਵਿਧਾਇਕ ਅਤੇ ਆਪਣੀ ਪਾਰਟੀ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਅੱਜ ਇੱਕ ਸਥਾਨਕ ਅਦਾਲਤ ਨੇ ਦੋਸ਼ ਆਇਦ ਕਰ ਦਿੱਤੇ। ਉਨ੍ਹਾਂ `ਤੇ ਜੂਨ 2017 `ਚ ਤਰਨ ਤਾਰਨ ਦੇ ਉਦੋਂ ਦੇ ਡਿਪਟੀ ਕਮਿਸ਼ਨਰ ਡੀਪੀਐੱਸ ਖਰਬੰਦਾ ਨੂੰ ਧਮਕਾਉਣ ਦਾ ਦੋਸ਼ ਹੈ। ਸ੍ਰੀ ਖਰਬੰਦਾ ਇਸ ਵੇਲੇ ਉਦਯੋਗ ਤੇ ਵਣਜ ਵਿਭਾਗ ਪੰਜਾਬ ਦੇ ਡਾਇਰੈਕਟਰ ਹਨ।


ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤੇਜਪ੍ਰੀਤ ਸਿੰਘ ਪੀਟਰ ਸੰਧੂ ਨੇ ਤਦ ਤਤਕਾਲੀਨ ਐੱਸਐੱਸਪੀ ਹਰਜੀਤ ਸਿੰਘ ਕੋਲ ਇੱਕ ਸਿ਼ਕਾਇਤ ਦਰਜ ਕਰਵਾਈ ਸੀ ਤੇ ਉਸ ਲਈ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਇੱਕ ਵਿਡੀਓ ਨੂੰ ਆਧਾਰ ਬਣਾਇਆ ਗਿਆ ਸੀ। ਤਰਨ ਤਾਰਨ ਸਦਰ ਪੁਲਿਸ ਨੇ ਧਾਰਾ 189 (ਸਰਕਾਰੀ ਅਫ਼ਸਰ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦੀ ਧਮਕੀ) ਅਧੀਨ ਰੋਜ਼ਨਾਮਚਾ (ਡੀਡੀਆਰ) ਦਾਖ਼ਲ ਕਰ ਲਿਆ ਸੀ। ਉਹ ਵਿਡੀਓ 12 ਜੂਨ, 2017 ਨੂੰ ਰਿਕਾਰਡ ਕੀਤੀ ਗਈ ਸੀ।


ਉਸ ਵਿਡੀਓ `ਚ ਵਿਖਾਈ ਦਿੰਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਉਦੋਂ ਦੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਚਓ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਹੇ ਸਨ। ਵਲਟੋਹਾ ਦਾ ਦੋਸ਼ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਕਾਰਕੁੰਨਾਂ ਨੂੰ ਪਰੇਸ਼ਾਨ ਕਰ ਰਹੇ ਸਨ, ਜਿਹੜੇ ਡੀਸੀ ਦਫ਼ਤਰ ਦੇ ਬਾਹਰ ਧਰਨੇ `ਤੇ ਬੈਠੇ ਸਨ।


ਉਸ ਵਿਡੀਓ `ਚ ਵਿਰਸਾ ਸਿੰਘ ਵਲਟੋਹਾ ਇਹ ਆਖਦੇ ਹੋਏ ਸੁਣਾਈ ਦਿੰਦੇ ਹਨ,‘‘ਜਿਹੜੇ ਅਫ਼ਸਰ ਇਸ ਵੇਲੇ ਕਾਂਗਰਸ ਦੇ ਇਸ਼ਾਰਿਆਂ ਅਨੁਸਾਰ ਕੰਮ ਕਰ ਰਹੇ ਹਨ, ਉਹ ਇਹ ਸਭ ਕਰਨਾ ਬੰਦ ਕਰ ਦੇਣ। ਸਾਨੂੰ ਪਤਾ ਹੈ ਕਿ ਉਨ੍ਹਾਂ ਸਾਰਿਆਂ ਨਾਲ ਕਿਵੇਂ ਨਿਪਟਣਾ ਹੈ। ਮੈਂ ਤਰਨ ਤਾਰਨ ਦੇ ਡੀਸੀ ਨੂੰ ਚੇਤਾਵਨੀ ਦਿੰਦਾ ਹਾਂ ਕਿ ਅਸੀਂ ਤੈਨੂੰ ਮਾਫ਼ ਨਹੀਂ ਕਰਾਂਗੇ। ਅਕਾਲੀ ਦਲ ਦੇ ਸਾਰੇ ਵਿਧਾਇਕ ਤੁਰੰਤ ਮੈਨੂੰ ਖ਼ਬਰ ਕਰਨ, ਜੇ ਕੋਈ ਐੱਸਐੱਚਓ ਸਾਨੂੰ ਕਿਸੇ ਜਾਂਚ ਲਈ ਸੱਦਦਾ ਹੈ ਜਾਂ ਪਰੇਸ਼ਾਨ ਕਰਦਾ ਹੈ, ਮੈਂ ਉਨ੍ਹਾਂ ਸਾਰਿਆਂ ਨੂੰ ਵੇਖ ਲਵਾਂਗਾ।``


ਵਿਰਸਾ ਸਿੰਘ ਵਲਟੋਹਾ ਵੀਰਵਾਰ ਨੂੰ ਆਪਣੇ ਵਕੀਲ ਜੇਐੱਸ ਢਿਲੋਂ ਨਾਲ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਦੀਪ ਕੌਰ ਦੀ ਅਦਾਲਤ ਸਾਹਵੇਂ ਪੇਸ਼ ਹੋਏ ਸਨ। ਸਿ਼ਕਾਇਤਕਰਤਾ ਆਪਣੇ ਵਕੀਲ ਨਵਜੋਤ ਕੌਰ ਚੱਬਾ ਨਾਲ ਉੱਥੇ ਮੌਜੂਦ ਸਨ।


ਵਕੀਲ ਚੱਬਾ ਨੇ ਸਨਿੱਚਰਵਾਰ ਨੁੰ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਹੀ ਜੱਜ ਨੇ ਵਲਟੋਹਾ ਵਿਰੁੱਧ ਦੋਸ਼ ਆਇਦ ਕੀਤੇ ਹਨ ਤੇ ਇਸ ਮਾਮਲੇ ਦੀ ਸੁਣਵਾਈ ਹੁਣ ਆਉਂਦੀ 11 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਵਲਟੋਹਾ ਨੇ ਬੀਤੀ 23 ਜੁਲਾਈ ਨੂੰ ਅਦਾਲਤ `ਚ ਅਰਜ਼ੀ ਦਾਖ਼ਲ ਕਰ ਕੇ ਕਿਹਾ ਸੀ ਕਿ ਉਨ੍ਹਾਂ ਖਿ਼ਲਾਫ਼ ਦਾਇਰ ਅਰਜ਼ੀ ਖ਼ਾਰਜ ਕੀਤੀ ਜਾਵੇ ਪਰ ਜੱਜ ਨੇ ਉਹ ਅਰਜ਼ੀ ਰੱਦ ਕਰ ਦਿੱਤੀ ਸੀ।


ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਦਬਾਅ ਸਦਕਾ ਪਹਿਲਾਂ ਉਨ੍ਹਾਂ ਖਿ਼ਲਾਫ਼ ਧਾਰਾ 189 ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਧਾਰਾਵਾਂਾ ਲਾ ਦਿੱਤੀਆਂ ਗਈਆਂ ਸਨ ਪਰ ਹੁਣ ਅਦਾਲਤ ਨੇ ਬਾਕੀ ਦੋਸ਼ ਖ਼ਤਮ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ `ਚ ਉਨ੍ਹਾਂ ਦਾ ਭਰੋਸਾ ਪੂਰੀ ਤਰ੍ਹਾਂ ਕਾਇਮ  ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:charges framed against Virsa Singh Valtoha