ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​VIDEO: ਪਾਨੀਪਤ ’ਚ ਮਨੀਸ਼ਾ ਗੁਲਾਟੀ ਦਾ ਪਿੱਛਾ ਕਰਨ ਵਾਲੇ ਦੋ ਕਾਬੂ

​​​​​​​VIDEO: ਪਾਨੀਪਤ ’ਚ ਮਨੀਸ਼ਾ ਗੁਲਾਟੀ ਦਾ ਪਿੱਛਾ ਕਰਨ ਵਾਲੇ ਦੋ ਕਾਬੂ

ਅੱਜ ਬੁੱਧਵਾਰ ਸਵੇਰੇ ਜਿਹੜੇ ਦੋ ਜਣਿਆਂ ਨੇ ਪਾਨੀਪਤ ਸ਼ਹਿਰ ਦੇ ਟੋਲ–ਪਲਾਜ਼ਾ ਨੇੜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਕਾਰ ਦਾ ਪਿੱਛਾ ਕਰ ਕੇ ਦਹਿਸ਼ਤ ਫੈਲਾ ਦਿੱਤੀ ਸੀ, ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ‘ਸ਼ਰਾਰਤੀ ਅਨਸਰਾਂ’ ਦੀ ਸ਼ਨਾਖ਼ਤ ਲਵਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨਿਵਾਸੀ ਸਿਧਾਰਥ ਨਗਰ – ਪਾਨੀਪਤ ਵਜੋਂ ਹੋਈ ਹੈ। ਉਨ੍ਹਾਂ ਵਿਰੁੱਧ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 279, 336, 427 ਅਤੇ 294 ਅਧੀਨ ਕੇਸ ਦਰਜ ਕੀਤਾ ਗਿਆ ਹੈ।

 

ਅੱਜ ਸਵੇਰੇ ਜਦੋਂ ਸ੍ਰੀਮਤੀ ਮਨੀਸ਼ਾ ਗੁਲਾਟੀ ਆਪਣੇ ਪੁੱਤਰ ਨਾਲ ਦਿੱਲੀ ਤੋਂ ਚੰਡੀਗੜ੍ਹ ਪਰਤ ਰਹੇ ਸਨ। ਉਨ੍ਹਾਂ ਨਾਲ ਉਂਝ ਸੁਰੱਖਿਆ ਗਾਰਡਾਂ ਦੀ ਕਾਰ ਵੀ ਸੀ, ਜੋ ਉਨ੍ਹਾਂ ਦੇ ਅੱਗੇ–ਅੱਗੇ ਦੌੜ ਰਹੀ ਸੀ। ਪਾਨੀਪਤ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਸੋਨੀਪਤ ਤੋਂ ਉਨ੍ਹਾਂ ਦਾ ਪਿੱਛਾ ਕੀਤਾ ਸੀ ਤੇ ਉਨ੍ਹਾਂ ਉੱਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ।

 

 

ਉਹ ਸ਼ਰਾਰਤੀ ਅਨਸਰ ਪਾਨੀਪਤ ਦੇ ਟੋਲ–ਪਲਾਜ਼ਾ ਨੇੜੇ ਯੂ–ਟਰਨ ਲੈ ਕੇ ਪਰਤ ਗਏ ਸਨ। ਸ਼ਰਾਰਤੀ ਅਨਸਰਾਂ ਨੇ ਲਗਾਤਾਰ ਸ੍ਰੀਮਤੀ ਗੁਲਾਟੀ ਵੱਲ ਅਸ਼ਲੀਲ ਇਸ਼ਾਰੇ ਕੀਤੇ ਸਨ। ਪਾਨੀਪਤ ਦੇ ਐੱਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਸ੍ਰੀਮਤੀ ਮਨੀਸ਼ਾ ਗੁਲਾਟੀ ਦੀ ਕਾਰ ਦਾ ਸਿਰਫ਼ ਪਿੱਛਾ ਕੀਤਾ ਸੀ, ਹਮਲਾ ਨਹੀਂ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chasers of Manisha Gulati arrested in Panipat