ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੱਕੀ ਈਮਾਨਦਾਰੀ ਵਾਲੇ ਪੁਲਸੀਆਂ ਦੀ ਗਿਣਤੀ ਵਧਣ ਤੋਂ ਚੰਡੀਗੜ੍ਹ ਦੇ SSP ਚਿੰਤਤ

ਸ਼ੱਕੀ ਈਮਾਨਦਾਰੀ ਵਾਲੇ ਪੁਲਸੀਆਂ ਦੀ ਗਿਣਤੀ ਵਧਣ ਤੋਂ ਚੰਡੀਗੜ੍ਹ ਦੇ SSP ਚਿੰਤਤ

ਪਿਛਲੇ ਕੁਝ ਸਮੇਂ ਤੋਂ ਰਿਸ਼ਵਤਖੋਰੀ ਦੇ ਮਾਮਲਿਆਂ ’ਚ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਤੋਂ ਚਿੰਤਤ ਐੱਸਐੱਸਪੀ (SSP) ਨੀਲਾਂਬਰੀ ਜਗਦਲੇ ਨੇ ‘ਈਮਾਨਦਾਰੀ ਦੇ ਮਾਮਲੇ ਵਿੱਚ ਸ਼ੱਕੀ’ ਭੂਮਿਕਾ ਵਾਲੇ ਪੁਲਿਸ ਅਧਿਕਾਰੀਆਂ ਦੀ ਸੂਚੀ ਤਲਬ ਕਰ ਲਈ ਹੈ।

 

 

ਐੱਸਐੱਸਪੀ ਨੇ ਡੀਐੱਸਪੀਜ਼, ਪੁਲਿਸ ਕੰਟਰੋਲ ਰੂਮ, ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (CIA), ਕ੍ਰਾਈਮ ਇਨਫ਼ਾਰਮੇਸ਼ਨ ਸੈਂਟਰ ਅਤੇ ਵੋਮੈਨ ਐਂਡ ਚਾਈਲਡ ਸਪੋਰਟ ਯੂਨਿਟ ਸਮੇਤ ਸਾਰੇ ਸਬ–ਡਿਵੀਜ਼ਨ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

 

 

ਐੱਸਐੱਸਪੀ ਦੇ ਹੁਕਮ ਵਿੱਚ ਲਿਖਿਆ ਹੈ,‘ਹਰੇਕ ਯੂਨਿਟ ਵਿੱਚ ਕੁਝ ਅਜਿਹੇ ਪੁਲਿਸ ਅਧਿਕਾਰੀ ਤਾਇਨਾਤ ਹਨ, ਜੋ ਕੰਮ ਕਰਨ ਦੇ ਪੱਖ ਤੋਂ ਅਸਮਰੱਥ, ਗ਼ੈਰ–ਕਾਰਜਕੁਸ਼ਲ ਹਨ। ਆਮ ਜਨਤਾ ਨਾਲ ਸੰਪਰਕ ਕਰਦੇ ਸਮੇਂ ਉਨ੍ਹਾਂ ਦੀ ਨੇਕਨੀਅਤੀ ਸ਼ੱਕੀ ਬਣੀ ਰਹਿੰਦੀ ਹੈ, ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਹੀਂ ਨਿਭਾਉਂਦੇ ਤੇ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਵੀ ਅਕਸਰ ਮਿਲਦੀਆਂ ਰਹਿੰਦੀਆਂ ਹਨ। ’ ਐੱਸਐੱਸਪੀ ਨੇ ਵੀਰਵਾਰ ਸਵੇਰ ਤੱਕ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਸੂਚੀ ਹਰ ਹਾਲਤ ਵਿੱਚ ਮੰਗਵਾਈ ਸੀ।

 

 

ਐੱਸਐੱਸਪੀ ਨੇ ਆਪਣੇ ਦੂਜੇ ਹੁਕਮ ਵਿੱਚ ਆਉਂਦੀ 9, 10 ਅਤੇ 16–17 ਫ਼ਰਵਰੀ, ਨੂੰ ਪੁਲਿਸ ਸਟੇਸ਼ਨ ਪ੍ਰਬੰਧ ਬਾਰੇ ਐੱਸਐੱਚਓਜ਼ ਲਈ ਇੱਕ ਵਰਕਸ਼ਾਪ ਲਗਵਾਉਣ ਦਾ ਪ੍ਰੋਗਰਾਮ ਵੀ ਰੱਖਿਆ ਹੈ। ਇਸ ਵਰਕਸ਼ਾਪ ਲਈ ਕੀ ਕਰਨਾ ਹੈ ਤੇ ਕੀ ਨਹੀਂ, ਇਸ ਦੀ ਵੀ ਇੱਕ ਸੂਚੀ ਤਿਆਰ ਕੀਤੀ ਜਾ ਰਹੀ ਹੈ।

 

 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਐੱਸਐੱਚਓ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ ਉਨ੍ਹਾਂ ਨੂੰ ਆਪਣਾ ਰਵੱਈਆ ਸਹੀ ਰੱਖਣ ਲਈ ਕਿਹਾ ਸੀ।

 

 

ਚੇਤੇ ਰਹੇ ਕਿ ਬੀਤੀ 28 ਜਨਵਰੀ ਨੂੰ ਸੀਬੀਆਈ ਨੇ ਐੱਸਐੱਚਓ ਬਲਜੀਤ ਸਿੰਘ ਤੇ ਕਾਂਸਟੇਬਲ ਸੁਰਿੰਦਰ ਰਾਠੀ ਨੂੰ ਨਸ਼ੇ ਦੇ ਇੱਕ ਮਾਮਲੇ ਵਿੱਚ ਕਥਿਤ ਤੌਰ ’ਤੇ 55,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਇਸੇ ਤਰ੍ਹਾਂ ਬੀਤੀ 5 ਜਨਵਰੀ ਨੂੰ ਚੋਰੀਆਂ ਦੇ ਮਾਮਲੇ ਵਿੱਚ ਫੜੇ ਸ਼ੱਕੀਆਂ ਤੋਂ 15,000 ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਸਬ–ਇੰਸਪੈਕਟਰ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chd SSP concerned over doubtful integrity Policemen